ਅੰਮ੍ਰਿਤਸਰ ’ਚ ਲੋਕਾਂ ਦੇ ਨਜ਼ਰ ਰੱਖਣਗੇ ਕੈਮਰੇ, ਘਰ ਪਹੁੰਚੇਗਾ ਚਲਾਨ
Friday, May 15, 2026 - 12:03 PM (IST)
ਅੰਮ੍ਰਿਤਸਰ (ਜ.ਬ.)- ਅੰਮ੍ਰਿਤਸਰ ਸ਼ਹਿਰ 'ਚ ਜਲਦ ਹੀ ਆਨਲਾਈਨ ਚਲਾਨ ਪ੍ਰਣਾਲੀ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਕੁਝ ਹੀ ਦਿਨਾਂ ਵਿੱਚ ਸ਼ਹਿਰ ਭਰ ਵਿੱਚ ਲੱਗੇ ਕਰੀਬ 1300 ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਆਨਲਾਈਨ ਚਲਾਨ ਕੱਟੇ ਜਾਣਗੇ ।
ਇਹ ਵੀ ਪੜ੍ਹੋ- ਪੰਜਾਬ: ਆਸਟ੍ਰੇਲੀਆ ਜਾਣ ਤੋਂ ਰੋਕਣ ’ਤੇ ਧੀ ਨੇ ਪਿਓ ਨੂੰ ਮਾਰੀ ਗੋਲੀ
ਇਸ ਸਬੰਧੀ ਜਾਣਕਾਰੀ ਦਿੰਦਿਆਂ ਏਡੀਸੀਪੀ ਟਰੈਫਿਕ ਇੰਚਾਰਜ ਮੈਡਮ ਅਮਨਦੀਪ ਕੌਰ ਨੇ ਦੱਸਿਆ ਕਿ ਅੰਮ੍ਰਿਤਸਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਸੜਕਾਂ ’ਤੇ ਚੱਲ ਰਹੀ ਹਰ ਗਤੀਵਿਧੀ ’ਤੇ ਨਜ਼ਰ ਰੱਖਣਗੇ। ਉਨ੍ਹਾਂ ਕਿਹਾ ਕਿ ਟਰੈਫਿਕ ਲਾਈਟਾਂ ’ਤੇ ਵਾਹਨ ਰੋਕਦੇ ਸਮੇਂ ਲੋਕਾਂ ਨੂੰ ਜ਼ੈਬਰਾ ਲਾਈਨ ਤੋਂ ਪਿੱਛੇ ਬਣਾਈ ਗਈ ਸਟਾਪ ਲਾਈਨ ਦੇ ਅੰਦਰ ਹੀ ਆਪਣਾ ਵਾਹਨ ਖੜ੍ਹਾ ਕਰਨਾ ਹੋਵੇਗਾ। ਜੇਕਰ ਕੋਈ ਵਾਹਨ ਸਟਾਪ ਲਾਈਨ ਜਾਂ ਜ਼ੈਬਰਾ ਲਾਈਨ ਪਾਰ ਕਰਦਾ ਹੈ ਤਾਂ ਉਸ ਦਾ ਵੀ ਆਨਲਾਈਨ ਚਲਾਨ ਕੀਤਾ ਜਾਵੇਗਾ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਗੋਲੀਆਂ ਮਾਰ ਕੇ ਮੁੰਡੇ ਦਾ ਕਤਲ, ਲਾਸ਼ ਲੈ ਕੇ ਘੁੰਮਦੇ ਰਹੇ ਬਦਮਾਸ਼
ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਟਰੈਫਿਕ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਤਾਂ ਜੋ ਚਲਾਨਾਂ ਤੋਂ ਬਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਅਕਸਰ ਵੇਖਣ ਵਿੱਚ ਆਉਂਦਾ ਹੈ ਕਿ ਚਲਾਨ ਹੋਣ ਤੋਂ ਬਾਅਦ ਕੁਝ ਲੋਕ ਟਰੈਫਿਕ ਪੁਲਸ ਮੁਲਾਜ਼ਮਾਂ ਨਾਲ ਬਹਿਸ ਜਾਂ ਝਗੜਾ ਕਰਦੇ ਹਨ, ਪਰ ਹੁਣ ਸੀਸੀਟੀਵੀ ਕੈਮਰੇ ਦੂਰੋਂ ਹੀ ਵਾਹਨ ਦਾ ਨੰਬਰ ਅਤੇ ਉਸ ਦੀ ਸਥਿਤੀ ਰਿਕਾਰਡ ਕਰ ਲੈਣਗੇ। ਏਡੀਸੀਪੀ ਅਮਨਦੀਪ ਕੌਰ ਨੇ ਕਿਹਾ ਕਿ ਸਿਸਟਮ ਰਾਹੀਂ ਆਟੋਮੈਟਿਕ ਤਰੀਕੇ ਨਾਲ ਚਲਾਨ ਜਾਰੀ ਹੋਣਗੇ, ਇਸ ਲਈ ਲੋਕ ਗੱਡੀ ਚਲਾਉਂਦੇ ਸਮੇਂ ਟਰੈਫਿਕ ਨਿਯਮਾਂ ਦੀ ਪੂਰੀ ਪਾਲਣਾ ਕਰਨ।
ਇਹ ਵੀ ਪੜ੍ਹੋ- ਪੰਜਾਬ ’ਚ ਮੌਸਮ ਨੂੰ ਲੈ ਕੇ ਅਲਰਟ ਜਾਰੀ, ਕਈ ਜ਼ਿਲ੍ਹਿਆਂ ’ਚ ਤੇਜ਼ ਹਨ੍ਹੇਰੀ ਤੇ ਮੀਂਹ ਦੀ ਚੇਤਾਵਨੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
