‘ਬਿੱਗ ਬੌਸ 17’ ’ਚ ਦਿਸੇਗਾ ਯੂਟਿਊਬਰ ਅਰਮਾਨ ਮਲਿਕ, 2 ਪਤਨੀਆਂ ਤੇ ਕਰੋੜਾਂ ਦੀ ਜਾਇਦਾਦ, ਹਿੱਸਾ ਲੈਣਗੇ ਇਹ ਕਲਾਕਾਰ
Monday, Oct 09, 2023 - 12:17 PM (IST)
ਮੁੰਬਈ (ਬਿਊਰੋ)– ‘ਬਿੱਗ ਬੌਸ 17’ ਬਹੁਤ ਜਲਦ ਸ਼ੁਰੂ ਹੋਣ ਜਾ ਰਿਹਾ ਹੈ। ਬਾਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ ਇਸ ਸ਼ੋਅ ਨੂੰ ਹੋਸਟ ਕਰਨਗੇ ਤੇ ਇਹ ਸੀਜ਼ਨ ਕਾਫੀ ਮਜ਼ੇਦਾਰ ਹੋਣ ਵਾਲਾ ਹੈ। ਦਰਸ਼ਕਾਂ ਨੂੰ ਇਸ ਸੀਜ਼ਨ ’ਚ ਡਰਾਮਾ, ਮਨੋਰੰਜਨ ਤੇ ਬਹੁਤ ਸਾਰੇ ਟਵਿਸਟ ਦੇਖਣ ਨੂੰ ਮਿਲਣਗੇ। ‘ਬਿੱਗ ਬੌਸ 17’ ਦਾ ਗ੍ਰੈਂਡ ਪ੍ਰੀਮੀਅਰ 15 ਅਕਤੂਬਰ, 2023 ਨੂੰ ਹੋਣ ਜਾ ਰਿਹਾ ਹੈ। ‘ਬਿੱਗ ਬੌਸ 17’ ਨੂੰ ਕਲਰਸ ਟੀ. ਵੀ. ’ਤੇ ਪ੍ਰਸਾਰਿਤ ਕੀਤਾ ਜਾਵੇਗਾ। ਜੇਕਰ ਕਿਸੇ ਕਾਰਨ ਕਰਕੇ ਤੁਸੀਂ ਇਸ ਨੂੰ ਟੀ. ਵੀ. ’ਤੇ ਦੇਖਣਾ ਗੁਆਉਂਦੇ ਹੋ ਤਾਂ ਤੁਸੀਂ ਇਸ ਨੂੰ ਜੀਓ ਸਿਨੇਮਾ ਐਪ ’ਤੇ ਵੀ ਦੇਖ ਸਕਦੇ ਹੋ। ਇਸ ਸੀਜ਼ਨ ਸ਼ੋਅ ਦੀ ਥੀਮ ਕੱਪਲ ਬਨਾਮ ਸਿੰਗਲ ਹੋਵੇਗੀ। ਦਰਸ਼ਕਾਂ ਦੀ ਨਜ਼ਰ ਇਸ ਗੱਲ ’ਤੇ ਹੈ ਕਿ ਸ਼ੋਅ ’ਚ ਕੌਣ-ਕੌਣ ਸ਼ਾਮਲ ਹੋਵੇਗਾ। ਸ਼ੋਅ ’ਚ ਮਸ਼ਹੂਰ ਯੂਟਿਊਬਰ ਅਰਮਾਨ ਮਲਿਕ ਹਿੱਸਾ ਲੈ ਰਹੇ ਹਨ ਤੇ ਉਨ੍ਹਾਂ ਦੇ ਨਾਂ ਦੀ ਪੁਸ਼ਟੀ ਕੀਤੀ ਗਈ ਹੈ। ਅਰਮਾਨ ਆਪਣੀ ਪਤਨੀ ਪਾਇਲ ਮਲਿਕ ਨਾਲ ਸ਼ੋਅ ’ਚ ਹਿੱਸਾ ਲੈਣਗੇ। ਅਰਮਾਨ ਸੋਸ਼ਲ ਮੀਡੀਆ ’ਤੇ ਕਾਫੀ ਮਸ਼ਹੂਰ ਹਨ ਤੇ ਉਨ੍ਹਾਂ ਦੀਆਂ ਵੀਡੀਓਜ਼ ਯੂਟਿਊਬ ’ਤੇ ਵਾਇਰਲ ਹੁੰਦੀਆਂ ਹਨ। ਪ੍ਰਸ਼ੰਸਕ ਅਰਮਾਨ ਬਾਰੇ ਵੱਧ ਤੋਂ ਵੱਧ ਜਾਣਨਾ ਚਾਹੁੰਦੇ ਹਨ।
ਯੂਟਿਊਬਰ ਅਰਮਾਨ ਮਲਿਕ ‘ਬਿੱਗ ਬੌਸ 17’ ’ਚ ਆਉਣਗੇ ਨਜ਼ਰ
ਮਸ਼ਹੂਰ ਯੂਟਿਊਬਰ ਅਰਮਾਨ ਮਲਿਕ ਰਿਐਲਿਟੀ ਸ਼ੋਅ ‘ਬਿੱਗ ਬੌਸ 17’ ’ਚ ਨਜ਼ਰ ਆਉਣਗੇ। ਅਰਮਾਨ ਆਪਣੇ ਦੋ ਵਿਆਹਾਂ ਕਾਰਨ ਸੋਸ਼ਲ ਮੀਡੀਆ ’ਤੇ ਕਾਫੀ ਮਸ਼ਹੂਰ ਹੋਏ ਸਨ। ਅਰਮਾਨ ਆਪਣੀ ਪਤਨੀ ਪਾਇਲ ਨਾਲ ਸਲਮਾਨ ਖ਼ਾਨ ਦੇ ਸ਼ੋਅ ’ਚ ਹਿੱਸਾ ਲੈਣਗੇ। ਸ਼ੋਅ ਲਈ ਦੋਵਾਂ ਦੇ ਨਾਂ ਫਾਈਨਲ ਮੰਨੇ ਜਾ ਰਹੇ ਹਨ। ਜੋੜੇ ਨੇ 2011 ’ਚ ਵਿਆਹ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਪਾਇਲ ਨੂੰ ਤਲਾਕ ਦਿੱਤੇ ਬਿਨਾਂ ਕ੍ਰਿਤਿਕਾ ਨਾਲ ਵਿਆਹ ਕਰ ਲਿਆ। ਸਾਰੇ ਇਕ ਹੀ ਘਰ ’ਚ ਖ਼ੁਸ਼ੀ ਨਾਲ ਰਹਿੰਦੇ ਹਨ। ਤਿੰਨੋਂ ਆਪਣੀ ਰੋਜ਼ਾਨਾ ਜ਼ਿੰਦਗੀ ਦੀਆਂ ਵੀਡੀਓਜ਼ ਬਣਾਉਂਦੇ ਹਨ ਤੇ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੇ ਹਨ। ਤੁਹਾਨੂੰ ਦੱਸ ਦੇਈਏ ਕਿ ਯੂਟਿਊਬਰ ਐਲਵਿਸ਼ ਯਾਦਵ ਤੇ ਅਭਿਸ਼ੇਕ ਮਲਹਾਨ ਨੇ ‘ਬਿੱਗ ਬੌਸ ਓ. ਟੀ. ਟੀ. 2’ ’ਚ ਹਲਚਲ ਮਚਾ ਦਿੱਤੀ ਸੀ। ਹੁਣ ਦੇਖਣਾ ਹੋਵੇਗਾ ਕਿ ਅਰਮਾਨ ਦੇ ਸ਼ੋਅ ’ਚ ਆਉਣ ਤੋਂ ਬਾਅਦ ਕੀ ਹੁੰਦਾ ਹੈ।
ਇਹ ਖ਼ਬਰ ਵੀ ਪੜ੍ਹੋ : ਸ਼ਾਹਰੁਖ ਖ਼ਾਨ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਮਹਾਰਾਸ਼ਟਰ ਸਰਕਾਰ ਨੇ ਵਧਾਈ ਸੁਰੱਖਿਆ
ਕਿੰਨੇ ਕਰੋੜ ਦੇ ਮਾਲਕ ਹਨ ਅਰਮਾਨ ਮਲਿਕ?
ਅਰਮਾਨ ਮਲਿਕ ਦੇ ਆਪਣੇ ਯੂਟਿਊਬ ਚੈਨਲ ’ਤੇ 2.3 ਮਿਲੀਅਨ ਤੋਂ ਵੱਧ ਸਬਸਕ੍ਰਾਈਬਰ ਹਨ। ਉਸ ਦੀ ਪ੍ਰੋਫਾਈਲ ਦੇ ਅਨੁਸਾਰ ਉਹ ਇਕ ਡਿਜੀਟਲ ਸਮੱਗਰੀ ਨਿਰਮਾਤਾ ਹੈ ਤੇ ਇੰਸਟਾਗ੍ਰਾਮ ’ਤੇ ਉਸ ਦੇ 1.6 ਮਿਲੀਅਨ ਤੋਂ ਵੱਧ ਫਾਲੋਅਰਜ਼ ਹਨ। ਅਰਮਾਨ ਦੀਆਂ ਪਤਨੀਆਂ ਪਾਇਲ ਤੇ ਕ੍ਰਿਤਿਕਾ ਦੇ ਵੀ ਸੋਸ਼ਲ ਮੀਡੀਆ ’ਤੇ ਹਜ਼ਾਰਾਂ ਫਾਲੋਅਰਜ਼ ਹਨ। ਅਰਮਾਨ ਦੇ ਰੁਟੀਨ ਫਿਟਨੈੱਸ ਵਲੌਗ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ। ਅਰਮਾਨ ਆਪਣੀਆਂ ਦੋਵੇਂ ਪਤਨੀਆਂ ਨਾਲ ਇਕੋ ਘਰ ’ਚ ਰਹਿੰਦੇ ਹਨ, ਜੋ ਕਿ ਕਾਫੀ ਆਲੀਸ਼ਾਨ ਹੈ। ਘਰ ਨੂੰ ਬਹੁਤ ਮਹਿੰਗੀਆਂ ਚੀਜ਼ਾਂ ਨਾਲ ਸਜਾਇਆ ਗਿਆ ਹੈ ਤੇ ਇਹ ਕਿਸੇ ਲਗਜ਼ਰੀ ਘਰ ਤੋਂ ਘੱਟ ਨਹੀਂ ਹੈ। ਮੀਡੀਆ ਰਿਪੋਰਟਾਂ ਮੁਤਾਬਕ ਅਰਮਾਨ ਦੀ ਕੁਲ ਜਾਇਦਾਦ 10-15 ਕਰੋੜ ਰੁਪਏ ਦੇ ਕਰੀਬ ਹੈ। ਖ਼ਬਰਾਂ ਮੁਤਾਬਕ ਅਰਮਾਨ ਦੀ ਤਨਖ਼ਾਹ ਲਗਭਗ 3 ਲੱਖ ਰੁਪਏ ਪ੍ਰਤੀ ਮਹੀਨਾ ਹੈ। ਉਸ ਦੀ ਆਮਦਨੀ ਦਾ ਮੁੱਖ ਸਰੋਤ ਬ੍ਰਾਂਡ ਐਂਡੋਰਸਮੈਂਟ ਤੇ ਮਾਡਲਿੰਗ ਹੈ। ਇਸ ਦੇ ਨਾਲ ਹੀ ਕੁਝ ਰਿਪੋਰਟਾਂ ’ਚ ਦਾਅਵਾ ਕੀਤਾ ਗਿਆ ਹੈ ਕਿ ਉਹ ਗ੍ਰੈਜੂਏਟ ਹੈ।
ਅੰਕਿਤਾ ਲੋਖੰਡੇ ਆਪਣੇ ਸਾਥੀ ਵਿੱਕੀ ਜੈਨ ਨਾਲ ‘ਬਿੱਗ ਬੌਸ 17’ ’ਚ ਲਵੇਗੀ ਹਿੱਸਾ
ਮਸ਼ਹੂਰ ਟੀ. ਵੀ. ਅਦਾਕਾਰਾ ਅੰਕਿਤਾ ਲੋਖੰਡੇ ਆਪਣੇ ਪਤੀ ਵਿੱਕੀ ਜੈਨ ਨਾਲ ‘ਬਿੱਗ ਬੌਸ 17’ ’ਚ ਨਜ਼ਰ ਆਉਣ ਵਾਲੀ ਹੈ। ਰਿਐਲਿਟੀ ਸ਼ੋਅ ‘ਸਮਾਰਟ ਜੋੜੀ’ ’ਚ ਨਜ਼ਰ ਆਉਣ ਤੋਂ ਬਾਅਦ ਇਹ ਜੋੜਾ ‘ਬਿੱਗ ਬੌਸ 17’ ’ਚ ਇਕ ਵਾਰ ਮੁੜ ਸਕ੍ਰੀਨ ਸ਼ੇਅਰ ਕਰਨ ਲਈ ਤਿਆਰ ਹੈ। ਪਿੰਕਵਿਲਾ ਦੀ ਰਿਪੋਰਟ ਮੁਤਾਬਕ ਅੰਕਿਤਾ ਤੇ ਵਿੱਕੀ ਘਰ ਦੇ ਅੰਦਰ 200 ਤੋਂ ਜ਼ਿਆਦਾ ਆਊਟਫਿਟਸ ਲੈ ਕੇ ਜਾਣ ਦੀ ਯੋਜਨਾ ਬਣਾ ਰਹੇ ਹਨ। ਅੰਕਿਤਾ ਲੋਖੰਡੇ ਇਕ ਦਿਨ ’ਚ ਤਿੰਨ ਬਦਲਾਅ ਕਰਨ ਦੀ ਯੋਜਨਾ ਬਣਾ ਰਹੀ ਹੈ, ਜਦਕਿ ਵਿੱਕੀ ਜੈਨ ਇਕ ਦਿਨ ’ਚ ਦੋ ਬਦਲਾਅ ਕਰਨਾ ਚਾਹੁੰਦਾ ਹੈ। ਇਸ ’ਚ ਕੋਈ ਸ਼ੱਕ ਨਹੀਂ ਹੈ ਕਿ ਅੰਕਿਤਾ ਤੇ ਵਿੱਕੀ ਜੈਨ ਸ਼ੋਅ ’ਚ ਸਭ ਤੋਂ ਵੱਧ ਕਮਾਈ ਕਰਨ ਵਾਲਿਆਂ ’ਚੋਂ ਹੋਣਗੇ। ਅਦਾਕਾਰਾ ਆਪਣੇ ਸ਼ੋਅ ‘ਪਵਿੱਤਰ ਰਿਸ਼ਤਾ’ ਲਈ ਜਾਣੀ ਜਾਂਦੀ ਹੈ। ਅੰਕਿਤਾ ਲੋਖੰਡੇ ਸੁਸ਼ਾਂਤ ਸਿੰਘ ਰਾਜਪੂਤ ਦੇ ਸਦਮੇ ਤੇ ਦੁਖਦਾਈ ਦਿਹਾਂਤ ਤੋਂ ਬਾਅਦ ਇਕ ਵਾਰ ਮੁੜ ਸੁਰਖ਼ੀਆਂ ’ਚ ਹੈ।
‘ਬਿੱਗ ਬੌਸ 17’ ’ਚ ਹਿੱਸਾ ਲੈਣਗੇ ਇਹ ਲੋਕ
ਟੀ. ਵੀ. ਸ਼ੋਅ ‘ਗੁਮ ਹੈ ਕਿਸੀ ਕੇ ਪਿਆਰ ਮੇਂ’ ਫੇਮ ਨੀਲ ਭੱਟ ਤੇ ਐਸ਼ਵਰਿਆ ਸ਼ਰਮਾ ਵੀ ‘ਬਿੱਗ ਬੌਸ 17’ ’ਚ ਹਿੱਸਾ ਲੈ ਰਹੇ ਹਨ। ‘ਗੁਮ ਹੈ ਕਿਸੀ ਕੇ ਪਿਆਰ ਮੇਂ’ ’ਚ ਲੀਪ ਤੋਂ ਬਾਅਦ ਦੋਵਾਂ ਨੇ ਸ਼ੋਅ ਨੂੰ ਅਲਵਿਦਾ ਆਖ ਦਿੱਤਾ ਹੈ। ਇਸ ਤੋਂ ਇਲਾਵਾ ਈਸ਼ਾ ਮਾਲਵੀਆ ਤੇ ਅਭਿਸ਼ੇਕ ਕੁਮਾਰ ਵੀ ਸ਼ੋਅ ਦਾ ਹਿੱਸਾ ਬਣ ਰਹੇ ਹਨ। ਈਸ਼ਾ ਤੇ ਅਭਿਸ਼ੇਕ ਇਸ ਤੋਂ ਪਹਿਲਾਂ ਸ਼ੋਅ ‘ਉਡਾਰੀਆਂ’ ’ਚ ਇਕੱਠੇ ਕੰਮ ਕਰ ਚੁੱਕੇ ਹਨ। ਇਸ ਦੇ ਨਾਲ ਹੀ ਯੂਟਿਊਬਰ ਹਰਸ਼ ਬੇਨੀਵਾਲ ਨੇ ਪੁਸ਼ਟੀ ਕੀਤੀ ਹੈ ਕਿ ਉਹ ‘ਬਿੱਗ ਬੌਸ 17’ ਦਾ ਹਿੱਸਾ ਬਣ ਸਕਦੇ ਹਨ। ‘ਯੇ ਰਿਸ਼ਤਾ ਕਯਾ ਕਹਿਲਾਤਾ ਹੈ’ ਦੇ ਅਦਾਕਾਰ ਜੈ ਸੋਨੀ ਨਾਲ ਵੀ ਸੰਪਰਕ ਕੀਤਾ ਗਿਆ ਹੈ। ਇਸ ਸ਼ੋਅ ਲਈ ‘ਪੰਡਯਾ ਸਟੋਰ’ ਦੇ ਅਦਾਕਾਰ ਕੰਵਰ ਢਿੱਲੋਂ ਨਾਲ ਵੀ ਸੰਪਰਕ ਕੀਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।