ਗੁਨੀਤ ਮੋਂਗਾ ਕਪੂਰ ਨੇ ਲਿਆ ਸੀ ਮੇਰਾ ਪਹਿਲਾ ਆਡੀਸ਼ਨ: ਆਯੁਸ਼ਮਾਨ ਖੁਰਾਨਾ

Thursday, Oct 22, 2026 - 01:59 PM (IST)

ਗੁਨੀਤ ਮੋਂਗਾ ਕਪੂਰ ਨੇ ਲਿਆ ਸੀ ਮੇਰਾ ਪਹਿਲਾ ਆਡੀਸ਼ਨ: ਆਯੁਸ਼ਮਾਨ ਖੁਰਾਨਾ

ਮੁੰਬਈ (ਏਜੰਸੀ)- ਬਾਲੀਵੁੱਡ ਅਦਾਕਾਰ ਆਯੁਸ਼ਮਾਨ ਖੁਰਾਨਾ ਨੇ ਕਿਹਾ ਹੈ ਕਿ ਆਸਕਰ ਜੇਤੂ ਨਿਰਮਾਤਾ ਗੁਨੀਤ ਮੋਂਗਾ ਕਪੂਰ ਨਾਲ ਕੰਟੈਂਟ ਨੂੰ ਲੈ ਕੇ ਉਨ੍ਹਾਂ ਦੀ ਸੋਚ ਕਾਫੀ ਹੱਦ ਤੱਕ ਇੱਕੋ ਵਰਗੀ ਹੈ ਅਤੇ ਇਹੀ ਤਾਲਮੇਲ ਉਨ੍ਹਾਂ ਦੀ ਫਿਲਮ "ਉੜਤਾ ਤੀਰ" ਨੂੰ ਖਾਸ ਬਣਾਉਂਦਾ ਹੈ। ਗੁਨੀਤ ਨਾਲ ਆਪਣੇ ਸਹਿਯੋਗ ਬਾਰੇ ਬੋਲਦੇ ਹੋਏ, ਆਯੁਸ਼ਮਾਨ ਨੇ ਕਿਹਾ ਕਿ ਉਹ ਹਮੇਸ਼ਾ ਤੋਂ ਲੀਕ ਤੋਂ ਹੱਟ ਕੇ ਅਤੇ ਵਿਲੱਖਣ ਸਿਨੇਮਾ ਵੱਲ ਆਕਰਸ਼ਿਤ ਰਹੇ ਹਨ, ਜਦੋਂ ਕਿ ਗੁਨੀਤ ਨੇ ਵੀ ਵਿਭਿੰਨ ਕਹਾਣੀਆਂ ਨੂੰ ਉਤਸ਼ਾਹਿਤ ਕਰਨ ਅਤੇ ਭਾਰਤੀ ਕਹਾਣੀਆਂ ਨੂੰ ਵਿਸ਼ਵ ਪੱਧਰ 'ਤੇ ਲਿਆਉਣ ਵਿੱਚ ਮੁੱਖ ਭੂਮਿਕਾ ਨਿਭਾਈ ਹੈ।

ਉਨ੍ਹਾਂ ਕਿਹਾ, "ਗੁਨੀਤ ਨੇ ਮੇਰਾ ਪਹਿਲਾ ਆਡੀਸ਼ਨ ਲਿਆ ਸੀ, ਇਸ ਲਈ ਸਾਡਾ ਰਿਸ਼ਤਾ ਬਹੁਤ ਪੁਰਾਣਾ ਹੈ। ਉਦੋਂ ਤੋਂ, ਅਸੀਂ ਲਗਾਤਾਰ ਸੰਪਰਕ ਵਿੱਚ ਹਾਂ ਅਤੇ ਇੱਕ ਦੂਜੇ ਦੇ ਸਫ਼ਰ ਦੇ ਗਵਾਹ ਰਹੇ ਹਾਂ। ਹੁਣ, ਸਾਨੂੰ ਆਖਰਕਾਰ ਇਕੱਠੇ ਕੰਮ ਕਰਨ ਦਾ ਮੌਕਾ ਮਿਲਿਆ ਹੈ।" ਆਯੁਸ਼ਮਾਨ ਖੁਰਾਨਾ ਅਤੇ ਸਾਰਾ ਅਲੀ ਖਾਨ ਸਟਾਰਰ "ਉੜਤਾ ਤੀਰ" ਇੱਕ ਦੇਸ਼ ਭਗਤੀ ਵਾਲੀ ਐਕਸ਼ਨ-ਕਾਮੇਡੀ ਫਿਲਮ ਹੈ। ਆਕਾਸ਼ ਕੌਸ਼ਿਕ ਦੁਆਰਾ ਨਿਰਦੇਸ਼ਤ, ਇਹ ਫਿਲਮ 23 ਅਕਤੂਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।


author

cherry

Content Editor

Related News