ਟਾਈਗਰ ਸ਼ਰਾਫ ’ਤੇ ਫ਼ਾਇਰਿੰਗ ਤੋਂ ਪਹਿਲਾਂ ਹਮਲਾਵਰਾਂ ਨੇ ਕੀਤੀ ਸੀ ''ਪ੍ਰੈਕਟਿਸ'' ! 2 ਜਗ੍ਹਾ ਕੀਤਾ ਸੀ ‘ਟੈਸਟ-ਫਾਇਰ’
Thursday, Oct 22, 2026 - 05:48 PM (IST)
ਮੁੰਬਈ (ਏਜੰਸੀ)- ਮੁੰਬਈ ਪੁਲਸ 18 ਅਕਤੂਬਰ ਨੂੰ ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ ਦੇ ਘਰ ਦੇ ਬਾਹਰ ਹੋਈ ਗੋਲੀਬਾਰੀ ਦੀ ਘਟਨਾ ਤੋਂ ਪਹਿਲਾਂ ਦੀਆਂ ਤਿਆਰੀਆਂ ਦੀ ਜਾਂਚ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮਾਂ ਨੇ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਪ੍ਰੈਕਟਿਸ ਕੀਤੀ ਸੀ। ਉਨ੍ਹਾਂ ਨੇ 2 ਜਗ੍ਹਾ ਹਥਿਆਰਾਂ ਦਾ ਪ੍ਰੀਖਣ (ਟੈਸਟ-ਫਾਇਰ) ਕੀਤਾ ਸੀ।
ਪੁਲਸ ਸੂਤਰਾਂ ਅਨੁਸਾਰ, ਸ਼ੱਕੀਆਂ ਨੇ ਮੁੰਬਈ ਦੇ ਕੋਲ ਇਕ ਜਗ੍ਹਾ ’ਚ ਗੋਲੀਬਾਰੀ ਦੀ ਪ੍ਰੈਕਟਿਸ ਕੀਤੀ ਸੀ। ਇਸ ਦੌਰਾਨ ਉਨ੍ਹਾਂ ’ਚੋਂ ਇਕ ਮੁਲਜ਼ਮ ਨੇ 2 ਗੋਲੀਆਂ ਅਤੇ ਦੂਜੇ ਨੇ 1 ਗੋਲੀ ਚਲਾਈ ਸੀ। ਜਾਂਚ ਅਧਿਕਾਰੀਆਂ ਨੇ ਦੱਸਿਆ ਹੈ ਕਿ ਅੰਧੇਰੀ ਦੇ ਇਕ ਹੋਟਲ ਦੇ ਕਮਰੇ ’ਚ ਜਦੋਂ ਮੁਲਜ਼ਮਾਂ ਨੇ ਹਥਿਆਰਾਂ ਦਾ ਪ੍ਰੀਖਣ ਕੀਤਾ, ਤਾਂ ਉਸ ’ਚ ਕੁਝ ਖਰਾਬੀ ਆ ਗਈ ਸੀ। ਸੂਤਰਾਂ ਮੁਤਾਬਕ ਇਕ ਗੋਲੀ ਬਿਸਤਰੇ ’ਚ ਜਾ ਲੱਗੀ ਸੀ ਅਤੇ ਬਾਅਦ ’ਚ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਉਸ ਜਗ੍ਹਾ ਦੀ ਪਛਾਣ ਵੀ ਕੀਤੀ।
ਗ੍ਰਿਫਤਾਰ 3 ਮੁਲਜ਼ਮਾਂ ਨੂੰ ਬੁੱਧਵਾਰ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ। ਪੁਲਸ ਨੇ ਅਦਾਲਤ ਨੂੰ ਦੱਸਿਆ ਕਿ ਇਸ ਮਾਮਲੇ ’ਚ ਹਰਿਆਣਾ ਅਤੇ ਦਿੱਲੀ ਤੋਂ 5 ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸਤਗਾਸਾ ਪੱਖ ਨੇ ਕਥਿਤ ਤੌਰ ’ਤੇ ਅਦਾਲਤ ਨੂੰ ਦੱਸਿਆ ਕਿ ਇਸ ਸਮੂਹ ’ਚ 2 ਔਰਤਾਂ ਵੀ ਸ਼ਾਮਲ ਹਨ। ਪੁਲਸ ਹਮਲੇ ਤੋਂ ਪਹਿਲਾਂ ਦੀਆਂ ਘਟਨਾਵਾਂ ਦੀ ਲੜੀ ਦੀ ਜਾਂਚ ਕਰ ਰਹੀ ਹੈ। ਇਸ ’ਚ ਕਥਿਤ ਤੌਰ ’ਚ ਹਥਿਆਰ ਖਰੀਦਣ, ਉਨ੍ਹਾਂ ਨੂੰ ਮੁੰਬਈ ਤੱਕ ਪਹੁੰਚਾਉਣ ਅਤੇ ਹਰੇਕ ਮੁਲਜ਼ਮ ਦੀ ਭੂਮਿਕਾ ਦਾ ਪਤਾ ਲਗਾਇਆ ਜਾ ਰਿਹਾ ਹੈ। ਉੱਥੇ ਹੀ ਮੁੰਬਈ ਦੀ ਇਕ ਅਦਾਲਤ ਨੇ 4 ਦੋਸ਼ੀਆਂ ਨੂੰ 26 ਅਕਤੂਬਰ ਤੱਕ ਪੁਲਸ ਹਿਰਾਸਤ 'ਚ ਭੇਜ ਦਿੱਤਾ ਹੈ। ਇਨ੍ਹਾਂ ਦੋਸ਼ੀਆਂ 'ਚ 2 ਔਰਤਾਂ ਵੀ ਸ਼ਾਮਲ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
