ਯਸ਼ ਦਾਸਗੁਪਤਾ ਹੈ ਨੁਸਰਤ ਜਹਾਂ ਦੇ ਬੱਚੇ ਦਾ ਪਿਤਾ, ਬਰਥ ਰਜਿਸਟ੍ਰੇਸ਼ਨ ਡੀਟੇਲ ’ਚ ਹੋਇਆ ਖ਼ੁਲਾਸਾ

Thursday, Sep 16, 2021 - 01:15 PM (IST)

ਯਸ਼ ਦਾਸਗੁਪਤਾ ਹੈ ਨੁਸਰਤ ਜਹਾਂ ਦੇ ਬੱਚੇ ਦਾ ਪਿਤਾ, ਬਰਥ ਰਜਿਸਟ੍ਰੇਸ਼ਨ ਡੀਟੇਲ ’ਚ ਹੋਇਆ ਖ਼ੁਲਾਸਾ

ਮੁੰਬਈ- ਬੰਗਾਲੀ ਅਦਾਕਾਰਾ ਅਤੇ ਟੀਐੱਮਸੀ ਸਾਂਸਦ ਨੁਸਰਤ ਜਹਾਂ ਹਮੇਸ਼ਾ ਹੀ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਨੁਸਰਤ ਜਹਾਂ 26 ਅਗਸਤ 2021 ਨੂੰ ਪੁੱਤਰ ਦੀ ਮਾਂ ਬਣੀ ਹੈ। ਪੁੱਤਰ ਦੇ ਜਨਮ ਤੋਂ ਬਾਅਦ ਹੀ ਨੁਸਰਤ ਖਬਰਾਂ 'ਚ ਹੈ। ਦਰਅਸਲ ਜਦੋਂ ਨੁਸਰਤ ਦੀ ਪ੍ਰੈਗਨੈਂਸੀ ਦੀ ਖਬਰ ਸਾਹਮਣੇ ਆਈ ਸੀ ਤਾਂ ਉਹ ਪਤੀ ਨਿਖਿਲ ਜੈਨ ਤੋਂ ਵੱਖ ਰਹਿ ਰਹੀ ਸੀ। ਇੰਨਾ ਹੀ ਨਹੀਂ ਨੁਸਰਤ ਦੀ ਪ੍ਰੈਗਨੈਂਸੀ ਦੀ ਖਬਰ ਆਉਣ ਤੋਂ ਬਾਅਦ ਪਤੀ ਨਿਖਿਲ ਨੇ ਕਿਹਾ ਸੀ ਕਿ ਉਹ ਬੱਚੇ ਦੇ ਪਿਤਾ ਨਹੀਂ ਹਨ।

नुसरत जहां ने पति के साथ शेयर की सबसे रोमैंटिक तस्वीर, कही दिल की बात -  Page-1
ਤਮਾਮ ਵਿਵਾਦਾਂ ਦੇ ਵਿਚਾਲੇ ਨੁਸਰਤ ਜਹਾਂ ਨੇ 26 ਅਗਸਤ 2021 ਨੂੰ ਪੁੱਤਰ ਨੂੰ ਜਨਮ ਦਿੱਤਾ। ਇਸ ਤੋਂ ਬਾਅਦ ਇਹ ਸਵਾਲ ਉਠ ਰਿਹਾ ਹੈ ਕਿ ਆਖਿਰ ਬੱਚੇ ਦੇ ਪਿਤਾ ਕੌਣ ਹਨ। ਇਸ ਦੌਰਾਨ ਇਹ ਵੀ ਕਿਹਾ ਗਿਆ ਹੈ ਕਿ ਨੁਸਰਤ ਦੇ ਬੱਚੇ ਦੇ ਪਿਤਾ ਅਦਾਕਾਰ ਯਸ਼ ਦਾਸਗੁਪਤਾ ਹਨ। ਉਧਰ ਹੁਣ ਇਹ ਕੰਫਰਮ ਹੋ ਗਿਆ ਹੈ ਕਿ ਨੁਸਰਤ ਜਹਾਂ ਦੇ ਬੱਚੇ ਦੇ ਪਿਤਾ ਅਦਾਕਾਰ ਯਸ਼ ਦਾਸਗੁਪਤਾ ਹਨ। ਨੁਸਰਤ ਦੇ ਬੱਚੇ ਦੇ ਬਰਥ ਰਜਿਸਟ੍ਰੇਸ਼ਨ ਦੀ ਡਿਟੇਲ ਪਬਲਿਕ ਡੋਮੇਨ 'ਤੇ ਸਾਹਮਣੇ ਆ ਗਈ ਹੈ। 

Bollywood Tadka
ਇਸ 'ਚ ਬੱਚੇ ਦਾ ਪੂਰਾ ਨਾਂ ਈਸ਼ਾਨ ਜੇ ਦਾਸਗੁਪਤਾ ਲਿਖਿਆ ਗਿਆ ਹੈ। ਕੋਲਕਾਤਾ ਨਗਰ ਨਿਗਮ 'ਚ ਦਰਜ ਡਾਕੂਮੈਂਟਸ ਮੁਤਾਬਕ ਪਿਤਾ ਦਾ ਨਾਂ ਦੇਬਾਸ਼ੀਸ਼ ਦਾਸਗੁਪਤਾ ਲਿਖਿਆ ਗਿਆ ਹੈ ਜੋ ਅਦਾਕਾਰ ਯਸ਼ ਦਾਸਗੁਪਤਾ ਦਾ ਆਫੀਸ਼ੀਅਲ ਨਾਂ ਹੈ। ਇਸ ਤੋਂ ਇਹ ਸਾਫ ਹੋ ਗਿਆ ਹੈ ਕਿ ਨੁਸਰਤ ਜਹਾਂ ਦੇ ਪੁੱਤਰ ਦੇ ਪਿਤਾ ਦਾ ਨਾਂ ਯਸ਼ ਦਾਸਗੁਪਤਾ ਹੈ।

Bollywood Tadka
ਨੁਸਰਤ ਨੂੰ ਡਿਲਿਵਰੀ ਲਈ ਹਸਪਤਾਲ ਵੀ ਯਸ਼ ਦਾਸਗੁਪਤਾ ਹੀ ਲੈ ਕੇ ਗਏ ਸਨ। ਪੁੱਤਰ ਦੇ ਜਨਮ ਤੋਂ ਬਾਅਦ ਯਸ਼ ਨੇ ਹੀ ਪਬਲਿਕ ਨੂੰ ਖੁਸ਼ਖਬਰੀ ਦਿੱਤੀ ਸੀ। ਇੰਨਾ ਹੀ ਨਹੀਂ ਜਦੋਂ ਨੁਸਰਤ ਡਿਸਚਾਰਜ ਹੋਈ ਸੀ ਤਾਂ ਵੀ ਯਸ਼ ਉਸ ਦੇ ਨਾਲ ਸਨ। ਇਸ ਦੌਰਾਨ ਯਸ਼ ਨੇ ਵੀ ਨਵਜੰਮੇ ਬੱਚੇ ਨੂੰ ਬਾਹਾਂ 'ਚ ਚੁੱਕਿਆ ਹੋਇਆ ਸੀ।

TMC सांसद नुसरत जहां है 6 माह से प्रेग्नेंट, पति Nikhil Jain ने कहा- मुझे  नहीं है जानकारी, हो भी तो वो बच्चा मेरा नहीं - Naya India
ਨੁਸਰਤ ਨੇ ਜੂਨ 2019 'ਚ ਨਿਖਿਲ ਜੈਨ ਨਾਲ ਨੁਸਰਤ ਜਹਾਂ ਦਾ ਵਿਆਹ ਹੋਇਆ ਸੀ। ਨੁਸਰਤ ਨੇ ਹਾਲ ਹੀ 'ਚ ਇਕ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਦੋਵੇਂ ਕਾਫੀ ਪਹਿਲੇ ਇਕ ਦੂਜੇ ਤੋਂ ਵੱਖ ਹੋ ਗਏ ਸਨ। ਨੁਸਰਤ ਨੇ ਬਿਆਨ 'ਚ ਕਿਹਾ ਭਾਰਤੀ ਕਾਨੂੰਨ ਦੇ ਹਿਸਾਬ ਨਾਲ ਉਨ੍ਹਾਂ ਦਾ ਵਿਆਹ ਨਹੀਂ ਹੋਇਆ ਇਸ ਲਈ ਇਹ ਇਕ ਲਿਵ-ਇਨ ਰਿਲੇਸ਼ਨਸ਼ਿਪ ਸੀ।

Bollywood Tadka
ਉਧਰ ਨੁਸਰਤ ਜਹਾਂ ਅਤੇ ਯਸ਼ ਦੇ ਅਫੇਅਰ ਦੀਆਂ ਅਟਕਲਾਂ ਉਦੋਂ ਤੋਂ ਚੱਲ ਰਹੀਆਂ ਸਨ ਜਦੋਂ ਅਦਾਕਾਰਾ ਨਿਖਿਲ ਜੈਨ ਨਾਲ ਵਿਅਹ ਦੇ ਰਿਸ਼ਤੇ 'ਚ ਸੀ। ਨਿਖਿਲ ਨੇ ਆਪਣੇ ਬਿਆਨ 'ਚ ਨੁਸਰਤ ਅਤੇ ਯਸ਼ ਦੇ ਅਫੇਅਰ ਦਾ ਹਿੰਟ ਦਿੱਤਾ ਸੀ। ਉਨ੍ਹਾਂ ਮੁਤਾਬਕ ਨੁਸਰਤ ਅਤੇ ਉਨ੍ਹਾਂ ਦਾ ਵਿਆਹ ਟੁੱਟਣ ਦੀ ਵਜ੍ਹਾ ਯਸ਼ ਦਾਸਗੁਪਤਾ ਸਨ।


author

Aarti dhillon

Content Editor

Related News