ਜਦੋਂ ਬਾਲੀਵੁੱਡ ’ਤੇ ਛਾਇਆ ''ਚੰਨ'', ਬਣੇ ਅਜਿਹੇ ਗੀਤ ਜੋ ਬਣ ਗਏ ਯਾਦਗਾਰ

Thursday, Aug 24, 2023 - 11:03 AM (IST)

ਐਂਟਰਟੇਨਮੈਂਟ ਡੈਸਕ– ਸਭ ਤੋਂ ਜ਼ਿਆਦਾ ਚਮਕਣ ਵਾਲੇ 'ਚੰਨ' ’ਤੇ ਭਾਰਤ ਨੇ ਆਪਣੀ ਛਾਪ ਛੱਡ ਦਿੱਤੀ ਹੈ। ਭਾਰਤ ਦੇ ਚੰਦਰਯਾਨ-3 ਦੀ ਚੰਨ ’ਤੇ ਲੈਂਡਿੰਗ ਪੂਰੇ ਦੇਸ਼ ਵਾਸੀਆਂ ਲਈ ਖ਼ੁਸ਼ੀਆਂ ਲੈ ਕੇ ਆਈ ਹੈ। ਉਥੇ ਹੀ ਚੰਨ ਦਾ ਜ਼ਿਕਰ ਬਾਲੀਵੁੱਡ ਦੇ ਗੀਤਾਂ ’ਚ ਵੀ ਅਕਸਰ ਕੀਤਾ ਜਾਂਦਾ ਹੈ। 'ਚੰਦਾ ਮਾਮਾ' ਤੋਂ ਲੈ ਕੇ 'ਚੌਦਵੀਂ ਕਾ ਚਾਂਦ ਹੋ' ਤੱਕ ਵਰਗੇ ਮਸ਼ਹੂਰ ਗੀਤ ਚੰਨ ਦੀ ਖ਼ੂਬਸੂਰਤੀ 'ਤੇ ਬਣਾਏ ਗਏ ਹਨ।

ਦੱਸ ਦੇਈਏ ਕਿ ਚੰਦਰਯਾਨ-3 ਮਿਸ਼ਨ ਨੂੰ ਪੂਰਾ ਕਰਨ ਲਈ 600 ਕਰੋੜ ਤੋਂ ਵੀ ਵੱਧ ਖਰਚਾ ਕੀਤਾ ਗਿਆ ਹੈ। ਚੰਨ ਤੇ ਚੰਨ ਦੀ ਚਾਨਣੀ ’ਤੇ ਅਕਸਰ ਫ਼ਿਲਮਾਂ ਤੇ ਗੀਤ ਬਣਦੇ ਰਹੇ ਹਨ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਦੋਂ-ਕਦੋਂ ਬਾਲੀਵੁੱਡ 'ਚ ਚੰਨ ਛਾਇਆ–

ਚੌਦਵੀਂ ਕਾ ਚਾਂਦ ਹੋ
ਚੰਨ ਨੂੰ ਲੈ ਕੇ ਮੰਨਿਆ ਜਾਂਦਾ ਹੈ ਕਿ ਚੌਦਵੀਂ 'ਤੇ ਚੰਨ ਸਭ ਤੋਂ ਸੋਹਣਾ ਲੱਗਦਾ ਹੈ। ਇਸੇ ਸੋਚ 'ਤੇ ਬਣਿਆ ਇਕ ਗੀਤ ਹੈ 'ਚੌਦਵੀਂ ਕਾ ਚਾਂਦ ਹੋ’। ਇਸ ਗੀਤ ਨੂੰ ਅੱਜ ਵੀ ਲੋਕ ਸੁਣਨਾ ਪਸੰਦ ਕਰਦੇ ਹਨ। ਗੁਰੂਦੱਤ ਤੇ ਵਹੀਦਾ ਰਹਿਮਾਨ 'ਤੇ ਫ਼ਿਲਮਾਇਆ ਗਿਆ ਇਹ ਗੀਤ ਕਾਫ਼ੀ ਮਸ਼ਹੂਰ ਹੈ।

ਚਾਂਦ ਛਿਪਾ ਬਾਦਲ ਮੇਂ
ਸਲਮਾਨ ਖ਼ਾਨ ਤੇ ਐਸ਼ਵਰਿਆ ਰਾਏ ਦੀ ਫ਼ਿਲਮ 'ਹਮ ਦਿਲ ਦੇ ਚੁਕੇ ਸਨਮ' ਦਾ ਗੀਤ ‘ਚਾਂਦ ਛਿਪਾ ਬਾਦਲ ਮੇਂ' ਅੱਜ ਵੀ ਕਾਫ਼ੀ ਮਸ਼ਹੂਰ ਹੈ। ਇਸ ਗੀਤ ਨੂੰ ਸੁਣਦਿਆਂ ਹੀ ਇਸ ਖ਼ੂਬਸੂਰਤ ਜੋੜੀ ਦੀ ਝਲਕ ਵੀ ਸਭ ਦੇ ਦਿਮਾਗ 'ਚ ਆ ਜਾਂਦੀ ਹੈ। ਇਹ ਪੂਰਾ ਗੀਤ ਸ਼ਰਾਰਤ ਤੇ ਪਿਆਰ ਨੂੰ ਧਿਆਨ 'ਚ ਰੱਖ ਕੇ ਬਣਾਇਆ ਗਿਆ ਹੈ।

ਚਾਂਦ ਸਿਫਾਰਿਸ਼ 
ਆਮਿਰ ਖ਼ਾਨ ਦੀਆਂ ਫ਼ਿਲਮਾਂ ਵਾਂਗ ਹੀ ਉਨ੍ਹਾਂ ਦੇ ਗੀਤਾਂ ’ਚ ਵੀ ਕਾਫ਼ੀ ਕੁਝ ਅਲੱਗ ਦੇਖਣ ਨੂੰ ਮਿਲਦਾ ਹੈ। ਉਨ੍ਹਾਂ ਦੀ 'ਫ਼ਨਾ' ਫ਼ਿਲਮ ਸੁਪਰਹਿੱਟ ਰਹੀ ਸੀ। ਇਸ ਫ਼ਿਲਮ ਦਾ ਇਕ ਗੀਤ ਹੈ 'ਚਾਂਦ ਸਿਫਾਰਿਸ਼'। ਇਸ ਗੀਤ 'ਚ ਆਮਿਰ ਖ਼ਾਨ ਆਪਣੇ ਪਿਆਰ ਕਾਜੋਲ ਦੀ ਖ਼ੂਬਸੂਰਤੀ ਦੀ ਤਾਰੀਫ਼ ਕਰਦੇ ਨਜ਼ਰ ਆ ਰਹੇ ਹਨ।

ਗਲੀ ਮੇਂ ਆਜ ਚਾਂਦ ਨਿਕਲਾ
ਫ਼ਿਲਮ 'ਜ਼ਖ਼ਮ' ਦਾ ਗੀਤ 'ਗਲੀ ਮੇਂ ਆਜ ਚਾਂਦ ਨਿਕਲਾ' ਨੂੰ ਅਲਕਾ ਯਾਗਨਿਕ ਨੇ ਆਪਣੇ ਸੁਰਾਂ 'ਚ ਬੜੀ ਸੁੰਦਰਤਾ ਨਾਲ ਪਰੋਇਆ ਹੈ। ਇਹ ਗੀਤ ਅੱਜ ਵੀ ਲੋਕਾਂ ਨੂੰ ਪਿਆਰ 'ਚ ਡੁੱਬਣ 'ਤੇ ਮਜਬੂਰ ਕਰ ਦਿੰਦਾ ਹੈ।

ਮੈਨੇ ਪੂਛਾ ਚਾਂਦ ਸੇ
ਹਿੰਦੀ ਸਿਨੇਮਾ ਦੇ ਮੰਨੇ-ਪ੍ਰਮੰਨੇ ਗਾਇਕ ਮੁਹੰਮਦ ਰਫ਼ੀ ਦੇ ਗੀਤਾਂ ਦੀ ਦੁਨੀਆ ਦੀਵਾਨੀ ਹੈ। ਉਨ੍ਹਾਂ ਦੀ ਆਵਾਜ਼ ਦਾ ਜਾਦੂ ਅੱਜ ਵੀ ਲੋਕਾਂ ਦੇ ਸਿਰ ਚੜ੍ਹ ਕੇ ਬੋਲਦਾ ਹੈ। ਉਨ੍ਹਾਂ ਦਾ ਗੀਤ 'ਮੈਨੇ ਪੂਛਾ ਚਾਂਦ ਸੇ' ਮੁਹੰਮਦ ਰਫ਼ੀ ਦੇ ਯਾਦਗਾਰ ਗੀਤਾਂ 'ਚੋਂ ਇਕ ਹੈ।

 


sunita

Content Editor

Related News