ਮਸ਼ਹੂਰ ਅਦਾਕਾਰਾ ਨੇ ਚੁੱਪ-ਚੁਪੀਤੇ ਕਰਵਾ ਲਿਆ ਦੂਜਾ ਵਿਆਹ ! ਜਾਣੋ ਹੁਣ ਕਿਸ ਨੂੰ ਚੁਣਿਆ ਜੀਵਨਸਾਥੀ

Thursday, Jul 09, 2026 - 12:13 PM (IST)

ਮਸ਼ਹੂਰ ਅਦਾਕਾਰਾ ਨੇ ਚੁੱਪ-ਚੁਪੀਤੇ ਕਰਵਾ ਲਿਆ ਦੂਜਾ ਵਿਆਹ ! ਜਾਣੋ ਹੁਣ ਕਿਸ ਨੂੰ ਚੁਣਿਆ ਜੀਵਨਸਾਥੀ

ਐਂਟਰਟੇਨਮੈਂਟ ਡੈਸਕ - ਮਸ਼ਹੂਰ ਅਦਾਕਾਰਾ ਸਵਾਤੀ ਰੈੱਡੀ ਇੱਕ ਨਿੱਜੀ ਸਮਾਰੋਹ ਵਿੱਚ ਫਿਲਮ ਨਿਰਮਾਤਾ ਸ਼੍ਰੀਕਾਂਤ ਨਾਗੋਥੀ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਗਈ ਹੈ। ਕਲਰਜ਼ ਸਵਾਤੀ ਦੇ ਨਾਮ ਨਾਲ ਜਾਣੀ ਜਾਂਦੀ ਸਵਾਤੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਵਿਆਹ ਦੀਆਂ ਖੂਬਸੂਰਤ ਤਸਵੀਰਾਂ ਸਾਂਝੀਆਂ ਕਰਕੇ ਪ੍ਰਸ਼ੰਸਕਾਂ ਨੂੰ ਇਹ ਖੁਸ਼ਖਬਰੀ ਦਿੱਤੀ। ਪੋਸਟ ਨਾਲ ਉਸ ਨੇ ਕੈਪਸ਼ਨ ਵਿਚ ਲਿਖਿਆ, "Hitched- 08-07-2026।"

ਇਹ ਵੀ ਪੜ੍ਹੋ: 'ਦੁਨੀਆ ਖ਼ਾਮੋਸ਼ ਹੋ ਗਈ..!' ਮਸ਼ਹੂਰ ਅਦਾਕਾਰ ਦੇ ਘਰ ਪਸਰਿਆ ਮਾਤਮ, ਮਾਂ ਦਾ ਹੋਇਆ ਦਿਹਾਂਤ

PunjabKesari

ਦੱਸ ਦੇਈਏ ਕਿ ਸਵਾਤੀ ਦਾ ਪਹਿਲਾ ਵਿਆਹ 2018 ਵਿੱਚ ਮਲਿਆਲੀ ਪਾਇਲਟ ਵਿਕਾਸ ਵਾਸੂ ਨਾਲ ਹੋਇਆ ਸੀ ਪਰ ਬਾਅਦ ਵਿਚ ਦੋਵਾਂ ਦਾ ਤਲਾਕ ਹੋ ਗਿਆ। ਸਵਾਤੀ ਨੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਮੀਡੀਆ ਵਿੱਚ ਕਦੇ ਜ਼ਿਆਦਾ ਗੱਲ ਨਹੀਂ ਕੀਤੀ ਅਤੇ ਜ਼ਿਆਦਾਤਰ ਲਾਈਮਲਾਈਟ ਤੋਂ ਦੂਰ ਰਹੀ। ਹੁਣ ਉਹ ਸ਼੍ਰੀਕਾਂਤ ਨਾਗੋਥੀ ਨਾਲ ਵਿਆਹ ਕਰਕੇ ਆਪਣੇ ਨਿੱਜੀ ਅਤੇ ਪੇਸ਼ੇਵਰ ਜੀਵਨ ਵਿੱਚ ਇੱਕ ਨਵੇਂ ਪੜਾਅ ਦੀ ਸ਼ੁਰੂਆਤ ਕਰ ਰਹੀ ਹੈ।

PunjabKesari

ਇਹ ਵੀ ਪੜ੍ਹੋ: 'ਸਤਲੁਜ' ਨੇ ਖੁਲ੍ਹਵਾ'ਤੇ ਪੁਰਾਣੇ 'ਕੇਸ' ! ਖਾਲੜਾ ਕਤਲਕਾਂਡ ਦੇ ਦੋਸ਼ੀ ਸਾਬਕਾ DSP ਨੂੰ ਲੱਭਣ ਦੇ ਹੁਕਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News