ਰਣਬੀਰ ਕਪੂਰ ਨੇ ਕਿਉਂ ਸੁੱਟਿਆ ਸੀ ਫੈਨ ਦਾ ਮੋਬਾਇਲ? ਸਾਹਮਣੇ ਆਈ ਇਹ ਸੱਚਾਈ
Sunday, Jan 29, 2023 - 12:41 PM (IST)

ਮੁੰਬਈ (ਬਿਊਰੋ)– ਅਦਾਕਾਰ ਰਣਬੀਰ ਕਪੂਰ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਸੀ, ਜਿਸ ’ਚ ਇਕ ਪ੍ਰਸ਼ੰਸਕ ਨੇ ਉਸ ਨਾਲ ਫੋਟੋ ਖਿੱਚਣ ਦੀ ਕੋਸ਼ਿਸ਼ ਕੀਤੀ, ਫਿਰ ਉਸ ਨੇ ਫੈਨ ਦਾ ਮੋਬਾਇਲ ਖੋਹ ਲਿਆ ਤੇ ਸੁੱਟ ਦਿੱਤਾ। ਕਈ ਲੋਕ ਰਣਬੀਰ ਦੇ ਵਿਵਹਾਰ ਨੂੰ ਦੇਖ ਕੇ ਹੈਰਾਨ ਰਹਿ ਗਏ ਅਤੇ ਇਸ ਲਈ ਉਸ ਦੀ ਨਿੰਦਿਆ ਕੀਤੀ, ਜਦਕਿ ਕਈਆਂ ਨੇ ਇਸ ਨੂੰ ਪ੍ਰਮੋਸ਼ਨਲ ਸਟੰਟ ਕਿਹਾ।
ਹੁਣ ਸਮਾਰਟਫੋਨ ਕੰਪਨੀ ਓਪੋ ਨੇ ਇਸ ਵੀਡੀਓ ਦੇ ਪਿੱਛੇ ਦੀ ਸੱਚਾਈ ਦਾ ਖ਼ੁਲਾਸਾ ਕੀਤਾ ਹੈ। ਉਸ ਦੇ ਟਵੀਟ ਅਨੁਸਾਰ ਇਹ ਕੰਪਨੀ ਵਲੋਂ ਵਰਤੀ ਗਈ ਇਕ ਮਾਰਕੀਟਿੰਗ ਰਣਨੀਤੀ ਸੀ।
ਇਹ ਖ਼ਬਰ ਵੀ ਪੜ੍ਹੋ : ਦੁਖਦਾਈ ਖ਼ਬਰ : ਮਸ਼ਹੂਰ ਅਦਾਕਾਰਾ ਰਾਖੀ ਸਾਵੰਤ ਦੀ ਮਾਂ ਦਾ ਦਿਹਾਂਤ
ਓਪੋ ਇੰਡੀਆ ਨੇ ਟਵਿਟਰ ’ਤੇ ਵੀਡੀਓ ਫੁਟੇਜ ਨੂੰ ਸਾਂਝਾ ਕੀਤਾ ਹੈ। ਵੀਡੀਓ ’ਚ ਰਣਬੀਰ ਕਪੂਰ ਵਲੋਂ ਲੜਕੇ ਨੂੰ ਨਵਾਂ ਚਿੱਟਾ ਸਮਾਰਟਫੋਨ ਗਿਫਟ ਕਰਦਿਆਂ ਦੇਖਿਆ ਜਾ ਸਕਦਾ ਹੈ। ਨੌਜਵਾਨ ਮੁਸਕਰਾਉਂਦਾ ਹੋਇਆ ਤੇ ਫੋਟੋ ਲਈ ਪੋਜ਼ ਦਿੰਦਾ ਨਜ਼ਰ ਆ ਰਿਹਾ ਹੈ। ਬਾਅਦ ’ਚ ਅਦਾਕਾਰ ਨੇ ਨੌਜਵਾਨ ਨਾਲ ਇਕ ਸੈਲਫੀ ਵੀ ਕਲਿੱਕ ਕੀਤੀ। ਪੂਰੀ ਵੀਡੀਓ ਇਕ ਪ੍ਰਚਾਰ ਮੁਹਿੰਮ ਸੀ, ਜੋ ਕੰਪਨੀ ਵਲੋਂ ਨਵੇਂ ਲਾਂਚ ਕੀਤੇ ਗਏ ਸਮਾਰਟਫੋਨ Oppo Reno8 T5G ਨੂੰ ਪ੍ਰਮੋਟ ਕਰਨ ਲਈ ਵਰਤੀ ਗਈ ਸੀ।
ਕਈ ਲੋਕਾਂ ਨੇ ਕਿਹਾ ਕਿ ਇਹ ਮਾਰਕੀਟ ’ਚ ਕਿਸੇ ਵੀ ਉਤਪਾਦ ਨੂੰ ਪ੍ਰਮੋਟ ਕਰਨ ਦਾ ਤਰੀਕਾ ਨਹੀਂ ਹੈ। ਉਸ ਨੇ ਇਸ ਨੂੰ ‘ਹੁਣ ਤੱਕ ਦੀ ਸਭ ਤੋਂ ਭੈੜੀ ਮੁਹਿੰਮ’ ਕਿਹਾ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।