'ਯੇ ਮੇਰਾ ਫੈਮਿਲੀ' ਸੀਜ਼ਨ-4 ਦਾ ਟ੍ਰੇਲਰ ਕੀਤਾ ਲਾਂਚ

Tuesday, Aug 13, 2024 - 05:24 PM (IST)

ਮੁੰਬਈ- ਐਮਾਜ਼ਾਨ ਦੀ ਮੁਫਤ ਵੀਡੀਓ ਸਟ੍ਰੀਮਿੰਗ ਸੇਵਾ, ਐਮਾਜ਼ਾਨ ਮਿਨੀ ਟੀ. ਵੀ. ਨੇ ਮਾਮਾਅਰਥ ਨਾਲ ਮਿਲ ਕੇ ਪੇਸ਼ ਕੀਤੀ ਜਾਣ ਵਾਲੀ ਸੀਰੀਜ਼ 'ਯੇ ਮੇਰੀ ਫੈਮਿਲੀ' ਦੇ ਚੌਥੇ ਸੀਜ਼ਨ ਦਾ ਟ੍ਰੇਲਰ ਰਿਲੀਜ਼ ਕੀਤਾ ਹੈ, ਜੋ ਕਿ 90 ਦੇ ਦਹਾਕੇ ਦੀ ਯਾਦ ਦਿਵਾਉਂਦਾ ਹੈ, ਜਿਸ ਦਾ ਪ੍ਰੀਮੀਅਰ 16 ਅਗਸਤ ਨੂੰ ਕੀਤਾ ਜਾ ਰਿਹਾ ਹੈ।1995 ਦੇ ਮੌਨਸੂਨ ਦੀ ਬਿਆਨ ਕਰਨ ਵਾਲੇ ਸੀਜ਼ਨ-4 'ਚ ਅਵਸਥੀ ਪਰਿਵਾਰ ਦੇ ਰੋਮਾਂਚਕ ਕਾਰਨਾਮਿਆਂ ਦੇ ਨਾਲ-ਨਾਲ ਬੜੇ ਹੀ ਪਿਆਰੇ ਭਰਾ-ਭੈਣ, ਰਿਸ਼ੀ ਅਤੇ ਰਿਤਿਕਾ ਵਿਚਾਲੇ ਨਿੱਘੇ ਰਿਸ਼ਤੇ ਨੂੰ ਵੀ ਪ੍ਰਦਰਸ਼ਿਤ ਕੀਤਾ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ - ਕੋਲਕਾਤਾ 'ਚ ਟ੍ਰੇਨੀ ਡਾਕਟਰ ਨਾਲ ਹੋਈ ਬੇਰਹਿਮੀ 'ਤੇ ਗੁੱਸੇ 'ਚ ਆਈ ਕੰਗਨਾ, ਕਿਹਾ- CBI ਨੂੰ ਸੌਂਪਣਾ ਚਾਹੀਦਾ ਹੈ ਮਾਮਲਾ

ਟ੍ਰੇਲਰ 'ਚ ਨਵੇਂ ਸੀਜ਼ਨ ਦੀ ਇਕ ਦਿਲਚਸਪ ਝਲਕ ਦੇਖਣ ਨੂੰ ਮਿਲੇਗੀ। ਜਿਸ ਵਿਚ ਰਿਸ਼ੀ ਦੀਆਂ ਸ਼ਰਾਰਤੀ ਹਰਕਤਾਂ ਤੋਂ ਲੈ ਕੇ ਰਿਤਿਕਾ ਦੇ ਸੰਘਰਸ਼ਾਂ ਤੱਕ, ਵੱਖ-ਵੱਖ ਚੁਣੌਤੀਆਂ ਤੇ ਪਰਿਵਾਰ ਨਾਲ ਮਿਲ ਕੇ ਰਹਿਣ ਦੀ ਖੁਸ਼ੀ ਨੂੰ ਖੂਬਸੂਰਤੀ ਨਾਲ ਦਿਖਾਇਆ ਗਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Priyanka

Content Editor

Related News