ਜਦੋਂ ਫ਼ਿਲਮ ਦੇ ਸੈੱਟ 'ਤੇ ਹੋਇਆ ਆਮਿਰ ਖ਼ਾਨ ਅਤੇ ਪੂਜਾ ਭੱਟ ਨੂੰ ਪਿਆਰ, ਜਾਣੋ ਪੂਰਾ ਕਿੱਸਾ

Tuesday, Jun 01, 2021 - 10:21 AM (IST)

ਜਦੋਂ ਫ਼ਿਲਮ ਦੇ ਸੈੱਟ 'ਤੇ ਹੋਇਆ ਆਮਿਰ ਖ਼ਾਨ ਅਤੇ ਪੂਜਾ ਭੱਟ ਨੂੰ ਪਿਆਰ, ਜਾਣੋ ਪੂਰਾ ਕਿੱਸਾ

ਮੁੰਬਈ- ਫ਼ਿਲਮ ਇੰਡਸਟਰੀ 'ਚ ਕਈ ਸਿਤਾਰਿਆਂ ਦੇ ਵਿਚ ਲਵ ਅਫੇਅਰ ਬਣਦੇ ਰਹਿੰਦੇ ਹਨ। ਕੁਝ ਅਜਿਹਾ ਹੀ ਆਮਿਰ ਖ਼ਾਨ ਅਤੇ ਪੂਜਾ ਭੱਟ ਦੇ ਵਿਚ ਦੇਖਣ ਨੂੰ ਮਿਲਿਆ। ਇਨ੍ਹਾਂ ਦੋਵਾਂ ਦੇ ਵਿਚ ਪਿਆਰ ਵੀ ਹੋਇਆ ਅਤੇ ਉਹ ਲੁਕਾ ਵੀ ਨਾ ਸਕੇ। ਜਦੋਂ ਦੋਵੇਂ ਲਵ ਰਿਲੇਸ਼ਨਸ਼ਿਪ 'ਚ ਸਨ ਤਾਂ ਇਸ ਗੱਲ ਨੂੰ ਲੋਕ ਬਹੁਤ ਘੱਟ ਜਾਣਦੇ ਸਨ।
ਅਦਾਕਾਰ ਆਮਿਰ ਖ਼ਾਨ ਅਤੇ ਅਦਾਕਾਰਾ ਪੂਜਾ ਭੱਟ ਨੂੰ ਪਿਆਰ ਫ਼ਿਲਮ 'ਦਿਲ ਹੈ ਕਿ ਮਾਨਤਾ ਨਹੀਂ' ਦੇ ਸੈਟ ਤੋਂ ਹੋਇਆ ਸੀ। ਹਾਲਾਂਕਿ ਆਮਿਰ ਖ਼ਾਨ ਪਹਿਲਾਂ ਤੋਂ ਵਿਆਹੇ ਹੋਏ ਸਨ।

PunjabKesari
ਜਦੋਂ ਇਹ ਫ਼ਿਲਮ ਰਿਲੀਜ਼ ਹੋਈ ਤਾਂ ਲੋਕਾਂ ਨੇ ਆਮਿਰ ਖ਼ਾਨ ਤੇ ਪੂਜਾ ਭੱਟ ਦੀ ਜੋੜੀ ਨੂੰ ਖ਼ੂਬ ਪਸੰਦ ਕੀਤਾ। ਦੋਵਾਂ ਦਾ ਰਿਸ਼ਤਾ ਜ਼ਿਆਦਾ ਲੰਬਾ ਨਹੀਂ ਚੱਲਿਆ ਤੇ ਦੋਵਾਂ ਦੇ ਰਾਹ ਵੱਖ ਹੋ ਗਏ।

PunjabKesari
ਕੁਝ ਸਮਾਂ ਪਹਿਲਾਂ ਹੀ ਇਸ ਫ਼ਿਲਮ ਨੇ 27 ਸਾਲ ਪੂਰੇ ਕੀਤੇ ਸਨ। ਇਸ ਮੌਕੇ ਪੂਜਾ ਭੱਟ ਨੇ ਆਮਿਰ ਨੂੰ ਲੈ ਕੇ ਆਪਣੀਆਂ ਪੁਰਾਣੀਆਂ ਯਾਦਾਂ ਤਾਜ਼ਾ ਕਰਦਿਆਂ ਕਿਹਾ ਸੀ ਸੈੱਟ 'ਤੇ ਆਮਿਰ ਦੇ ਨਾਲ ਪਿਆਰ ਤਕਰਾਰ ਵਾਲਾ ਰਿਸ਼ਤਾ ਸੀ। ਦੱਸ ਦੇਈਏ ਕਿ ਫ਼ਿਲਮ ਦੇ ਸੈੱਟ 'ਤੇ ਆਮਿਰ ਪੂਜਾ ਨੂੰ ਤੰਗ ਕਰਨ ਦਾ ਕੋਈ ਮੌਕਾ ਨਹੀਂ ਛੱਡਦੇ ਸਨ।

PunjabKesari
ਆਮਿਰ ਪੂਜਾ ਦੀ ਜੋੜੀ ਸਿਲਵਰ ਸਕ੍ਰੀਨ ਤੇ ਬਿਹਤਰੀਨ ਜੋੜੀਆਂ 'ਚੋਂ ਇਕ ਸੀ। ਪਰ ਰਿਅਲ ਲਾਈਫ 'ਚ ਦੋਵੇਂ ਇਕ ਦੂਜੇ ਨਾਲ ਖ਼ੂਬ ਲੜਦੇ ਸਨ। ਪੂਜਾ ਨੇ ਇਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ ਅਸੀਂ ਸੈੱਟ 'ਤੇ ਇਕ ਦੂਜੇ ਨਾਲ ਕੁੱਤੇ-ਬਿੱਲੀ ਵਾਂਗ ਲੜਦੇ ਸੀ। ਅਸੀਂ ਦੋਵੇਂ ਇਕ ਦੂਜੇ ਨੂੰ ਪਸੰਦ ਕਰਦੇ ਸੀ ਪਰ ਦੋਵਾਂ ਦਾ ਸੁਭਾਅ ਇਕ ਦੂਜੇ ਤੋਂ ਬਿਲਕੁਲ ਵੱਖ ਸੀ।


author

Aarti dhillon

Content Editor

Related News