78 ਸਾਲ ਦੀ ਉਮਰ ''ਚ ਲਾੜਾ ਬਣਿਆ ਬਾਲੀਵੁੱਡ ਦਾ ਮਸ਼ਹੂਰ ਅਦਾਕਾਰ, ਸਾਹਮਣੇ ਆਈਆਂ ਤਸਵੀਰਾਂ
Thursday, Jul 02, 2026 - 12:58 PM (IST)
ਐਂਟਰਟੇਨਮੈਂਟ ਡੈਸਕ - ਅਸ਼ੋਕ ਸਰਾਫ ਭਾਰਤੀ ਸਿਨੇਮਾ ਦੇ ਇੱਕ ਬੇਹੱਦ ਪ੍ਰਤਿਭਾਸ਼ਾਲੀ ਅਤੇ ਸਤਿਕਾਰਤ ਅਦਾਕਾਰ ਹਨ, ਜਿਨ੍ਹਾਂ ਨੂੰ ਹਿੰਦੀ ਅਤੇ ਮਰਾਠੀ ਫ਼ਿਲਮਾਂ ਦੇ ਨਾਲ-ਨਾਲ ਥਿਏਟਰ ਵਿੱਚ ਉਨ੍ਹਾਂ ਦੇ ਵੱਡਮੁੱਲੇ ਯੋਗਦਾਨ ਲਈ ਜਾਣਿਆ ਜਾਂਦਾ ਹੈ। ਆਪਣੇ ਕਰੀਅਰ ਦੌਰਾਨ ਉਨ੍ਹਾਂ ਨੇ 300 ਤੋਂ ਵੱਧ ਫ਼ਿਲਮਾਂ ਵਿੱਚ ਅਦਾਕਾਰੀ ਕੀਤੀ ਹੈ। ਅਦਾਕਾਰ ਨੂੰ ਕਾਮੇਡੀ ਫਿਲਮਾਂ ਲਈ ਵੀ ਜਾਣਿਆ ਜਾਂਦਾ ਹੈ। ਹਾਲ ਹੀ ਵਿਚ ਅਦਾਕਾਰ ਨੇ ਆਪਣੇ ਵਿਆਹ ਦੀ 37ਵੀਂ ਵਰ੍ਹੇਗੰਢ ਦਾ ਜਸ਼ਨ ਮਨਾਇਆ। ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀਆਂ ਕੁੱਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ ਉਹ ਅਤੇ ਉਨ੍ਹਾਂ ਦੀ ਅਦਾਕਾਰਾ ਪਤਨੀ ਨਿਵੇਦਿਤਾ ਸਰਾਫ ਇਕ-ਦੂਜੇ ਨੂੰ ਜੈਮਾਲਾ ਪਹਿਨਾਉਂਦੇ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰਾ ਨੂੰ ਇੰਟੀਮੇਟ ਸੀਨ ਦੇਣ ਦੀ ਮਿਲੀ ਸਜ਼ਾ ! ਬੁਆਏਫ੍ਰੈਂਡ ਨੇ ਤੋੜਿਆ ਰਿਸ਼ਤਾ

ਦੱਸ ਦੇਈਏ ਕਿ ਅਸ਼ੋਕ ਅਤੇ ਨਿਵੇਦਿਤਾ ਨੇ 1990 ਵਿਚ ਗੋਆ ਦੇ ਇਤਿਹਾਸਕ ਮੰਗੇਸ਼ੀ ਮੰਦਰ ਵਿਚ ਵਿਆਹ ਕਰਾਇਆ ਸੀ। ਦੋਹਾਂ ਦੀ ਉਮਰ ਵਿਚ ਭਾਵੇਂ ਹੀ 18 ਸਾਲ ਦਾ ਫਾਸਲਾ ਹੈ ਪਰ ਉਨ੍ਹਾਂ ਨੇ ਕਦੇ ਵੀ ਆਪਣੇ ਰਿਸ਼ਤੇ ਵਿਚ ਉਮਰ ਦੀ ਦਿਵਾਰ ਨੂੰ ਨਹੀਂ ਆਉਣ ਦਿੱਤਾ। ਅੱਜ ਉਨ੍ਹਾਂ ਦੇ ਵਿਆਹ ਨੂੰ 37 ਸਾਲ ਹੋ ਗਏ ਹਨ ਅਤੇ ਉਨ੍ਹਾਂ ਦਾ ਇਕ ਮੁੰਡਾ ਵੀ ਹੈ।
ਇਹ ਵੀ ਪੜ੍ਹੋ: ਖੁੱਲ੍ਹ ਗਿਆ ਨਵਾਂ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ! ਕਿੰਗ ਖ਼ਾਨ ਨੇ ਕੀਤਾ ਉਦਘਾਟਨ

ਵੈਡਿੰਗ ਐਨੀਵਰਸਰੀ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਦੋਹਾਂ ਨੇ ਇਕ ਸਾਂਝਾ ਨੋਟ ਲਿਖਿਆ ਅਤੇ ਆਪਣੀ ਭਾਵਨਾਵਾਂ ਨੂੰ ਜ਼ਾਹਰ ਕੀਤਾ। ਉਨ੍ਹਾਂ ਲਿਖਿਆ, 37 ਸਾਲ ਬਾਅਦ ਵੀ, ਜਦੋਂ ਮੈਂ ਤੁਹਾਨੂੰ ਦੇਖਦਾ ਹਾਂ ਤਾਂ ਮੇਰਾ ਦਿਨ ਉਸੇ ਤਰ੍ਹਾਂ ਦੀ ਮੁਸਕਰਾਉਂਦਾ ਹੈ। ਮੇਰੇ ਸਭ ਤੋਂ ਪਿਆਰੇ ਦੋਸਤ, ਮੇਰੀ ਤਾਕਤ ਅਤੇ ਹਮੇਸ਼ਾ ਲਈ ਮੇਰੇ ਪਿਆਰ ਬਣੇ ਰਹਿਣ ਲਈ ਤੁਹਾਡਾ ਧੰਨਵਾਦ। ਹੈਪੀ ਵੈਡਿੰਗ ਐਨੀਵਰਸਰੀ।

ਇਹ ਵੀ ਪੜ੍ਹੋ : ਜਦੋਂ ਪਹਿਲੀ ਵਾਰ ਕੰਠ ਕਲੇਰ ਨੇ ਬਾਪੂ ਦੀ ਤਲੀ 'ਤੇ ਧਰ 'ਤੇ ਐਨੇ ਰੁਪਈਏ, ਸਾਂਝਾ ਕੀਤਾ ਭਾਵੁਕ ਕਿੱਸਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
