ਮਸ਼ਹੂਰ ਅਦਾਕਾਰਾ ਨੂੰ ਇੰਟੀਮੇਟ ਸੀਨ ਦੇਣ ਦੀ ਮਿਲੀ ਸਜ਼ਾ ! ਬੁਆਏਫ੍ਰੈਂਡ ਨੇ ਤੋੜਿਆ ਰਿਸ਼ਤਾ

Thursday, Jul 02, 2026 - 11:06 AM (IST)

ਮਸ਼ਹੂਰ ਅਦਾਕਾਰਾ ਨੂੰ ਇੰਟੀਮੇਟ ਸੀਨ ਦੇਣ ਦੀ ਮਿਲੀ ਸਜ਼ਾ ! ਬੁਆਏਫ੍ਰੈਂਡ ਨੇ ਤੋੜਿਆ ਰਿਸ਼ਤਾ

ਐਂਟਰਟੇਨਮੈਂਟ ਡੈਸਕ - ਵੈੱਬ ਸੀਰੀਜ਼ 'ਆਸ਼ਰਮ' 'ਚ 'ਬਬੀਤਾ ਭਾਬੀ' ਦਾ ਕਿਰਦਾਰ ਨਿਭਾ ਕੇ ਚਰਚਾ ਵਿੱਚ ਆਈ ਅਦਾਕਾਰਾ ਤ੍ਰਿਧਾ ਚੌਧਰੀ ਨੇ ਖੁਲਾਸਾ ਕੀਤਾ ਹੈ ਕਿ ਸੀਰੀਜ਼ ਵਿੱਚ ਅਦਾਕਾਰ ਬੌਬੀ ਦਿਓਲ ਨਾਲ ਦਿੱਤੇ ਗਏ ਇੰਟੀਮੇਟ ਸੀਨ ਉਸਦੇ ਬ੍ਰੇਕਅੱਪ ਦਾ ਕਾਰਨ ਬਣੇ। ਅਦਾਕਾਰਾ ਨੇ ਹਾਲ ਹੀ ਵਿੱਚ ਇਕ ਇੰਟਵਿਊ ਦੌਰਾਨ ਦੱਸਿਆ ਕਿ ਜਦੋਂ ਉਹ 'ਆਸ਼ਰਮ' ਦੀ ਸ਼ੂਟਿੰਗ ਕਰ ਰਹੀ ਸੀ, ਤਾਂ ਉਸਦਾ ਸਾਬਕਾ ਪ੍ਰੇਮੀ ਨਿਰਦੇਸ਼ਕ ਪ੍ਰਕਾਸ਼ ਝਾਅ ਕੋਲ ਗਿਆ ਅਤੇ ਉਸ ਨੇ ਇਹ ਕਹਿੰਦੇ ਹੋਏ ਕਈ ਸੀਨ ਬਦਲਣ ਲਈ ਕਿਹਾ ਕਿ ਉਹ ਤ੍ਰਿਧਾ ਨਾਲ ਵਿਆਹ ਕਰਨ ਵਾਲਾ ਹੈ ਅਤੇ ਉਹ ਅਜਿਹੇ ਸੀਨ ਨਹੀਂ ਚਾਹੁੰਦਾ। 

ਇਹ ਵੀ ਪੜ੍ਹੋ: ਖੁੱਲ੍ਹ ਗਿਆ ਨਵਾਂ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ! ਕਿੰਗ ਖ਼ਾਨ ਨੇ ਕੀਤਾ ਉਦਘਾਟਨ

PunjabKesari

ਹਾਲਾਂਕਿ, ਜਿਵੇਂ ਹੀ ਸੀਰੀਜ਼ ਰਿਲੀਜ਼ ਹੋਈ ਸਾਡਾ ਬ੍ਰੇਕਅੱਪ ਹੋ ਗਿਆ। ਇੰਟੀਮੇਟ ਸੀਨਜ਼ ਬਾਰੇ ਗੱਲ ਕਰਦਿਆਂ ਤ੍ਰਿਧਾ ਨੇ ਦੱਸਿਆ ਕਿ ਇਹ ਸਭ ਪੇਸ਼ੇਵਰ ਕੰਮ ਦਾ ਹਿੱਸਾ ਹੁੰਦਾ ਹੈ ਅਤੇ ਇਸਦਾ ਅਸਲ ਜ਼ਿੰਦਗੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਸਨੇ ਸਾਂਝਾ ਕੀਤਾ ਕਿ ਜਦੋਂ ਪਰਦੇ 'ਤੇ ਦੋ ਲੋਕ ਇੱਕ-ਦੂਜੇ ਦੇ ਨੇੜੇ ਦਿਖਾਈ ਦਿੰਦੇ ਹਨ, ਤਾਂ ਅਸਲ ਵਿੱਚ ਸੈੱਟ 'ਤੇ ਮਾਹੌਲ ਕਾਫ਼ੀ ਵੱਖਰਾ ਹੁੰਦਾ ਹੈ। ਉਸਨੇ ਹੱਸਦਿਆਂ ਦੱਸਿਆ ਕਿ ਸ਼ੂਟਿੰਗ ਦੌਰਾਨ ਉਹ ਅਕਸਰ ਡੈਨਿਮ ਪਹਿਨ ਕੇ ਗਾਜਰ ਦਾ ਹਲਵਾ ਖਾ ਰਹੀ ਹੁੰਦੀ ਸੀ ਅਤੇ ਸੀਨ ਬਹੁਤ ਹੀ ਮਜ਼ਾਕੀਆ ਅੰਦਾਜ਼ ਵਿੱਚ ਸ਼ੂਟ ਕੀਤੇ ਜਾਂਦੇ ਸਨ।

ਇਹ ਵੀ ਪੜ੍ਹੋ : ਜਦੋਂ ਪਹਿਲੀ ਵਾਰ ਕੰਠ ਕਲੇਰ ਨੇ ਬਾਪੂ ਦੀ ਤਲੀ 'ਤੇ ਧਰ 'ਤੇ ਐਨੇ ਰੁਪਈਏ, ਸਾਂਝਾ ਕੀਤਾ ਭਾਵੁਕ ਕਿੱਸਾ

PunjabKesari

ਤ੍ਰਿਧਾ ਨੇ ਕਿਹਾ ਕਿ ਹੁਣ ਸਮਾਂ ਬਦਲ ਗਿਆ ਹੈ। ਇੱਕ ਅਦਾਕਾਰਾ ਹੋਣ ਦੇ ਨਾਤੇ, ਮੈਨੂੰ ਆਪਣੇ ਨਿਰਦੇਸ਼ਕ ਅਤੇ ਸਹਿ-ਅਦਾਕਾਰ ਨਾਲ ਇਸ ਮਾਮਲੇ 'ਤੇ ਚਰਚਾ ਕਰਨ ਦਾ ਅਧਿਕਾਰ ਹੈ। ਜੇਕਰ ਕੋਈ ਕਿਸਿੰਗ ਸੀਨ ਹੈ, ਤਾਂ ਸਿਰਫ਼ ਕਿੱਸ ਹੋਣੀ ਚਾਹੀਦਾ ਹੈ। ਜੇਕਰ ਦੋ ਲੋਕ ਇੱਕ-ਦੂਜੇ ਦੇ ਬਹੁਤ ਨੇੜੇ ਹਨ ਤਾਂ ਉਸ ਤੋਂ ਅੱਗੇ ਨਹੀਂ ਵਧਣਾ ਚਾਹੀਦਾ। ਜੇਕਰ ਲੀਮਿਟ ਪਾਰ ਹੋ ਜਾਂਦੀ ਹੈ, ਤਾਂ ਤੁਰੰਤ ਕੱਟ ਬੋਲ ਦੇਣਾ ਚਾਹੀਦਾ ਹੈ। ਜੇਕਰ ਦੋਵਾਂ ਲੋਕਾਂ ਵਿੱਚ ਚੰਗੀ ਸਮਝ ਹੈ, ਤਾਂ ਇੰਟੀਮੇਟ ਸੀਨ ਮੁਸ਼ਕਲ ਨਹੀਂ ਹੁੰਦੇ। 

PunjabKesari

ਇਹ ਵੀ ਪੜ੍ਹੋ: AIDS ਨੇ ਲੈ ਲਈ ਮਸ਼ਹੂਰ ਅਦਾਕਾਰਾ ਦੀ ਜਾਨ ! 35 ਸਾਲ ਦੀ ਉਮਰ 'ਚ Los Angeles 'ਚ ਲਿਆ ਆਖ਼ਰੀ ਸਾਹ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News