ਯੂ-ਟਿਊਬਰ ਅਮਿਤ ਭੜਾਨਾ ’ਤੇ ਦੋਸ਼ ਤੈਅ, ਗੰਭੀਰ ਸੱਟ ਲਾਉਣ ਸਮੇਤ ਸਬੰਧਤ ਧਾਰਾਵਾਂ ''ਚ ਚੱਲੇਗਾ ਮੁਕੱਦਮਾ

Wednesday, Jun 12, 2024 - 12:28 PM (IST)

ਯੂ-ਟਿਊਬਰ ਅਮਿਤ ਭੜਾਨਾ ’ਤੇ ਦੋਸ਼ ਤੈਅ, ਗੰਭੀਰ ਸੱਟ ਲਾਉਣ ਸਮੇਤ ਸਬੰਧਤ ਧਾਰਾਵਾਂ ''ਚ ਚੱਲੇਗਾ ਮੁਕੱਦਮਾ

ਨਵੀਂ ਦਿੱਲੀ – ਕੜਕੜਡੂਮਾ ਕੋਰਟ ਨੇ ਯੂ-ਟਿਊਬਰ ਅਮਿਤ ਭੜਾਨਾ ’ਤੇ ਦੋਸ਼ ਤੈਅ ਕਰ ਦਿੱਤੇ ਹਨ। ਮੁਲਜ਼ਮ ’ਤੇ ਆਈ. ਪੀ. ਸੀ. ਦੀ ਧਾਰਾ 325 ਗੰਭੀਰ ਸੱਟ ਲਾਉਣ, 341 ਰਸਤਾ ਰੋਕਣ ਅਤੇ 506 ਜਾਨੋਂ ਮਾਰਨ ਦੀ ਧਮਕੀ ਦੇਣ ਤਹਿਤ ਮੁਕੱਦਮਾ ਚੱਲੇਗਾ। ਭੜਾਨਾ ਕੋਲ ਅਦਾਲਤ ਵਿਚ ਦੋਸ਼ਾਂ ਦਾ ਸਾਹਮਣਾ ਕਰਨ ਤੋਂ ਇਲਾਵਾ ਇਕ ਬਦਲ ਇਹ ਹੈ ਕਿ ਉਹ ਇਸ ਫੈਸਲੇ ਖਿਲਾਫ ਸੈਸ਼ਨ ਕੋਰਟ ਵਿਚ ਜਾ ਸਕਦਾ ਹੈ। 

ਇਹ ਖ਼ਬਰ ਵੀ ਪੜ੍ਹੋ : 23 ਜੂਨ ਨੂੰ ਹੋਵੇਗਾ ਇਸ ਆਲੀਸ਼ਾਨ ਜਗ੍ਹਾ 'ਤੇ ਸੋਨਾਕਸ਼ੀ ਤੇ ਜ਼ਹੀਰ ਦਾ ਵਿਆਹ, ਮੁੰਬਈ ਦਾ ਦਿਸਦੈ ਪੂਰਾ ਨਜ਼ਾਰਾ

ਇਸ ਤੋਂ ਬਾਅਦ ਸੈਸ਼ਨ ਕੋਰਟ ਤੈਅ ਕਰੇਗੀ ਕਿ ਮਾਮਲੇ ’ਚ ਅੱਗੇ ਕੀ ਹੋਵੇਗਾ। ਭੜਾਨਾ ਖਿਲਾਫ ਕਰਾਵਲ ਨਗਰ ਥਾਣੇ ਵਿਚ 24 ਅਗਸਤ 2021 ਨੂੰ ਕੁੱਟਮਾਰ ਕਰਨ, ਧਮਕਾਉਣ ਅਤੇ ਰਸਤਾ ਰੋਕਣ ਦੀਆਂ ਧਾਰਾਵਾਂ ’ਚ ਮੁਕੱਦਮਾ ਦਰਜ ਕੀਤਾ ਗਿਆ ਸੀ। ਜ਼ਖਮੀ ਵੱਲੋਂ ਦੋਸ਼ ਸੀ ਕਿ ਦੇਸ਼ਰਾਜ ਭੜਾਨਾ, ਉਸ ਦੇ ਲੜਕੇ ਸੁਧੀਰ, ਭਤੀਜੇ ਸੁਮਿਤ ਤੇ ਅਮਿਤ ਨੇ ਉਨ੍ਹਾਂ ’ਤੇ ਡੰਡਿਆਂ ਨਾਲ ਹਮਲਾ ਕੀਤਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News