'ਮੇਰੇ ਦੋਸਤਾਂ ਨਾਲ ਵੀ ਬਿਤਾ ਰਾਤ..!' ਜਦੋਂ ਪਤੀ ਨੇ ਹੀ ਕਰ'ਤਾ ਸੀ ਮਸ਼ਹੂਰ ਬਾਲੀਵੁੱਡ ਅਦਾਕਾਰਾ ਦਾ 'ਸੌਦਾ'

Thursday, Jun 25, 2026 - 01:25 PM (IST)

'ਮੇਰੇ ਦੋਸਤਾਂ ਨਾਲ ਵੀ ਬਿਤਾ ਰਾਤ..!' ਜਦੋਂ ਪਤੀ ਨੇ ਹੀ ਕਰ'ਤਾ ਸੀ ਮਸ਼ਹੂਰ ਬਾਲੀਵੁੱਡ ਅਦਾਕਾਰਾ ਦਾ 'ਸੌਦਾ'

ਐਂਟਰਟੇਨਮੈਂਟ ਡੈਸਕ – ਬਾਲੀਵੁੱਡ ਦੀ ਮਸ਼ਹੂਰ ਅਤੇ ਦਿੱਗਜ ਅਦਾਕਾਰਾ ਕਰਿਸ਼ਮਾ ਕਪੂਰ ਅੱਜ ਆਪਣਾ 53ਵਾਂ ਜਨਮਦਿਨ ਮਨਾ ਰਹੀ ਹੈ। 90 ਦੇ ਦਹਾਕੇ 'ਚ ਆਪਣੀ ਅਦਾਕਾਰੀ ਅਤੇ ਖੂਬਸੂਰਤੀ ਨਾਲ ਲੱਖਾਂ ਦਿਲਾਂ 'ਤੇ ਰਾਜ ਕਰਨ ਵਾਲੀ ਕਰਿਸ਼ਮਾ ਕਪੂਰ ਦੀ ਪੇਸ਼ੇਵਰ ਜ਼ਿੰਦਗੀ ਜਿੰਨੀ ਸਫਲ ਰਹੀ, ਉਨ੍ਹਾਂ ਦੀ ਨਿੱਜੀ ਜ਼ਿੰਦਗੀ ਓਨੀ ਹੀ ਉਤਾਰ-ਚੜ੍ਹਾਅ ਭਰੀ ਰਹੀ ਹੈ।

ਇਹ ਵੀ ਪੜ੍ਹੋ: ਮਾਂ ਬਣਨ ਵਾਲੀ ਹੈ ਮਸ਼ਹੂਰ ਅਦਾਕਾਰਾ ! ਕੀਤਾ ਫ਼ਿਲਮਾਂ ਤੋਂ 'ਬ੍ਰੇਕ' ਦਾ ਐਲਾਨ

PunjabKesari

ਕਰਿਸ਼ਮਾ ਕਪੂਰ ਨੇ 2003 ਵਿੱਚ ਮੁੰਬਈ ਵਿਖੇ ਬਿਜ਼ਨੈਸਮੈਨ ਸੰਜੇ ਕਪੂਰ ਨਾਲ ਰਵਾਇਤੀ ਸਿੱਖ ਰੀਤੀ-ਰਿਵਾਜਾਂ ਅਨੁਸਾਰ ਵਿਆਹ ਕੀਤਾ ਸੀ। ਵਿਆਹ ਤੋਂ ਕੁਝ ਸਾਲਾਂ ਬਾਅਦ ਹੀ ਦੋਹਾਂ ਵਿੱਚ ਤਣਾਅ ਅਤੇ ਦੂਰੀਆਂ ਆਉਣ ਲੱਗੀਆਂ। 2014 ਵਿੱਚ ਦੋਹਾਂ ਨੇ ਅਲੱਗ ਹੋਣ ਦਾ ਫੈਸਲਾ ਲਿਆ ਅਤੇ ਤਲਾਕ ਲਈ ਅਰਜ਼ੀ ਦਿੱਤੀ।

ਇਹ ਵੀ ਪੜ੍ਹੋ: ਪੰਜਾਬੀ ਗਾਇਕ ਦੇ ਜਿੰਮ ਦੇ ਬਾਹਰ ਗੋਲੀਆਂ ਚਲਾਉਣ ਵਾਲਿਆਂ ਦਾ ਪੁਲਸ ਨੇ ਕੀਤਾ ਐਨਕਾਊਂਟਰ

PunjabKesari

ਵਿਆਹ ਦੇ 17 ਸਾਲਾਂ ਬਾਅਦ, ਇੱਕ ਇੰਟਰਵਿਊ 'ਚ ਕਰਿਸ਼ਮਾ ਨੇ ਆਪਣੀ ਜ਼ਿੰਦਗੀ ਦਾ ਇੱਕ ਵੱਡਾ ਰਾਜ਼ ਖੋਲ੍ਹਿਆ ਸੀ, ਜਿਸ ਬਾਰੇ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ। ਉਨ੍ਹਾਂ ਨੇ ਦੱਸਿਆ ਸੀ, "ਜਦੋਂ ਅਸੀਂ ਹਨੀਮੂਨ 'ਤੇ ਗਏ ਸੀ, ਤਾਂ ਸੰਜੇ ਨੇ ਆਪਣੇ ਦੋਸਤਾਂ ਨਾਲ ਮੇਰੀ 'ਕੀਮਤ' ਲਗਾਈ ਸੀ। ਉਹ ਚਾਹੁੰਦਾ ਸੀ ਕਿ ਮੈਂ ਉਸਦੇ ਦੋਸਤਾਂ ਨਾਲ ਇੱਕ ਰਾਤ ਬਿਤਾਵਾਂ। ਜਦੋਂ ਮੈਂ ਇਨਕਾਰ ਕੀਤਾ, ਤਾਂ ਉਸਨੇ ਮੈਨੂੰ ਬਹੁਤ ਕੁੱਟਿਆ।" ਕਰਿਸ਼ਮਾ ਨੇ ਦੱਸਿਆ ਕਿ ਸੱਸ ਨਾਲ ਵੀ ਰਿਸ਼ਤਾ ਬਹੁਤ ਖਰਾਬ ਸੀ। ਉਹ ਹਰ ਗੱਲ 'ਤੇ ਉਨ੍ਹਾਂ ਨੂੰ ਮਾਰਨ ਲੱਗ ਪੈਂਦੀ ਸੀ। ਇਨ੍ਹਾਂ ਹੀ ਨਹੀਂ, ਸੰਜੇ ਆਪਣੇ ਭਰਾ ਨੂੰ ਕਰਿਸ਼ਮਾ 'ਤੇ ਨਜ਼ਰ ਰੱਖਣ ਲਈ ਕਹਿੰਦਾ ਸੀ। ਉਨ੍ਹਾਂ ਦੋਸ਼ ਲਾਏ ਕਿ ਸੰਜੇ ਛੋਟੀਆਂ-ਛੋਟੀਆਂ ਗੱਲਾਂ 'ਤੇ ਗੁੱਸੇ 'ਚ ਆ ਕੇ ਉਨ੍ਹਾਂ ਨੂੰ ਕੁੱਟਦਾ ਸੀ।

ਇਹ ਵੀ ਪੜ੍ਹੋ: ਬਾਲੀਵੁੱਡ ਦੀ ਇਸ ਹਸੀਨਾ ਨੂੰ ਡੇਟ ਕਰ ਰਿਹੈ ਪੰਜਾਬੀ ਗਾਇਕ ਅਰਜਨ ਢਿੱਲੋਂ ! ਸੋਸ਼ਲ ਮੀਡੀਆ 'ਤੇ ਛਿੜੀ ਚਰਚਾ

PunjabKesari

2015 ਵਿੱਚ, ਕਰਿਸ਼ਮਾ ਨੇ ਸੰਜੇ ਖ਼ਿਲਾਫ਼ ਦਾਜ ਲਈ ਤੰਗ-ਪਰੇਸ਼ਾਨ ਕਰਨ ਦਾ ਮਾਮਲਾ ਵੀ ਦਰਜ ਕਰਾਇਆ ਸੀ। ਲੰਬੀ ਕਾਨੂੰਨੀ ਲੜਾਈ ਤੋਂ ਬਾਅਦ, ਸਾਲ 2016 ਵਿੱਚ ਅਦਾਲਤ ਨੇ ਉਨ੍ਹਾਂ ਦੇ ਤਲਾਕ ਨੂੰ ਮਨਜ਼ੂਰੀ ਦਿੰਦਿਆਂ ਅਤੇ ਬੱਚਿਆਂ ਦੀ ਕਸਟਡੀ ਕਰਿਸ਼ਮਾ ਕਪੂਰ ਨੂੰ ਦੇ ਦਿੱਤੀ। ਕਰਿਸ਼ਮਾ ਅਤੇ ਸੰਜੇ ਦੇ 2 ਬੱਚੇ ਹਨ, ਧੀ ਸਮਾਇਰਾ ਅਤੇ ਪੁੱਤਰ ਕਿਆਨ। ਇੱਥੇ ਤੁਹਾਨੂੰ ਦੱਸ ਦੇਈਏ ਕਿ ਸੰਜੇ ਕਪੂਰ ਦਾ 12 ਜੂਨ 2025 ਨੂੰ ਬ੍ਰਿਟੇਨ ਵਿੱਚ ਪੋਲੋ ਖੇਡਦੇ ਸਮੇਂ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਹ ਸਿਰਫ 53 ਸਾਲ ਦੇ ਸਨ।

ਇਹ ਵੀ ਪੜ੍ਹੋ: ਅਮਿਤਾਭ ਬੱਚਨ ਦੇ ਇਕ ਕਦਮ ਨੇ ਸ਼ੇਅਰ ਬਾਜ਼ਾਰ 'ਚ ਮਚਾਈ ਹਲਚਲ ! 5 ਫ਼ੀਸਦੀ ਤੱਕ ਚੜ੍ਹ ਗਏ ਇਸ ਕੰਪਨੀ ਦੇ ਸਟਾਕ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News