ਪਤਨੀ ਨਿਸ਼ਾ ਨੇ ਪਤੀ ''ਤੇ ਲਾਏ ਗੰਭੀਰ ਦੋਸ਼, ਕਿਹਾ- ''ਕਰਨ ਮਹਿਰਾ ਦਾ ਹੈ ਕਿਸੇ ਲੜਕੀ ਨਾਲ ਚੱਕਰ''

Wednesday, Jun 02, 2021 - 01:37 PM (IST)

ਪਤਨੀ ਨਿਸ਼ਾ ਨੇ ਪਤੀ ''ਤੇ ਲਾਏ ਗੰਭੀਰ ਦੋਸ਼, ਕਿਹਾ- ''ਕਰਨ ਮਹਿਰਾ ਦਾ ਹੈ ਕਿਸੇ ਲੜਕੀ ਨਾਲ ਚੱਕਰ''

ਮੁੰਬਈ-ਟੀ.ਵੀ. ਇੰਡਸਟਰੀ ਦੀ ਮਸ਼ਹੂਰ ਜੋੜੀ ਨਿਸ਼ਾ ਰਾਵਲ ਅਤੇ ਕਰਨ ਮਹਿਰਾ ਦੀ ਨਿੱਜੀ ਜ਼ਿੰਦਗੀ ਹੁਣ ਲੋਕਾਂ ਵਿਚਕਾਰ ਆ ਗਈ ਹੈ। ਦੋਵਾਂ ਵਿਚਕਾਰ ਹੁਣ ਕੁਝ ਵੀ ਠੀਕ ਨਹੀਂ। ਨਿਸ਼ਾ ਰਾਵਲ ਅਤੇ ਕਰਨ ਮਹਿਰਾ ਦੋਵੇਂ ਇਕ-ਦੂਸਰੇ 'ਤੇ ਦੋਸ਼ ਲਗਾ ਰਹੇ ਹਨ। ਕਰਨ ਦੇ ਮੀਡੀਆ ਸਾਹਮਣੇ ਪੱਖ ਰੱਖਣ ਤੋਂ ਬਾਅਦ ਨਿਸ਼ਾ ਨੇ ਵੀ ਆਪਣੀ ਗੱਲ ਰੱਖੀ ਹੈ। ਇਸ ਦੌਰਾਨ ਉਸ ਨੇ ਅਜਿਹੀ ਗੱਲ ਦੱਸੀ ਜਿਸ ਨੇ ਹਰ ਕਿਸੇ ਦਾ ਧਿਆਨ ਆਪਣੇ ਵੱਲ਼ ਖਿੱਚ ਲਿਆ। ਕਰਨ ਮਹਿਰਾ ਖਿਲਾਫ਼ ਐੱਫ.ਆਈ.ਆਰ. ਦਰਜ ਕਰਵਾਉਣ ਤੋਂ ਬਾਅਦ ਨਿਸ਼ਾ ਨੇ ਮੀਡੀਆ ਨਾਲ ਗੱਲਬਾਤ ਕੀਤੀ ਤੇ ਆਪਣੀ ਹਾਲਤ ਦੀ ਤਸਵੀਰ ਵੀ ਦਿਖਾਈ।

PunjabKesari
ਨਿਸ਼ਾ ਰਾਵਲ ਨੇ ਦੱਸਿਆ ਕਿ ਉਸ ਦੇ ਪਤੀ ਕਰਨ ਮਹਿਰਾ ਉਸ ਨੂੰ ਪਾਗਲ ਕਹਿ ਰਹੇ ਹਨ, ਜਦਕਿ ਅਜਿਹਾ ਨਹੀਂ ਹੈ। ਉਸ ਦਾ ਕਹਿਣਾ ਸੀ, 'ਮੈਂ ਮਾਨਸਿਕ ਤੌਰ 'ਤੇ ਬਿਮਾਰ ਜ਼ਰੂਰ ਹੋਈ ਪਰ ਹੁਣ ਮੇਰਾ ਇਲਾਜ ਹੋ ਗਿਆ ਹੈ ਅਤੇ ਮੈਂ ਠੀਕ ਹਾਂ। ਮੈਂ ਸਾਲ 2014 'ਚ ਬਾਈਪੋਲਰ ਡਿਸਆਰਡਰ ਨਾਲ ਜੂਝ ਰਹੀ ਸੀ। ਇਹ ਪਾਗਲਪਨ ਨਹੀਂ ਬਲਕਿ ਮੂਡ ਡਿਸਆਰਡਰ ਦੀ ਸਮੱਸਿਆ ਹੈ। ਇਹ ਕਿਸੇ ਵੱਡੇ ਕਦਮ ਦੀ ਵਜ੍ਹਾ ਨਾਲ ਜਾਂ ਫਿਰ ਕਦੀ-ਕਦੀ ਜੈਨੇਟਿਕ ਵੀ ਹੁੰਦਾ ਹੈ। ਮੈਂ ਇਸ ਬਾਰੇ ਕੋਈ ਝੂਠ ਨਹੀਂ ਬੋਲਾਂਗੀ, ਮੈਂ ਇਸ ਤੋਂ ਸ਼ਰਮਿੰਦਾ ਨਹੀਂ ਹਾਂ। ਮੈਂ ਆਪਣਾ ਇਲਾਜ ਡਾਕਟਰ ਕਸੀ ਚਾਵੜਾ ਤੋਂ ਕਰਵਾਇਆ ਅਤੇ ਹੁਣ ਕੁਝ ਮਹੀਨਿਆਂ ਬਾਅਦ ਠੀਕ ਹੋ ਗਈ। ਇਹ ਸਮੱਸਿਆ ਇਸ ਲਈ ਹੋਈ ਕਿਉਂਕਿ ਮੈਂ ਆਪਣੀ ਕੁੱਖ 'ਚ ਪਲ਼ ਰਿਹਾ 5 ਮਹੀਨੇ ਦਾ ਬੱਚਾ ਗੁਆ ਦਿੱਤਾ ਸੀ। ਇਸ ਮੁਸ਼ਕਲ ਘੜੀ 'ਚ ਵੀ ਮੈਨੂੰ ਕਰਨ ਮਹਿਰਾ ਦਾ ਸਾਥ ਨਹੀਂ ਮਿਲਿਆ ਸਗੋਂ ਉਸ ਦਾ ਰਵੱਈਆ ਮੇਰੇ ਪ੍ਰਤੀ ਖਰਾਬ ਸੀ।'

PunjabKesari
ਕਰਨ ਦਾ ਚੱਲ ਰਿਹਾ ਸੀ ਕਿਤੇ ਹੋਰ ਅਫੇਅਰ
ਇਨ੍ਹਾਂ ਸਭ ਗੱਲਾਂ ਤੋਂ ਪਹਿਲਾਂ ਨਿਸ਼ਾ ਰਾਵਲ ਨੇ ਸਪੱਸ਼ਟ ਕੀਤਾ ਕਿ ਉਹ ਆਪਣੇ ਪਤੀ ਤੋਂ ਤਲਾਕ ਲੈਣ ਵਾਲੀ ਹੈ। ਨਾਲ ਹੀ ਉਸ ਨੇ ਦੱਸਿਆ ਕਿ ਕਰਨ ਦਾ ਦਿੱਲੀ ਦੀ ਕਿਸੇ ਕੁੜੀ ਨਾਲ ਅਫੇਅਰ ਚੱਲ ਰਿਹਾ ਹੈ। ਚੰਡੀਗੜ੍ਹ 'ਚ ਸ਼ੂਟ ਦੌਰਾਨ ਬੀਤੇ ਸਾਲ ਦੇ ਅਖੀਰ 'ਚ ਦੋਵਾਂ ਵਿਚਕਾਰ ਨਜ਼ਦੀਕੀਆਂ ਵਧੀਆਂ। ਇਸੇ ਕਾਰਨ ਤਲਾਕ ਦੀ ਨੌਬਤ ਆ ਗਈ ਹੈ। ਨਿਸ਼ਾ ਦਾ ਕਹਿਣਾ ਹੈ ਕਿ ਉਸ ਨੇ ਰਿਸ਼ਤਾ ਸੰਭਾਲਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਕਰਨ ਕੁਝ ਵੀ ਸੋਚੇ-ਸਮਝੇ ਬਿਨਾਂ ਉਸ ਦੇ ਨਾਲ ਰਹਿਣਾ ਚਾਹੁੰਦਾ ਹੈ। ਉੱਥੇ ਹੀ ਇਸ ਪੂਰੇ ਮਾਮਲੇ 'ਤੇ ਕਰਨ ਮਹਿਰਾ ਦਾ ਕਹਿਣਾ ਹੈ ਕਿ ਨਿਸ਼ਾ ਵੱਲੋਂ ਲਗਾਏ ਸਾਰੇ ਦੋਸ਼ ਝੂਠੇ ਹਨ ਅਤੇ ਉਹ ਐਲਿਮਨੀ ਅਮਾਊਂਟ ਲਈ ਫਸਾ ਰਹੀ ਹੈ ਜੋ ਬਹੁਤ ਜ਼ਿਆਦਾ ਹੈ ਅਤੇ ਉਹ ਦੇ ਨਹੀਂ ਸਕਦੇ।


author

Aarti dhillon

Content Editor

Related News