ਆਸਕਰ ਲਈ 29 ਫ਼ਿਲਮਾਂ ''ਚੋਂ ਸਿਰਫ ''ਲਾਪਤਾ ਲੇਡੀਜ਼'' ਨੂੰ ਹੀ ਕਿਉਂ ਚੁਣਿਆ ਗਿਆ? ਪੜ੍ਹੋ ਵੱਡਾ ਕਾਰਨ

Tuesday, Sep 24, 2024 - 04:20 PM (IST)

ਐਂਟਰਟੇਨਮੈਂਟ ਡੈਸਕ : ਸੋਸ਼ਲ ਡਰਾਮਾ ਫਿਲਮ 'ਲਾਪਤਾ ਲੇਡੀਜ਼' 97ਵੇਂ ਅਕੈਡਮੀ ਐਵਾਰਡਜ਼ 2025 'ਚ ਭਾਰਤ ਦੀ ਨੁਮਾਇੰਦਗੀ ਕਰੇਗੀ। ਆਮਿਰ ਖਾਨ ਦੀ ਸਾਬਕਾ ਪਤਨੀ ਕਿਰਨ ਰਾਓ ਨੇ ਫ਼ਿਲਮ 'ਲਪਤਾ ਲੇਡੀਜ਼' ਦਾ ਨਿਰਦੇਸ਼ਨ ਕੀਤਾ ਹੈ। 'ਲਾਪਤਾ ਲੇਡੀਜ਼' ਨੂੰ ਮੌਜੂਦਾ ਸਾਲ 2024 'ਚ ਹੀ ਰਲੀਜ਼ ਕੀਤਾ ਗਿਆ ਸੀ। ਫ਼ਿਲਮ 'ਲਾਪਤਾ ਲੇਡੀਜ਼' ਨੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਇਸ ਦੇ ਨਾਲ ਹੀ 29 ਫ਼ਿਲਮਾਂ ਆਸਕਰ ਦੀ ਦੌੜ 'ਚ ਸਨ ਪਰ 'ਲਾਪਤਾ ਲੇਡੀਜ਼' ਨੂੰ ਆਸਕਰ ਲਈ ਭੇਜਿਆ ਜਾ ਰਿਹਾ ਹੈ। 'ਐਨੀਮਲ', 'ਕਲਕੀ 2898 ਈਡੀ', 'ਥੰਗਲਾਨ ਜ਼ੋਰਮ' ਅਤੇ ਕਈ ਦੱਖਣ ਭਾਰਤੀ ਫ਼ਿਲਮਾਂ ਆਸਕਰ ਲਈ ਜਾਣ ਵਾਲੀ ਸੂਚੀ 'ਚ ਸ਼ਾਮਲ ਸਨ। ਆਓ ਜਾਣਦੇ ਹਾਂ ਕਿ ਸਿਰਫ 'ਲਾਪਤਾ ਲੇਡੀਜ਼' ਨੂੰ ਹੀ ਆਸਕਰ 'ਚ ਜਾਣ ਦਾ ਮੌਕਾ ਕਿਉਂ ਮਿਲਿਆ।

ਇਹ ਖ਼ਬਰ ਵੀ ਪੜ੍ਹੋ ਪ੍ਰਸਿੱਧ ਅਦਾਕਾਰ ਦੀ ਵਿਗੜੀ ਸਿਹਤ, ਹਸਪਤਾਲ 'ਚ ਭਰਤੀ, ਹਾਲਤ ਨਾਜ਼ੁਕ

ਲਾਪਤਾ ਲੇਡੀਜ਼ ਨੂੰ ਆਸਕਰ ਲਈ ਕਿਉਂ ਚੁਣਿਆ ਗਿਆ?
ਅਸਾਮ ਦੇ ਨਿਰਦੇਸ਼ਕ ਜਾਹਨੂੰ ਬਰੂਆ ਆਸਕਰ 'ਚ 'ਲਾਪਤਾ ਲੇਡੀਜ਼' ਦੀ ਅਧਿਕਾਰਤ ਐਂਟਰੀ 'ਤੇ 12 ਮੈਂਬਰੀ ਜਿਊਰੀ ਦੇ ਚੇਅਰਮੈਨ ਹਨ। ਉਨ੍ਹਾਂ ਨੇ ਹਾਲ ਹੀ 'ਚ ਇਸ ਬਾਰੇ ਚਰਚਾ ਕੀਤੀ ਸੀ। ਜਦੋਂ ਉਸ ਨੂੰ ਪੁੱਛਿਆ ਗਿਆ ਕਿ ਆਸਕਰ ਲਈ ਸਿਰਫ਼ ਲਾਪਤਾ ਲੇਡੀਜ਼ ਹੀ ਕਿਉਂ? ਇਸ 'ਤੇ ਉਨ੍ਹਾਂ ਕਿਹਾ ਕਿ ਇਨ੍ਹਾਂ 29 ਫ਼ਿਲਮਾਂ 'ਚੋਂ ਜਿਊਰੀ ਅਜਿਹੀ ਫ਼ਿਲਮ ਦੀ ਤਲਾਸ਼ ਕਰ ਰਹੀ ਹੈ, ਜੋ ਭਾਰਤ ਨੂੰ ਹਰ ਨਜ਼ਰੀਏ ਤੋਂ ਆਸਕਰ ਦੇ ਜ਼ਰੀਏ ਪੇਸ਼ ਕਰ ਸਕੇ, ਅਜਿਹੀ ਸਥਿਤੀ 'ਚ 'ਲਾਪਤਾ ਲੇਡੀਜ਼' ਇਨ੍ਹਾਂ ਮਾਪਦੰਡਾਂ 'ਤੇ ਖਰੀ ਉਤਰਦੀ ਹੈ, ਭਾਰਤੀ ਹੋਣਾ ਬਹੁਤ ਜ਼ਰੂਰੀ ਹੈ। ਇਸ ਲਈ ਲਾਪਤਾ ਲੇਡੀਜ਼ ਦੀ ਹੀ ਸਹੀ ਚੋਣ ਹੈ।

ਉਨ੍ਹਾਂ ਅੱਗੇ ਕਿਹਾ, ਇਹ ਜ਼ਰੂਰੀ ਹੈ ਕਿ ਅਜਿਹੀ ਫ਼ਿਲਮ ਆਸਕਰ ਲਈ ਭੇਜੀ ਜਾਵੇ ਜੋ ਭਾਰਤ ਨੂੰ ਵਿਸ਼ਵ ਮੰਚ 'ਤੇ ਪੇਸ਼ ਕਰ ਸਕੇ, ਇਸ ਲਈ ਇਨ੍ਹਾਂ 29 ਫ਼ਿਲਮਾਂ 'ਚੋਂ ਜਿਊਰੀ ਮੈਂਬਰਾਂ ਨੇ ਸਿਰਫ ਲਾਪਤਾ ਲੇਡੀਜ਼ ਨੂੰ ਮਨਜ਼ੂਰੀ ਦਿੱਤੀ। ਉਸ ਨੇ ਇਹ ਵੀ ਦੱਸਿਆ ਕਿ ਉਸ ਨੇ ਇਹ ਸਾਰੀਆਂ ਫਿਲਮਾਂ ਚੇਨਈ 'ਚ ਇੱਕ ਹਫ਼ਤੇ 'ਚ ਦੇਖੀਆਂ ਹਨ। ਇਸ ਪੂਰੇ ਹਫ਼ਤੇ ਅਸੀਂ ਸਾਰੀਆਂ ਫ਼ਿਲਮਾਂ 'ਤੇ ਚਰਚਾ ਕੀਤੀ, ਚਰਚਾ ਤੋਂ ਬਾਅਦ ਅਸੀਂ ਉਨ੍ਹਾਂ ਦਾ ਅਧਿਐਨ ਕੀਤਾ ਅਤੇ ਫਿਰ ਉਨ੍ਹਾਂ ਨੂੰ ਸ਼ਾਰਟਲਿਸਟ ਕੀਤਾ। ਇਸ ਦੇ ਨਾਲ ਹੀ ਆਸਕਰ ਲਈ ਕਿਹੜੀ ਫ਼ਿਲਮ ਭੇਜੀ ਜਾਵੇ, ਇਸ 'ਤੇ ਚਰਚਾ ਕਰਨ 'ਚ ਅੱਧਾ ਦਿਨ ਹੋਰ ਲੱਗਾ ਅਤੇ ਫਿਰ ਲਾਪਤਾ ਲੇਡੀਜ਼ ਦੀ ਪੁਸ਼ਟੀ ਹੋਈ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ 'ਤੇ ਅਤੇ ਉਨ੍ਹਾਂ ਦੀ ਟੀਮ 'ਤੇ ਕਿਸੇ ਤਰ੍ਹਾਂ ਦਾ ਕੋਈ ਦਬਾਅ ਨਹੀਂ ਹੈ।

ਇਹ ਖ਼ਬਰ ਵੀ ਪੜ੍ਹੋ ਮਾਂ ਚਰਨ ਕੌਰ ਦੀ ਨਿੱਕੇ ਸਿੱਧੂ ਨਾਲ ਪਿਆਰੀ ਤਸਵੀਰ ਵਾਇਰਲ

ਕੀ ਹੈ ਲਾਪਤਾ ਲੇਡੀਜ਼ ਦੀ ਕਹਾਣੀ?
ਦੱਸ ਦੇਈਏ ਕਿ 'ਲਾਪਤਾ ਲੇਡੀਜ਼' ਇੱਕ ਸੋਸ਼ਲ ਡਰਾਮਾ ਫ਼ਿਲਮ ਹੈ। ਇਹ ਦਰਸਾਉਂਦੀ ਹੈ ਕਿ ਕਿਵੇਂ ਕੁੜੀਆਂ ਨੂੰ ਛੋਟੀ ਉਮਰ 'ਚ ਵਿਆਹ ਦਿੱਤਾ ਜਾਂਦਾ ਹੈ ਅਤੇ ਜ਼ਿੰਮੇਵਾਰੀਆਂ ਨਾਲ ਉਨ੍ਹਾਂ ਦੇ ਘਰਾਂ ਦੀ ਚਾਰ ਦੀਵਾਰੀ 'ਚ ਸੀਮਤ ਹੋ ਜਾਂਦਾ ਹੈ। ਫ਼ਿਲਮ 'ਚ ਇੱਕ ਲੜਕੀ ਜੋ ਪੜ੍ਹਾਈ ਕਰਨਾ ਚਾਹੁੰਦੀ ਹੈ, ਵਿਆਹ ਦੇ ਖਿਲਾਫ਼ ਹੈ ਤਾਂ ਉਸ ਦਾ ਜ਼ਬਰਦਸਤੀ ਵਿਆਹ ਕਰ ਦਿੱਤਾ ਜਾਂਦਾ ਹੈ। ਜਦੋਂ ਉਹ ਵਿਦਾਇਗੀ ਕਰਕੇ ਸਹੁਰੇ ਘਰ ਜਾ ਰਹੀ ਹੁੰਦੀ ਹੈ ਤਾਂ ਉਸ ਵਾਂਗ ਹੀ ਇੱਕ ਹੋਰ ਵਹੁਟੀ ਵੀ ਸਹੁਰੇ ਘਰ ਜਾਣ ਦੀ ਖੁਸ਼ੀ ਵਿੱਚ ਰੇਲਗੱਡੀ 'ਚ ਬੈਠੀ ਹੁੰਦੀ ਹੈ। ਕਹਾਣੀ 'ਚ ਮੋੜ ਉਦੋਂ ਆਉਂਦਾ ਹੈ, ਜਦੋਂ ਇਨ੍ਹਾਂ ਦੁਲਹਨਾਂ ਦੀ ਆਪਸ ਵਿੱਚ ਅਦਲਾ-ਬਦਲੀ ਹੁੰਦੀ ਹੈ। ਇਸ ਤੋਂ ਬਾਅਦ ਕੀ ਹੁੰਦਾ ਹੈ, ਫਿਲਮ 'ਚ ਦੇਖੋ। ਫ਼ਿਲਮ ਨੈੱਟਫਲਿਕਸ 'ਤੇ ਉਪਲਬਧ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News