''ਮੈਨੂੰ ਨਹੀਂ ਸੀ ਪਤਾ ਮੈਂ ਮੁੜ ਪੈਰਾਂ ''ਤੇ ਖੜ੍ਹਾ ਹੋ ਸਕਾਂਗਾ''; ਬ੍ਰੇਨ ਸਟ੍ਰੋਕ ਮਗਰੋਂ ਕਿਹੋ ਜਿਹੀ ਸੀ ਰਾਹੁਲ ਰਾਏ ਦੀ ਹਾਲਤ, ਕੀਤਾ ਖੁਲਾਸਾ
Monday, Aug 31, 2026 - 01:33 PM (IST)
ਐਂਟਰਟੇਨਮੈਂਟ ਡੈਸਕ - 1990 ਵਿੱਚ ਆਈ ਫਿਲਮ 'ਆਸ਼ਿਕੀ' ਦੇ ਗਾਣੇ ਅੱਜ ਵੀ ਲੋਕਾਂ ਦੇ ਦਿਲਾਂ 'ਤੇ ਰਾਜ਼ ਕਰਦੇ ਹਨ। ਮਹੇਸ਼ ਭੱਟ ਦੁਆਰਾ ਨਿਰਦੇਸ਼ਤ ਅਤੇ ਗੁਲਸ਼ਨ ਕੁਮਾਰ ਦੁਆਰਾ ਨਿਰਮਿਤ, ਇਸ ਫਿਲਮ ਵਿੱਚ ਰਾਹੁਲ ਰਾਏ ਨੇ ਮੁੱਖ ਭੂਮਿਕਾ ਨਿਭਾਈ ਸੀ। ਇਸ ਫਿਲਮ ਰਾਹੀਂ ਰਾਤੋ-ਰਾਤ ਸਟਾਰ ਬਣੇ ਰਾਹੁਲ ਰਾਏ ਹੁਣ ਇਕ ਵਾਰ ਮੁੜ ਪਰਦੇ 'ਤੇ ਵਾਪਸੀ ਕਰਨ ਜਾ ਰਹੇ ਹਨ ਅਤੇ ਜਲਦੀ ਹੀ ਉਹ ਸੀਰੀਜ਼ 'ਸੁਪਰ ਬਾਦਸ਼ਾਹ' ਵਿੱਚ ਨਜ਼ਰ ਆਉਣਗੇ।
ਇਹ ਵੀ ਪੜ੍ਹੋ: 40 ਸਾਲ ਦੀ ਉਮਰ 'ਚ ਮਾਂ ਬਣੇਗੀ ਮਸ਼ਹੂਰ ਅਦਾਕਾਰਾ, ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਖੁਸ਼ਖਬਰੀ

ਹਾਲ ਹੀ ਵਿੱਚ ਇੱਕ ਇੰਟਰਵਿਊ ਦੌਰਾਨ ਰਾਹੁਲ ਨੇ ਹੁਣ ਉਸ ਮੁਸ਼ਕਲ ਦੌਰ ਬਾਰੇ ਗੱਲ ਕੀਤੀ ਹੈ, ਜਦੋਂ ਕੁੱਝ ਹੀ ਘੰਟਿਆਂ ਵਿੱਚ ਉਨ੍ਹਾਂ ਦੀ ਜ਼ਿੰਦਗੀ ਬਦਲ ਗਈ ਸੀ। ਰਾਹੁਲ ਰਾਏ ਨੂੰ ਨਵੰਬਰ 2020 ਵਿੱਚ ਕਾਰਗਿਲ ਵਿਖੇ ਫਿਲਮ 'LAC-Live The Battle' ਦੀ ਸ਼ੂਟਿੰਗ ਦੌਰਾਨ ਬ੍ਰੇਨ ਸਟ੍ਰੋਕ ਦਾ ਸਾਹਮਣਾ ਕਰਨਾ ਪਿਆ ਸੀ। ਇਸ ਮੈਡੀਕਲ ਐਮਰਜੈਂਸੀ ਤੋਂ ਤੁਰੰਤ ਬਾਅਦ, ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸਦੀ ਦਿਮਾਗ ਅਤੇ ਦਿਲ ਦੀ ਐਂਜੀਓਗ੍ਰਾਫੀ ਕੀਤੀ ਗਈ।

ਰਾਹੁਲ ਰਾਏ ਨੇ ਖੁਲਾਸਾ ਕੀਤਾ ਕਿ ਬ੍ਰੇਨ ਸਟ੍ਰੋਕ ਆਉਣ ਦੇ ਬਾਅਦ ਉਨ੍ਹਾਂ ਨੂੰ ਆਪਣੇ ਸਰੀਰ 'ਤੇ ਭਰੋਸਾ ਨਹੀਂ ਰਿਹਾ ਸੀ। ਉਨ੍ਹਾਂ ਨੂੰ ਲੱਗਣ ਲੱਗਾ ਸੀ ਕਿ ਉਹ ਸ਼ਾਇਦ ਹੁਣ ਫਿਰ ਕਦੇ ਤੁਰ ਜਾਂ ਸਹੀ ਤਰ੍ਹਾਂ ਬੋਲ ਨਹੀਂ ਸਕਣਗੇ। ਰਾਹੁਲ ਨੇ ਕਿਹਾ, ਮੈਂ ਪਹਿਲਾਂ ਬਹੁਤ ਜ਼ਿਆਦਾ ਸਿਗਰਟ ਪੀਂਦਾ ਸੀ ਅਤੇ ਮਾਸਾਹਾਰੀ ਭੋਜਨ ਖਾਣਾ ਪਸੰਦ ਕਰਦਾ ਸੀ ਪਰ ਇਸ ਬੀਮਾਰੀ ਕਾਰਨ ਮੈਨੂੁੰ ਆਪਣਾ ਲਾਈਫ ਸਟਾਈਲ ਬਦਲਣਾ ਪਿਆ ਅਤੇ ਅੱਜ, ਉਹ ਸ਼ਾਕਾਹਾਰੀ ਜਾਂ ਵੀਗਨ ਬਣ ਗਏ ਹਨ। ਮੈਂ ਪਿਆਜ਼, ਲਸਣ ਅਤੇ ਦੁੱਧ ਛੱਡ ਦਿੱਤਾ ਹੈ ਅਤੇ ਹੁਣ ਜੈਨ ਭੋਜਨ ਖਾਂਦਾ ਹਾਂ। ਮੈਂ ਹਰ ਰੋਜ਼ ਨਾਸ਼ਤੇ ਤੋਂ ਬਾਅਦ 8 ਦਵਾਈਆਂ ਲੈਂਦਾ ਹਾਂ। ਹਾਲਾਂਕਿ, ਹੁਣ ਚੀਜ਼ਾਂ ਬਹੁਤ ਬਿਹਤਰ ਹਨ।"

'ਬਿੱਗ ਬੌਸ' ਦੇ ਪਹਿਲੇ ਸੀਜ਼ਨ (2007) ਦੇ ਜੇਤੂ ਰਹੇ ਰਾਹੁਲ ਰਾਏ ਹੁਣ ਜਲਦੀ ਹੀ ਕੁਕੂ ਟੀਵੀ ਦੀ ਆਉਣ ਵਾਲੀ ਸੀਰੀਜ਼ 'ਸੁਪਰ ਬਾਦਸ਼ਾਹ' ਵਿੱਚ ਕਰਨਵੀਰ ਬੋਹਰਾ ਦੇ ਨਾਲ ਇੱਕ ਅੰਡਰਵਰਲਡ ਡਾਨ ਦੀ ਭੂਮਿਕਾ ਨਿਭਾ ਰਹੇ ਹਨ।
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰਾ ਦੇ ਘਰ ਗੂੰਜੀਆਂ ਕਿਲਕਾਰੀਆਂ, ਦਿੱਤਾ ਪੁੱਤਰ ਨੂੰ ਜਨਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
