ਚੱਲਦੇ ਸ਼ੋਅ 'ਚ ਬੰਦ ਕਰ'ਤਾ ਮਸ਼ਹੂਰ ਗਾਇਕਾ ਦਾ ਮਾਈਕ ! ਮਗਰੋਂ...
Sunday, Oct 25, 2026 - 11:47 AM (IST)
ਮਨੋਰੰਜਨ ਡੈਸਕ : 24 ਅਕਤੂਬਰ 2026 ਨੂੰ ਮੁੰਬਈ ਵਿੱਚ ਬਾਲੀਵੁੱਡ ਮਿਊਜ਼ਿਕ ਪ੍ਰੋਜੈਕਟ ਦੀ 10ਵੀਂ ਐਨੀਵਰਸਰੀ ਮੌਕੇ ਕਈ ਸਾਰੇ ਕਲਾਕਾਰਾਂ ਨੇ ਪਰਫਾਰਮ ਕਰ ਕੇ ਸਮਾਂ ਬੰਨ੍ਹ ਦਿੱਤਾ । ਇਸ ਦੌਰਾਨ ਸ਼ਿਲਪਾ ਰਾਓ ਦਾ ਸ਼ੋਅ ਜ਼ਿਆਦਾ ਚਰਚਾ ਵਿੱਚ ਰਿਹਾ । ਇਸ ਦਾ ਕਾਰਨ ਇਹ ਸੀ ਕਿ ਵਿਚਾਲੇ ਹੀ 15 ਮਿੰਟ ਤਕ ਸ਼ੋਅ ਰੋਕ ਕੇ ਰੱਖਿਆ । ਗਾਇਕ ਦਾ ਮਾਇਕ ਬੰਦ ਕਰ ਦਿੱਤਾ ਗਿਆ ਅਤੇ ਲਾਇਟ ਵੀ ਬੰਦ ਕਰ ਦਿੱਤੀ ਗਈ । ਇਸ ਦੌਰਾਨ ਸ਼ਿਲਪਾ ਰਾਓ ਨੇ ਨਾਖੁਸ਼ ਹੋਈ ਅਤੇ ਨਾਲ ਹੀ ਸਾਰੇ ਲੋਕ ਵੀ ਹੈਰਾਨ ਰਹਿ ਗਏ, ਆਖਿਰ ਕਿਸੇ ਨਾਮੀ ਗਾਇਕ ਦੇ ਸ਼ੋਅ ਨੂੰ ਉਸ ਦੀ ਪਰਫਾਰਮਸ ਦੌਰਾਨ ਵਿਚਾਲੇ ਹੀ ਕਿਉ ਰੋਕਣਾ ਪਿਆ।
ਸ਼ਿਲਪਾ ਰਾਓ ਨੇ ਖੁਦ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕੀਤੀ ਹੈ ਅਤੇ ਸ਼ੋਅ ਵਿੱਚ ਹੋਈ ਇਸ ਗੱਲ ਨੂੰ ਲੈ ਕੇ ਨਾਖੁਸ਼ੀ ਜਤਾਈ ਹੈ । ਇਸ ਦੇ ਨਾਲ ਹੀ ਉਸ ਨੇ ਫੈਂਨਸ ਵਲੋਂ ਮਿਲੇ ਸਮਰਥਨ ਦਾ ਸਵਾਗਤ ਕੀਤਾ ਅਤੇ ਇਸ ਦੇ ਨਾਂ ਇਕ ਇਮੋਸ਼ਨਲ ਨੋਟ ਲਿਖਿਆ।
ਕਿਉ ਰੋਕਿਆ ਗਿਆ ਸ਼ੋਅ ?
ਰਿਪੋਰਟਰਾਂ ਦੀ ਮੰਨੀਏ ਤਾਂ ਇਵੇਂਟ ਦੇ ਸ਼ੈਡਿਊਲ ਵਿੱਚ ਦੇਰੀ ਕਾਰਨ ਸ਼ਿਲਪਾ ਰਾਵ ਦਾ ਸ਼ੋਅ ਵਿਚਾਲੇ ਹੀ ਰੋਕ ਦਿੱਤਾ ਗਿਆ । ਇਸ ਦੌਰਾਨ ਸਟੇਜ ਦੀ ਲਾਇਟ ਬੰਦ ਕਰ ਦਿੱਤੀ ਅਤੇ ਗਾਇਕ ਦਾ ਮਾਇਕ ਵੀ ਬੰਦ ਕਰ ਦਿੱਤਾ ਗਿਆ, ਹਾਲਾਂਕਿ ਲੋਕ ਉਸ ਨੂੰ ਸੁਣਨ ਲਈ ਬੇਕਰਾਰ ਸਨ ਅਤੇ ਉਸ ਦੇ ਨਾਂ ਦੀ ਆਵਾਜ਼ ਲਗਾ ਰਹੇ ਸਨ । ਇਸ ਦੌਰਾਨ ਉੱਥੋਂ ਦੇ ਪ੍ਰਬੰਧਕਾਂ ਨੇ ਨਾ ਤਾਂ ਉਸ ਦਾ ਮਾਇਕ ਚਾਲੂ ਕੀਤਾ ਅਤੇ ਨਾ ਹੀ ਉਸ ਨੂੰ ਬਾਏ ਕਹਿਣ ਦਾ ਮੌਕਾ ਦਿੱਤਾ । ਹੁਣ ਸੋਸ਼ਲ ਮੀਡੀਆ 'ਤੇ ਉਸ ਨੇ ਖੁਦ ਇਸ ਇਵੇਂਟ ਦੇ ਬਾਰੇ ਵਿੱਚ ਪੋਸਟ ਸ਼ੇਅਰ ਕੀਤੀ ਜਿਸ ਵਿੱਚ ਉਸ ਨੇ ਆਪਣੀ ਨਾਖੁਸ਼ੀ ਜਤਾਈ ਹੈ ਅਤੇ ਉਸ ਦੀ ਸਪੋਰਟ ਕਰਨ ਲਈ ਫੈਂਨਸ ਦਾ ਧੰਨਵਾਦ ਕਿਹਾ ਹੈ ।
ਸ਼ਿਲਪਾ ਰਾਓ ਨੇ ਇੰਸਟਾਗ੍ਰਾਮ 'ਤੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ - ''ਮੁੰਬਈ ਵਿੱਚ ਅੱਜ ਮੇਰੇ ਦਿਲ ਦਾ ਇਕ ਤੁਕੜਾ ਟੁੱਟ ਗਿਆ, ਜਦੋਂ ਤੁਹਾਡੇ ਕੋਲੋਂ ਇਕ ਖੂਬਸੂਰਤ ਮੰਚ ਇਸ ਤਰ੍ਹਾ ਖੋਹ ਲਿਆ ਜਾਦਾ ਹੈ ਤਾਂ ਦਿਲ ਬਹੁਤ ਉਦਾਸ ਹੁੰਦਾ ਹੈ । ਪਰ ਜਦੋਂ ਮਾਇਕ ਰੁਕ ਗਿਆ ਤਾਂ ਵੀ ਤੁਸੀਂ ਲੋਕ ਨਹੀਂ ਰੁਕੇ । ਜਿਸ ਤਰ੍ਹਾ ਤੁਸੀਂ ਮੇਰਾ ਨਾਂ ਲੈਂਦੇ ਰਹੇ ਅਤੇ ਜੋ ਪਿਆਰ ਤੁਹਾਡੀਆਂ ਆਵਾਜ਼ਾਂ ਵਿੱਚ ਸੀ ਮੈਂ ਮਹਿਸੂਸ ਕੀਤਾ । ਅੱਜ ਰਾਤ ਸਾਡੀ ਕਹਾਣੀ ਪੂਰੀ ਨਹੀਂ ਹੋ ਸਕੀ ਪਰ ਇਹ ਮੇਰਾ ਵਾਅਦਾ ਹੈ ਕਿ ਮੈਂ ਵਾਪਸ ਆਵਾਂਗੀ । ਮੈਂ ਮੁੰਬਈ ਨੂੰ ਬਹੁਤ ਪਿਆਰ ਕਰਦੀ ਹਾਂ ਅਤੇ ਹਮੇਸ਼ਾ ਕਰਦੀ ਰਹਾਂਗੀ । ਸ਼ਿਲਪਾ ।''
