ਕਈ ਹਿੱਟ ਫਿਲਮਾਂ ਦੇਣ ਵਾਲੀ ਇਸ ਮਸ਼ਹੂਰ ਅਦਾਕਾਰਾ ਨੂੰ ਜਦੋਂ ਬਿਨਾਂ ਦੱਸੇ ਸ਼ੂਟ ਕੀਤਾ ਗਿਆ ਇੰਟੀਮੇਟ ਸੀਨ...
Sunday, Apr 20, 2025 - 10:06 AM (IST)

ਐਂਟਰਟੇਨਮੈਂਟ ਡੈਸਕ- ਆਇਸ਼ਾ ਜੁਲਕਾ 90 ਦੇ ਦਹਾਕੇ ਦੀਆਂ ਮਸ਼ਹੂਰ ਅਭਿਨੇਤੀਆਂ ਵਿਚੋਂ ਇਕ ਹੈ। ਉਨ੍ਹਾਂ ਨੇ ਕਈ ਹਿੱਟ ਫਿਲਮਾਂ ਵਿਚ ਕੰਮ ਕੀਤਾ ਹੈ। ਉਨ੍ਹਾਂ ਨੇ 1991 ਵਿੱਚ ਫਿਲਮ 'ਕੁਰਬਾਨੀ' ਨਾਲ ਬਾਲੀਵੁੱਡ ਵਿੱਚ ਡੈਬਿਊ ਕੀਤਾ ਅਤੇ 'ਖਿਲਾੜੀ', 'ਮਾਸੂਮ' ਅਤੇ 'ਕੁਰਬਾਨੀ' ਵਰਗੀਆਂ ਫਿਲਮਾਂ ਨਾਲ ਦੌਲਤ ਅਤੇ ਪ੍ਰਸਿੱਧੀ ਪ੍ਰਾਪਤ ਕੀਤੀ। ਹਾਲਾਂਕਿ 1993 ਵਿਚ ਆਈ ਇਕ ਫਿਲਮ ਨੇ ਉਨ੍ਹਾਂ ਦਾ ਕਰੀਅਰ ਬਰਬਾਦ ਕਰ ਦਿੱਤਾ।
ਇਹ ਵੀ ਪੜ੍ਹੋ: ਆਖਿਰ ਰਾਜੇਸ਼ ਖੰਨਾ ਨੇ ਕਿਉਂ ਦਿੱਤੀ ਸੀ ਆਪਣੀ ਧੀ ਟਵਿੰਕਲ ਖੰਨਾ ਨੂੰ 4 ਬੁਆਏਫ੍ਰੈਂਡ ਰੱਖਣ ਦੀ ਸਲਾਹ?
ਦਰਅਸਲ ਆਇਸ਼ਾ ਜੁਲਕਾ ਨੇ 1993 ਵਿੱਚ ਫਿਲਮ 'ਦਲਾਲ' ਵਿੱਚ ਮਿਥੁਨ ਚੱਕਰਵਰਤੀ ਨਾਲ ਕੰਮ ਕੀਤਾ ਸੀ। ਇਸੇ ਫਿਲਮ ਵਿੱਚ ਅਦਾਕਾਰਾ ਦੀ ਸਹਿਮਤੀ ਤੋਂ ਬਿਨਾਂ ਇੱਕ ਸੀਨ ਸ਼ੂਟ ਕੀਤਾ ਗਿਆ ਸੀ, ਜਿਸ ਕਾਰਨ ਕਾਫੀ ਵਿਵਾਦ ਹੋਇਆ ਸੀ। ਇਸ ਫਿਲਮ ਵਿਚ ਅਦਾਕਾਰਾ ਨੂੰ ਬਿਨਾਂ ਦੱਸੇ ਇਕ ਰੇਪ ਸੀਨ ਦਿਖਿਆ ਗਿਆ ਸੀ, ਜਿਸ ਨੂੰ ਆਇਸ਼ਾ ਦੇ ਬਾਡੀ ਡਬਲ ਨਾਲ ਸ਼ੂਟ ਕੀਤਾ ਗਿਆ ਸੀ। ਇਸ ਤੋਂ ਬਾਅਦ, ਜਦੋਂ ਫਿਲਮ ਦਾ ਟ੍ਰਾਇਲ ਹੋਇਆ, ਤਾਂ ਆਇਸ਼ਾ ਨੂੰ ਨਹੀਂ ਸੱਦਿਆ ਗਿਆ ਸੀ। ਬਾਅਦ ਵਿਚ ਇਕ ਰਿਪੋਰਟਰ ਨੇ ਉਨ੍ਹਾਂ ਫ਼ੋਨ ਕਰਕੇ ਇਸ ਸੀਨ ਬਾਰੇ ਪੁੱਛਿਆ ਤਾਂ ਆਇਸ਼ਾ ਇਹ ਸੁਣ ਕੇ ਹੈਰਾਨ ਰਹਿ ਗਈ, ਕਿਉਂਕਿ ਉਨ੍ਹਾਂ ਨੂੰ ਇਸ ਬਾਰੇ ਕੁੱਝ ਪਤਾ ਨਹੀਂ ਸੀ।
ਇਹ ਵੀ ਪੜ੍ਹੋ: ਪੁਲਸ ਨੇ ਮਸ਼ਹੂਰ ਅਦਾਕਾਰ ਨੂੰ ਕੀਤਾ ਗ੍ਰਿਫਤਾਰ, ਜਾਣੋ ਕੀ ਹੈ ਪੂਰਾ ਮਾਮਲਾ
ਇਸ ਮਗਰੋਂ ਉਨ੍ਹਾਂ ਨੇ ਤੁਰੰਤ ਫਿਲਮ ਦੇ ਨਿਰਮਾਤਾ ਪ੍ਰਕਾਸ਼ ਮਹਿਰਾ ਨੂੰ ਫ਼ੋਨ ਕੀਤਾ ਅਤੇ ਉਨ੍ਹਾਂ ਤੋਂ ਇਸ ਸੀਨ ਬਾਰੇ ਪੁੱਛਿਆ ਪਰ ਉਨ੍ਹਾਂ ਨੇ ਇਸ ਤੋਂ ਇਨਕਾਰ ਕਰ ਦਿੱਤਾ। ਜਦੋਂ ਅਦਾਕਾਰਾ ਨੇ ਦੂਜੇ ਟ੍ਰਾਇਲ ਵਿੱਚ ਉਹ ਦ੍ਰਿਸ਼ ਦੇਖਿਆ, ਤਾਂ ਉਨ੍ਹਾਂ ਨੂੰ ਆਪਣੇ ਨਾਲ ਹੋਇਆ ਧੋਖਾ ਮਹਿਸੂਸ ਹੋਇਆ। ਅਦਾਕਾਰਾ ਨੇ ਇੱਕ ਇੰਟਰਵਿਊ ਵਿੱਚ ਵੀ ਇਸਦਾ ਜ਼ਿਕਰ ਕੀਤਾ ਸੀ। ਦਰਅਸਲ, ਇਸ ਸੀਨ ਵਿੱਚ ਅਦਾਕਾਰਾ ਨੂੰ ਬਹੁਤ ਘੱਟ ਕੱਪੜਿਆਂ ਵਿੱਚ ਦਿਖਾਇਆ ਗਿਆ ਸੀ ਅਤੇ ਇਹ ਕਾਫ਼ੀ ਬੋਲਡ ਸੀਨ ਸੀ। ਫਿਰ ਉਨ੍ਹਾਂ ਨੇ ਇੰਡੀਅਨ ਮੋਸ਼ਨ ਪਿਕਚਰ ਪ੍ਰੋਡਿਊਸਰਜ਼ ਐਸੋਸੀਏਸ਼ਨ (IMPPA) ਵਿਚ ਕੇਸ ਦਰਜ ਕਰਵਾ ਦਿੱਤਾ। ਇਸ ਸੀਨ ਦੇ ਵਿਵਾਦ ਮਗਰੋਂ ਆਇਸ਼ਾ ਨੂੰ ਰੋਲਜ਼ ਮਿਲਣੇ ਬੰਦ ਹੋ ਗਏ ਅਤੇ ਉਨ੍ਹਾਂ ਨੂੰ ਬੀ-ਗ੍ਰੇਡ ਫਿਲਮਾਂ ਆਫਰ ਹੋਣ ਲੱਗੀਆਂ, ਜਿਸ ਤੋਂ ਪਰੇਸ਼ਾਨ ਹੋ ਕੇ ਅਦਾਕਾਰਾ ਨੇ ਗਲੈਮਰ ਦੀ ਦੁਨੀਆ ਤੋਂ ਦੂਰੀ ਬਣਾ ਲਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8