ਆਖਿਰ ਕਿਉਂ ਆਮਿਰ ਦੇ ਘਰ ਅੱਧੀ ਰਾਤ ਪਹੁੰਚੀ ਸੰਨੀ ਲਿਓਨ! Watch Pics

Friday, Apr 01, 2016 - 02:01 PM (IST)

ਆਖਿਰ ਕਿਉਂ ਆਮਿਰ ਦੇ ਘਰ ਅੱਧੀ ਰਾਤ ਪਹੁੰਚੀ ਸੰਨੀ ਲਿਓਨ! Watch Pics

ਮੁੰਬਈ : ਬਾਲੀਵੁੱਡ ਦੀ ਬੋਲਡ ਅਤੇ ਹਾਟ ਅਦਾਕਾਰ ਸੰਨੀ ਲਿਓਨ ਅੱਧੀ ਰਾਤ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਆਮਿਰ ਖਾਨ ਦੇ ਘਰ ''ਚ ਨਜ਼ਰ ਆਈ। ਅਸਲ ਵਿਚ ਸੰਨੀ ਲਿਓਨ ਆਪਣੇ ਪਤੀ ਅਤੇ ਭਰਾ ਦੇ ਨਾਲ ਆਮਿਰ ਖਾਨ ਦੀ ਪਾਰਟੀ ''ਚ ਪਹੁੰਚੀ ਸੀ। ਇਸ ਦੌਰਾਨ ਸੰਨੀ ਲਿਓਨ ਦੀਆਂ ਕੁਝ ਤਸਵੀਰਾਂ ਕਲਿੱਕ ਕੀਤੀਆਂ ਗਈਆਂ। ਇਸ ਦੌਰਾਨ ਉਨ੍ਹਾਂ ਨੇ ਲੋਕਾ ਨਾਲ ਤਸਵੀਰਾਂ ਵੀ ਖਿਚਵਾਈਆਂ। ਸੰਨੀ ਲਿਓਨ ਦੇ ਆਮਿਰ ਖਾਨ ਦੀ ਪਾਰਟੀ ਅਟੈਂਡ ਕਰਨ ਤੋਂ ਬਾਅਦ ਮੀਡੀਆ ਵਿਚ ਇਹ ਖ਼ਬਰ ਫੈਲ ਗਈ ਕਿ ਜਲਦ ਹੀ ਉਹ ਆਮਿਰ ਨਾਲ ਸਕ੍ਰੀਨ ਸ਼ੇਅਰ ਕਰਦੀ ਹੋਈ ਨਜ਼ਰ ਆਵੇਗੀ।
ਜਾਣਕਾਰੀ ਅਨੁਸਾਰ ਸੰਨੀ ਲਿਓਨ ਨੇ ਇਕ ਇੰਟਰਵਿਊ ਦੌਰਾਨ ਉਨ੍ਹਾਂ ਕੋਲੋਂ ਬੀਤੇ ਸਮੇਂ ਨਾਲ ਸੰਬੰਧਤ ਅਤੇ ਨਿਜੀ ਜੀਵਨ ਬਾਰੇ ਕਈ ਸਵਾਲ ਪੁੱਛੇ ਗਏ, ਜਿਸ ਦੌਰਾਨ ਉਨ੍ਹਾਂ ਨੇ ਆਮਿਰ ਖਾਨ ਨਾਲ ਕੰਮ ਕਰਨ ਦੀ ਆਪਣੀ ਇੱਛਾ ਜ਼ਾਹਰ ਕੀਤੀ। ਇਸ ਤੋਂ ਬਾਅਦ ਆਮਿਰ ਨੇ ਵੀ ਕਿਹਾ ਕਿ ਉਹ ਵੀ ਸੰਨੀ ਨਾਲ ਕੰਮ ਕਰਕੇ ਖੁਸ਼ ਹੋਣਗੇ। ਜ਼ਿਕਰਯੋਗ ਹੈ ਕਿ ਸ਼ਾਹਰੁਖ ਖਾਨ ਦੀ ਆਉਣ ਵਾਲੀ ਫਿਲਮ ''ਰਈਸ'' ''ਚ ਸੰਨੀ ਲਿਓਨ ਆਈਟਮ ਗੀਤ ''ਚ ਆਪਣਾ ਜਲਵਾ ਦਿਖਾਉਂਦੀ ਨਜ਼ਰ ਆਵੇਗੀ।


Related News