ਬੰਗਾਲੀ ਫ਼ਿਲਮ ‘ਚੇਂਗੀਜ਼’ ਦਾ ਗੀਤ ‘ਵਿੱਡਾ’ ਰਿਲੀਜ਼ (ਵੀਡੀਓ)

03/28/2023 11:15:25 AM

ਮੁੰਬਈ (ਬਿਊਰੋ)– ਬੰਗਾਲੀ ਸੁਪਰਸਟਾਰ ਜੀਤ ਹਾਈ ਆਕਟੇਨ, ਹਾਈ ਐਨਰਜੀ ਐਕਸ਼ਨ ਐਂਟਰਟੇਨਰ ‘ਚੇਂਗੀਜ਼’ ਨਾਲ ਦਰਸ਼ਕਾਂ ਨੂੰ ਹੈਰਾਨ ਕਰਨ ਲਈ ਤਿਆਰ ਹੈ। ਫ਼ਿਲਮ ਦੇ ਨਿਰਮਾਤਾਵਾਂ ਨੇ ਇਕ ਧਮਾਕੇਦਾਰ ਗਾਣਾ ‘ਵਿੱਡਾ’ ਰਿਲੀਜ਼ ਕੀਤਾ ਹੈ।

ਦਿਲਚਸਪ ਗੱਲ ਇਹ ਹੈ ਕਿ ‘ਚੇਂਗੀਜ਼’ ਬੰਗਲਾ ਦੇ ਨਾਲ-ਨਾਲ ਹਿੰਦੀ ਭਾਸ਼ਾ ’ਚ ਵੀ ਰਿਲੀਜ਼ ਹੋਵੇਗੀ। ਅਜਿਹੇ ’ਚ ਇਹ ਪਹਿਲੀ ਬੰਗਾਲੀ ਫ਼ਿਲਮ ਹੋਵੇਗੀ, ਜਿਸ ਨੂੰ ਹਿੰਦੀ ’ਚ ਵੀ ਰਿਲੀਜ਼ ਕੀਤਾ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ : ਫ਼ਿਲਮ 'ਪਠਾਨ' ਦੀ ਸਫ਼ਲਤਾ ਤੋਂ ਬਾਅਦ ਸ਼ਾਹਰੁਖ ਖ਼ਾਨ ਨੇ ਖਰੀਦੀ 8.20 ਕਰੋੜ ਦੀ ਲਗਜ਼ਰੀ ਕਾਰ

ਗਾਣੇ ’ਚ ਸਟਾਈਲਿਸ਼ ਲੁੱਕ, ਐਗਨੀਮੈਟਿਕ ਸ਼ਖ਼ਸੀਅਤ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਇਸ ਗੀਤ ਨੂੰ ਅਨਿਕ ਧਰ ਨੇ ਕੰਪੋਜ਼ ਕੀਤਾ ਹੈ, ਜੋ ਬੰਗਾਲੀਆਂ ਦੇ ਦਿਲਾਂ ’ਤੇ ਰਾਜ ਕਰਦਾ ਹੈ ਤੇ ਦਿਵਿਆ ਕੁਮਾਰ ਦੀ ਗਾਇਕੀ ਹੈ।

ਗੀਤ ਬਾਰੇ ਗੱਲ ਕਰਦਿਆਂ ਜੀਤ ਕਹਿੰਦੇ ਹਨ, ‘‘ਇਹ ਗੀਤ ਫ਼ਿਲਮ ਦੇ ਤੱਤ ਨੂੰ ਦਰਸਾਉਂਦਾ ਹੈ। ਇਹ ਇਕ ਸਟਾਈਲਿਸ਼ ਗੀਤ ਹੈ, ਜੋ ਆਨਸਕ੍ਰੀਨ ’ਤੇ ਸ਼ਾਨਦਾਰ ਨਜ਼ਰ ਆਵੇਗਾ। ਇਸ ਗੀਤ ਦੀ ਸ਼ੂਟਿੰਗ ਦਾ ਤਜਰਬਾ ਬਹੁਤ ਮਜ਼ੇਦਾਰ ਰਿਹਾ। ਉਮੀਦ ਹੈ ਕਿ ਦਰਸ਼ਕ ਗੀਤ ਨੂੰ ਪਸੰਦ ਕਰਨਗੇ ਤੇ ਇਸ ਦਾ ਆਨੰਦ ਲੈਣਗੇ।’’

ਸੰਗੀਤਕਾਰ ਅਨਿਕ ਧਰ ਦਾ ਮੰਨਣਾ ਹੈ ਕਿ ਗੀਤ ਦਾ ਵਿਚਾਰ ਹੀ ਪੂਰੇ ਮਾਫੀਆ ਨੂੰ ਸਕ੍ਰੀਨ ’ਤੇ ਦਰਸਾਉਣਾ ਹੈ। ਇਸ ਪ੍ਰਾਜੈਕਟ ਦਾ ਹਿੱਸਾ ਬਣਨਾ ਮਾਣ ਵਾਲੀ ਗੱਲ ਹੈ ਤੇ ਗੀਤ ਨੂੰ ਕੰਪੋਜ਼ ਕਰਨਾ ਕਿਸੇ ਜਾਦੂ ਤੋਂ ਘੱਟ ਨਹੀਂ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News