ਸਾਰਾ ਅਲੀ ਖਾਨ ਦੇ ਕੇਦਾਰਨਾਥ ਦਰਸ਼ਨ ’ਤੇ ਮੌਲਾਨਾ ਨੇ ਜਾਰੀ ਕੀਤਾ ਫਤਵਾ , ਜਾਣੋ ਕੀ ਹੈ ਪੂਰਾ ਮਾਮਲਾ

Friday, Oct 30, 2026 - 08:39 AM (IST)

ਸਾਰਾ ਅਲੀ ਖਾਨ ਦੇ ਕੇਦਾਰਨਾਥ ਦਰਸ਼ਨ ’ਤੇ ਮੌਲਾਨਾ ਨੇ ਜਾਰੀ ਕੀਤਾ ਫਤਵਾ , ਜਾਣੋ ਕੀ ਹੈ ਪੂਰਾ ਮਾਮਲਾ

ਬਰੇਲੀ (ਇੰਟ.) - ਬਰੇਲੀ ਦੇ ਆਲ ਇੰਡੀਆ ਮੁਸਲਿਮ ਜਮਾਤ ਦੇ ਰਾਸ਼ਟਰੀ ਪ੍ਰਧਾਨ ਮੌਲਾਨਾ ਸ਼ਹਾਬੂਦੀਨ ਰਜ਼ਵੀ ਨੇ ਅਦਾਕਾਰਾ ਸਾਰਾ ਅਲੀ ਖਾਨ ਦੇ ਕੇਦਾਰਨਾਥ ਮੰਦਰ ’ਚ ਪੂਜਾ-ਪਾਠ ਅਤੇ ਦਰਸ਼ਨ ਕਰਨ ਨੂੰ ਲੈ ਕੇ ਫਤਵਾ ਜਾਰੀ ਕੀਤਾ ਹੈ। ਮੌਲਾਨਾ ਨੇ ਇਸ ਨੂੰ ਇਸਲਾਮ ਅਤੇ ਸ਼ਰੀਅਤ ਦੇ ਖਿਲਾਫ ਦੱਸਦੇ ਹੋਏ ਅਦਾਕਾਰਾ ਨੂੰ ਅੱਲਾ ਤੋਂ ਮਾਫੀ ਮੰਗਣ ਅਤੇ ਤੌਬਾ ਕਰਨ ਲਈ ਕਿਹਾ।

ਮੌਲਾਨਾ ਸ਼ਹਾਬੂਦੀਨ ਰਜ਼ਵੀ ਦੇ ਮੁਤਾਬਕ, ਕਿਸੇ ਮੁਸਲਿਮ ਦਾ ਮੰਦਰ ’ਚ ਪੂਜਾ-ਪਾਠ ਕਰਨਾ ਨਾਜਾਇਜ਼ ਅਤੇ ਹਰਾਮ ਹੈ। ਉਨ੍ਹਾਂ ਨੇ ਸਾਰਾ ਅਲੀ ਖਾਨ ਨੂੰ ਇਸ ਕਾਰਜ ਲਈ ਗੁਨਾਹਗਾਰ ਦੱਸਿਆ। ਮੌਲਾਨਾ ਨੇ ਕਿਹਾ ਕਿ ਮੁਸਲਿਮ ਨੌਜਵਾਨਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ’ਚ ਇਹ ਫਤਵਾ ਜਾਰੀ ਕੀਤਾ ਗਿਆ ਹੈ।


author

Sunaina

Content Editor

Related News