ਜਦੋਂ ਕਰੀਨਾ ਦਾ ਹੱਥ ਫੜਨ ਤੋਂ ਪਹਿਲਾਂ ਸੈਫ਼ ਨੇ ਅੰਮ੍ਰਿਤਾ ਸਿੰਘ ਨੂੰ ਭੇਜਿਆ ਸੀ ਇੱਕ ਗੁਪਤ ਖ਼ਤ ! ਪੜ੍ਹੋ ਕੀ ਸੀ ਖ਼ਾਸ?

Sunday, Jul 05, 2026 - 10:31 AM (IST)

ਜਦੋਂ ਕਰੀਨਾ ਦਾ ਹੱਥ ਫੜਨ ਤੋਂ ਪਹਿਲਾਂ ਸੈਫ਼ ਨੇ ਅੰਮ੍ਰਿਤਾ ਸਿੰਘ ਨੂੰ ਭੇਜਿਆ ਸੀ ਇੱਕ ਗੁਪਤ ਖ਼ਤ ! ਪੜ੍ਹੋ ਕੀ ਸੀ ਖ਼ਾਸ?

ਮੁੰਬਈ (ਏਜੰਸੀ)- ਕੀ ਤੁਸੀਂ ਜਾਣਦੇ ਹੋ ਕਿ ਅਦਾਕਾਰ ਸੈਫ ਅਲੀ ਖਾਨ ਨੇ ਕਰੀਨਾ ਕਪੂਰ ਨਾਲ ਵਿਆਹ ਤੋਂ ਪਹਿਲਾਂ ਆਪਣੀ ਸਾਬਕਾ ਪਤਨੀ ਅੰਮ੍ਰਿਤਾ ਸਿੰਘ ਨੂੰ ਇੱਕ ਚਿੱਠੀ ਲਿਖੀ ਸੀ? ਇਹ ਖੁਲਾਸਾ ਸੈਫ਼ ਨੇ 'ਕੌਫੀ ਵਿਦ ਕਰਨ' 'ਤੇ ਕੀਤਾ ਸੀ। ਇਸ ਸ਼ੋਅ ਵਿੱਚ ਉਹ ਆਪਣੀ ਧੀ ਸਾਰਾ ਨਾਲ ਆਏ ਸਨ। ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ, "ਜਦੋਂ ਮੈਂ ਕਰੀਨਾ ਕਪੂਰ ਨਾਲ ਵਿਆਹ ਕਰਨ ਜਾ ਰਿਹਾ ਸੀ, ਸਾਰਾ ਬਹੁਤ ਉਤਸ਼ਾਹਿਤ ਸੀ। ਮੈਂ ਅੰਮ੍ਰਿਤਾ ਸਿੰਘ ਨੂੰ ਇੱਕ ਚਿੱਠੀ ਲਿਖੀ ਸੀ, ਜਿਸ ਵਿੱਚ ਮੈਂ ਕਿਹਾ ਸੀ, "ਤੁਹਾਨੂੰ ਪਤਾ ਹੈ, ਇਹ ਇੱਕ ਨਵਾਂ ਅਧਿਆਇ ਸ਼ੁਰੂ ਹੋ ਰਿਹਾ ਹੈ ਅਤੇ ਸਾਡਾ ਆਪਣਾ ਇਕ ਇਤਿਹਾਸ ਰਿਹਾ ਹੈ"। ਉਨ੍ਹਾਂ ਇਹ ਵੀ ਦੱਸਿਆ ਕਿ, ਇਹ ਚਿੱਠੀ ਅੰਮ੍ਰਿਤਾ ਨੂੰ ਭੇਜਣ ਤੋਂ ਪਹਿਲਾਂ ਮੈਂ ਕਰੀਨਾ ਕਪੂਰ ਨੂੰ ਦਿਖਾਈ ਸੀ ਅਤੇ ਉਸਦੀ ਰਾਏ ਮੰਗੀ ਸੀ।

ਇਹ ਵੀ ਪੜ੍ਹੋ: "ਮੈਂ ਦੱਬਣ ਵਾਲਿਆਂ 'ਚੋਂ ਨਹੀਂ..."; ਕਬਜ਼ੇ ਦੇ ਇਲਜ਼ਾਮਾਂ 'ਤੇ ਬੋਲੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ

ਇਸ ਮੌਕੇ ਉਨ੍ਹਾਂ ਦੀ ਬੇਟੀ ਸਾਰਾ ਅਲੀ ਖਾਨ ਨੇ ਦੱਸਿਆ ਕਿ ਜਦੋਂ ਉਸਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਬਹੁਤ ਖੁਸ਼ ਹੋਈ ਅਤੇ ਹੋਰ ਵੀ ਚੰਗੇ ਮਨ ਨਾਲ ਵਿਆਹ ਵਿੱਚ ਸ਼ਾਮਲ ਹੋ। ਸਾਰਾ ਨੇ ਇਹ ਵੀ ਸਾਂਝਾ ਕੀਤਾ ਕਿ ਉਸਦੀ ਮਾਂ, ਅੰਮ੍ਰਿਤਾ ਸਿੰਘ ਨੇ ਖੁਦ ਉਸਨੂੰ ਸੈਫ ਦੇ ਵਿਆਹ ਲਈ ਤਿਆਰ ਕੀਤਾ ਸੀ।

ਇਹ ਵੀ ਪੜ੍ਹੋ: ਵਿਆਹ ਦੇ 8 ਸਾਲ ਬਾਅਦ ਵੱਖ ਹੋ ਰਿਹੈ ਇਕ ਹੋਰ ਮਸ਼ਹੂਰ ਜੋੜਾ ! ਇੱਕ-ਦੂਜੇ ਨੂੰ ਕੀਤਾ 'ਅਨਫਾਲੋ'

ਦੱਸ ਦੇਈਏ ਕਿ ਸੈਫ ਨੇ ਅਕਤੂਬਰ 1991 ਵਿੱਚ ਅੰਮ੍ਰਿਤਾ ਨਾਲ ਵਿਆਹ ਕੀਤਾ ਸੀ ਅਤੇ 13 ਸਾਲ ਇਕੱਠੇ ਰਹਿਣ ਤੋਂ ਬਾਅਦ ਜੋੜੇ ਦਾ 2004 ਵਿੱਚ ਤਲਾਕ ਹੋ ਗਿਆ ਸੀ। ਉਨ੍ਹਾਂ ਦੇ 2 ਬੱਚੇ ਧੀ ਸਾਰਾ ਅਲੀ ਖਾਨ ਅਤੇ ਪੁੱਤਰ ਇਬਰਾਹਿਮ ਅਲੀ ਖਾਨ ਹਨ। ਫਿਰ  ਸੈਫ ਅਤੇ ਕਰੀਨਾ ਦੇ ਦੋ ਬੇਟੇ ਹਨ—ਤੈਮੂਰ ਅਤੇ ਜੇਹ। ਨੇ 16 ਅਕਤੂਬਰ 2012 ਨੂੰ ਅਦਾਕਾਰਾ ਕਰੀਨਾ ਕਪੂਰ ਨਾਲ ਦੂਜੀ ਵਾਰ ਵਿਆਹ ਕਰਨ ਦਾ ਫੈਸਲਾ ਕੀਤਾ। ਸੈਫ ਅਤੇ ਕਰੀਨਾ ਦੇ ਦੋ ਬੇਟੇ ਹਨ—ਤੈਮੂਰ ਅਤੇ ਜੇਹ।

ਇਹ ਵੀ ਪੜ੍ਹੋ: ਸੋਸ਼ਲ ਮੀਡੀਆ ਇਨਫਲੂਐਂਸਰ ਦਾ ਪਤੀ ਨੇ ਕੀਤਾ ਕਤਲ ! ਮਗਰੋਂ ਖੁਦ ਨੂੰ ਵੀ...

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News