''ਵਰਲਡ ਮਿਊਜ਼ਿਕ ਡੇਅ'' ''ਤੇ ਸਤਿੰਦਰ ਸਰਤਾਜ ਨੇ ਸਾਂਝਾ ਕੀਤਾ ਖ਼ੂਬਸੂਰਤ ਵੀਡੀਓ

Monday, Jun 21, 2021 - 06:52 PM (IST)

''ਵਰਲਡ ਮਿਊਜ਼ਿਕ ਡੇਅ'' ''ਤੇ ਸਤਿੰਦਰ ਸਰਤਾਜ ਨੇ ਸਾਂਝਾ ਕੀਤਾ ਖ਼ੂਬਸੂਰਤ ਵੀਡੀਓ

ਚੰਡੀਗੜ੍ਹ (ਬਿਊਰੋ) - ਪੰਜਾਬੀ ਸੰਗੀਤਕ ਜਗਤ ਦੇ ਬਾਕਮਾਲ ਸੂਫ਼ੀ ਗਾਇਕ ਸਤਿੰਦਰ ਸਰਤਾਜ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਲਈ ਕੁਝ ਨਾ ਕੁਝ ਨਵਾਂ ਸਾਂਝਾ ਕਰਦੇ ਰਹਿੰਦੇ ਹਨ। ਜਿਵੇਂ ਕਿ ਸਭ ਜਾਣਦੇ ਹੀ ਨੇ ਅੱਜ 'ਵਰਲਡ ਮਿਊਜ਼ਿਕ ਡੇਅ' ਹੈ, ਜਿਸ ਕਰਕੇ ਗਾਇਕ ਵੀ ਆਪੋ ਆਪਣੇ ਅੰਦਾਜ਼ ਨਾਲ ਵਧਾਈ ਦੇ ਰਹੇ ਹਨ।

 
 
 
 
 
 
 
 
 
 
 
 
 
 
 
 

A post shared by Satinder Sartaaj (@satindersartaaj)

ਡਾ. ਸਤਿੰਦਰ ਸਰਤਾਜ ਨੇ ਫੈਨ ਰਣਜੀਤ ਸਿੰਘ ਦਾ ਇੱਕ ਬਹੁਤ ਹੀ ਖ਼ਾਸ ਵੀਡੀਓ ਸਾਂਝਾ ਕਰਦੇ ਹੋਏ ਲਿਖਿਆ ਹੈ, 'WORLD MUSIC DAY 🎶...ਸਾਡਾ ਸੰਗੀਤ ਸਾਡੀ ਜ਼ਮੀਨ, ਜ਼ੁਬਾਨ ਤੇ ਪਾਣੀਆਂ ਦਾ ਹਾਣੀ ਏ.. ਵੱਸਦੇ ਰਹਿਣ ਮੋਹੱਬਤਾਂ ਦੇਣ ਵਾਲ਼ੇ ਅਜ਼ੀਜ਼ ਸਰੋਤੇ, ਜਿਨ੍ਹਾਂ ਸਦਕਾ ਇਨ੍ਹਾਂ ਅਫ਼ਸਾਨਿਆਂ ਦੀ ਹਸਤੀ 'ਤੇ ਸਾਡਾ ਵਜੂਦ ਏ..। ਡਾ. ਸਤਿੰਦਰ ਸਰਤਾਜ #worldmusicday #satindersartaaj 🎼।'' ਇਸ ਵੀਡੀਓ 'ਚ ਦੇਖ ਸਕਦੇ ਹੋ ਕਿਵੇਂ ਇੱਕ ਪੰਜਾਬੀ ਆਪਣੇ ਟਰੈਕਟਰ ਨਾਲ ਵਾਹੀ ਕਰਦੇ ਹੋਏ ਖੇਤ 'ਚ ਲਿਖਦਾ ਹੈ ਪੰਜਾਬੀ ਪੜ੍ਹੋ ਤੇ ਪੰਜਾਬੀ ਬੋਲੋ। ਵੀਡੀਓ 'ਚ ਸਤਿੰਦਰ ਸਰਤਾਜ ਦਾ ਸੁਪਰ ਹਿੱਟ ਗੀਤ ਗੁਰਮੁਖੀ ਦਾ ਬੇਟਾ ਵੱਜ ਰਿਹਾ ਹੈ।

PunjabKesari

ਦੱਸ ਦਈਏ ਸਤਿੰਦਰ ਸਰਤਾਜ ਦਾ ਗੀਤ 'ਗੁਰਮੁਖੀ ਦਾ ਬੇਟਾ' ਸਾਲ 2019 'ਚ 'ਵਰਲਡ ਮਿਊਜ਼ਿਕ ਡੇਅ' ਦੇ ਖ਼ਾਸ ਮੌਕੇ ਆਇਆ ਸੀ। ਇਸ ਗੀਤ 'ਚ ਸਰਤਾਜ ਨੇ ਆਪਣੀ ਮਾਤ ਭਾਸ਼ਾ ਗੁਰਮੁਖੀ ਦੀ ਸਿਫ਼ਤ ਕੀਤੀ ਹੈ। ਇਸ ਗੀਤ ਨੇ ਦੇਸ਼ ਵਿਦੇਸ਼ਾਂ 'ਚ ਰਹਿੰਦੇ ਪੰਜਾਬੀਆਂ ਦੇ ਦਿਲਾਂ ਨੂੰ ਛੂਹਿਆ। ਇਹ ਗੀਤ ਹਰ ਇੱਕ ਪੰਜਾਬੀ ਦਾ ਪਸੰਦੀਦਾ ਗੀਤ ਹੈ।  


author

sunita

Content Editor

Related News