AIDS ਨੇ ਲੈ ਲਈ ਮਸ਼ਹੂਰ ਅਦਾਕਾਰਾ ਦੀ ਜਾਨ ! 35 ਸਾਲ ਦੀ ਉਮਰ ''ਚ Los Angeles ''ਚ ਲਿਆ ਆਖ਼ਰੀ ਸਾਹ
Wednesday, Jul 01, 2026 - 04:38 PM (IST)
ਐਂਟਰਟੇਨਮੈਂਟ ਡੈਸਕ - ਮਨੋਰੰਜਨ ਇੰਡਸਟਰੀ ਤੋਂ ਇੱਕ ਅਜਿਹੀ ਖ਼ਬਰ ਆਈ ਹੈ, ਜਿਸਨੇ ਦੁਨੀਆ ਭਰ ਦੇ ਸਿਨੇਮਾ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਪਿਛਲੇ ਮਹੀਨੇ 16 ਜੂਨ ਨੂੰ ਹਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਡੇਵਿਘ ਚੇਜ਼ ਦਾ 35 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਸੀ। ਹਾਲਾਂਕਿ ਉਸ ਸਮੇਂ ਉਸ ਦੀ ਮੌਤ ਦੇ ਕਾਰਨਾਂ ਦਾ ਖੁਲਾਸਾ ਨਹੀਂ ਹੋਇਆ ਸੀ ਪਰ ਹੁਣ ਲਾਸ ਏਂਜਲਸ ਕੋਰੋਨਰ ਦੇ ਦਫਤਰ ਨੇ ਪੁਸ਼ਟੀ ਕੀਤੀ ਹੈ ਕਿ ਡੇਵਿਘ ਚੇਜ਼ ਦੀ ਮੌਤ ਏਡਜ਼ ਨਾਲ ਹੋਈ ਹੈ।
ਇਹ ਵੀ ਪੜ੍ਹੋ: ਮਸ਼ਹੂਰ ਬਾਲੀਵੁੱਡ ਅਦਾਕਾਰਾ ਨੇ ਕਿਰਾਏ 'ਤੇ ਚਾੜ੍ਹ'ਤਾ ਆਪਣਾ ਆਲੀਸ਼ਾਨ ਘਰ ! Rent ਜਾਣ ਰਹਿਣ ਜਾਓਗੇ ਹੈਰਾਨ

ਮੀਡੀਆ ਰਿਪੋਰਟਾਂ ਮੁਤਾਬਕ ਕੋਰੋਨਰ ਦੇ ਦਫਤਰ ਨੇ ਖੁਲਾਸਾ ਕੀਤਾ ਕਿ ਮੌਤ ਦਾ ਮੁੱਖ ਕਾਰਨ ਐਕਵਾਇਰਡ ਇਮਯੂਨੋਡੈਫੀਸ਼ੈਂਸੀ ਸਿੰਡਰੋਮ (ਏਡਜ਼) ਸੀ, ਜਦੋਂਕਿ ਦੂਜਾ ਕਾਰਨ ਲੰਬੇ ਸਮੇਂ ਤੋਂ ਕਈ ਤਰ੍ਹਾਂ ਦੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਨੂੰ ਦੱਸਿਆ ਗਿਆ। ਚੇਜ਼, ਜਿਸਨੂੰ ਡੇਵਿਘ ਸ਼ਵਾਲੀਅਰ ਨੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ, ਨੇ 2016 ਤੋਂ ਬਾਅਦ ਅਦਾਕਾਰੀ ਤੋਂ ਕਾਫੀ ਹੱਦ ਤੱਕ ਦੂਰੀ ਬਣਾ ਲਈ ਸੀ। ਹਾਲ ਹੀ ਦੇ ਸਾਲਾਂ ਵਿੱਚ, ਉਸਨੂੰ ਕਾਨੂੰਨੀ ਮੁੱਦਿਆਂ ਦਾ ਵੀ ਸਾਹਮਣਾ ਕਰਨਾ ਪਿਆ ਸੀ, ਜਿਸ ਵਿੱਚ ਚੋਰੀ ਹੋਏ ਵਾਹਨ ਵਿੱਚ ਸਵਾਰੀ ਕਰਨ ਅਤੇ ਪਾਬੰਦੀਸ਼ੁਦਾ ਪਦਾਰਥ ਰੱਖਣ ਨਾਲ ਸਬੰਧਤ ਦੋਸ਼ ਸ਼ਾਮਲ ਸਨ।

ਚੇਜ਼ ਦੇ ਪਿਤਾ ਜੌਨ ਡੇਵਿਡ ਸ਼ਵਾਲੀਅਰ ਮੁਤਾਬਕ, ਉਨ੍ਹਾਂ ਦੀ ਧੀ ਬੇਘਰ ਸੀ ਅਤੇ 13 ਸਾਲ ਦੀ ਉਮਰ ਤੋਂ ਹੀ ਨਸ਼ੇ ਦੀ ਲਤ ਨਾਲ ਜੂਝ ਰਹੀ ਸੀ। ਉਨ੍ਹਾਂ ਇਹ ਵੀ ਕਿਹਾ ਕਿ ਦੋਵੇਂ ਕਈ ਸਾਲਾਂ ਤੋਂ ਸੰਪਰਕ ਵਿੱਚ ਨਹੀਂ ਸਨ। ਉਸ ਦੀ ਮੌਤ ਤੋਂ ਬਾਅਦ ਚੇਜ਼ ਦੇ ਬੁਆਏਫ੍ਰੈਂਡ ਨੇ ਇੱਕ GoFundMe ਪੋਸਟ ਵਿੱਚ ਉਸਦੇ ਨਿੱਜੀ ਸੰਘਰਸ਼ਾਂ ਬਾਰੇ ਵੇਰਵੇ ਸਾਂਝੇ ਕੀਤੇ। ਉਸ ਨੇ ਲਿਖਿਆ, "ਮੁਸ਼ਕਲ ਬਚਪਨ ਅਤੇ ਪਰਿਵਾਰ ਨਾਲ ਨਾਰਾਜ਼ਗੀ ਦੇ ਬਾਅਦ, ਡੇਵਿਘ ਨੂੰ ਬੁਲੀ ਕੀਤਾ ਗਿਆ ਅਤੇ ਉਸ ਨੂੰ ਡਾਊਨਟਾਊਨ LA ਵਿੱਚ ਸੁਰੱਖਿਆ ਅਤੇ ਖੁਸ਼ੀ ਲੱਭਣ ਲਈ ਸੰਘਰਸ਼ ਕਰਨਾ ਪਿਆ। ਜਦੋਂ ਅਸੀਂ ਮਿਲੇ, ਤਾਂ ਮੈਂ ਉਸ ਦੀ ਰੱਖਿਆ ਕਰਨ ਅਤੇ ਉਸ ਨੂੰ ਉਹ ਪਿਆਰ ਅਤੇ ਦਿਲਾਸਾ ਦੇਣ ਦਾ ਵਾਅਦਾ ਕੀਤਾ ਜਿਸਦੀ ਉਹ ਹੱਕਦਾਰ ਸੀ।"
ਇਹ ਵੀ ਪੜ੍ਹੋ: ਬਾਲੀਵੁੱਡ ਦੀ ਦਿੱਗਜ ਅਦਾਕਾਰਾ ਨੇ ਦੁਨੀਆ ਨੂੰ ਕਿਹਾ ਅਲਵਿਦਾ ! ਇੰਡਸਟਰੀ 'ਚ ਛਾਇਆ ਮਾਤਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
