''ਮੈਂ ਸਾਰਿਆਂ ਨੂੰ ਸੁਆਹ ਹੁੰਦੇ ਦੇਖਾਂਗੀ...''; ਨਾਨਾ ਪਾਟੇਕਰ ਨੂੰ ਸਪੋਰਟ ਕਰਨ ਵਾਲਿਆਂ ''ਤੇ ਭੜਕੀ ਤਨੁਸ਼੍ਰੀ ਦੱਤਾ

Monday, Oct 12, 2026 - 01:18 PM (IST)

''ਮੈਂ ਸਾਰਿਆਂ ਨੂੰ ਸੁਆਹ ਹੁੰਦੇ ਦੇਖਾਂਗੀ...''; ਨਾਨਾ ਪਾਟੇਕਰ ਨੂੰ ਸਪੋਰਟ ਕਰਨ ਵਾਲਿਆਂ ''ਤੇ ਭੜਕੀ ਤਨੁਸ਼੍ਰੀ ਦੱਤਾ

ਐਂਟਰਟੇਨਮੈਂਟ ਡੈਸਕ - ਦਿੱਗਜ ਅਦਾਕਾਰ ਨਾਨਾ ਪਾਟੇਕਰ ਦੀ ਮੌਤ ਤੋਂ ਬਾਅਦ ਤਨੁਸ਼੍ਰੀ ਦੱਤਾ ਨੇ ਇੱਕ ਵਾਰ ਫਿਰ ਉਨ੍ਹਾਂ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਉਹ ਰੋਜ਼ਾਨਾ ਨਾਨਾ ਪਾਟੇਕਰ 'ਤੇ ਟਿੱਪਣੀਆਂ ਕਰ ਰਹੀ ਹੈ। ਹਾਲ ਹੀ ਵਿੱਚ, ਤਨੁਸ਼੍ਰੀ ਨੇ ਮਹਾਕਾਲ ਮੰਦਰ ਦਾ ਦੌਰਾ ਕੀਤਾ ਅਤੇ ਆਪਣੇ ਇਸ ਦੌਰੇ ਦੀਆਂ ਕੁੱਝ ਵੀਡੀਓ ਆਪਣੀ ਇੰਸਟਾ ਸਟੋਰੀ 'ਤੇ ਸਾਂਝੀਆਂ ਕੀਤੀਆਂ। ਉਥੇ ਹੀ ਇਨ੍ਹਾਂ ਵਿੱਚੋਂ ਉਸ ਦੀ 1 ਵੀਡੀਓ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ। 

ਇਹ ਵੀ ਪੜ੍ਹੋ: ਨਾਨਾ ਪਾਟੇਕਰ ਤੋਂ ਬਾਅਦ ਹੁਣ ਇਸ ਦਿੱਗਜ ਅਦਾਕਾਰਾ ਦਾ ਹੋਇਆ ਦਿਹਾਂਤ, ਮਨੋਰੰਜਨ ਜਗਤ 'ਚ ਪਸਰਿਆ ਮਾਤਮ

PunjabKesari

ਅਦਾਕਾਰਾ ਨੇ ਵੀਡੀਓ ਪੋਸਟ ਕਰਦੇ ਹੋਏ ਉਸ ਨਾਲ ਕੈਪਸ਼ਨ ਵਿੱਚ ਲਿਖਿਆ ਹੈ, "ਸੋਚੋ, ਕਿ ਇੱਕ ਪੂਰਾ ਭਾਈਚਾਰਾ ਕਿਸੇ ਅਜਿਹੇ ਇਨਸਾਨ ਦੀ ਸਾਰਿਆਂ ਸਾਹਮਣੇ ਤਾਰੀਫ ਕਰ ਰਿਹਾ ਹੈ, ਜਿਸ ਨੇ 2 ਦਹਾਕਿਆਂ ਤੱਕ ਇੱਕ ਪਵਿੱਤਰ ਆਤਮਾ ਨਾਲ ਬੁਰਾ ਵਿਵਹਾਰ ਕੀਤਾ, ਉਸ ਨੂੰ ਟਾਰਚਰ ਕੀਤਾ ਅਤੇ ਟਰਾਮਾ ਦਿੱਤਾ। ਇਸ ਬੁਰੇ ਭਾਈਚਾਰੇ ਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਹੈ ਜਾਂ ਆਪਣੇ ਆਪ ਨੂੰ ਅੱਗ ਲਗਾ ਲੈਣੀ ਚਾਹੀਦੀ ਹੈ। ਮੈਂ ਨਾਨਾ ਦੇ ਸਾਰੇ ਸਮਰਥਕਾਂ ਨੂੰ ਸੁਆਹ ਹੁੰਦੇ ਦੇਖਾਂਗੀ। ਇੱਕ ਦੁਰਵਿਵਹਾਰ ਕਰਨ ਵਾਲੇ ਲਈ ਉਨ੍ਹਾਂ ਦੀ ਤਾਰੀਫ ਅਤੇ ਇੱਜਤ ਦੇ ਸ਼ਬਦ ਮੇਰੇ ਦਿਲ ਵਿੱਚ ਵਸ ਗਏ ਹਨ ਅਤੇ ਉਨ੍ਹਾਂ ਸਾਰਿਆਂ ਲਈ ਮੇਰੇ ਦਿਲ ਵਿੱਚ ਬਚੀ ਹੋਈ ਇੱਜਤ ਵੀ ਖਤਮ ਹੋ ਗਈ ਹੈ। ਮੈਂ ਇਨ੍ਹਾਂ ਸਾਰੇ ਲੋਕਾਂ ਦੀਆਂ ਆਤਮਾਵਾਂ ਨੂੰ ਨਾਨਾ ਕੋਲ ਭੇਜ ਦਵਾਂਗੀ, ਜਿੱਥੇ ਉਹ ਜਾ ਰਹੀ ਹੈ। ਉਹ ਸਾਰੇ ਅਗਲੇ 10,000 ਸਾਲਾਂ ਤੱਕ ਉਹੀ ਦੁੱਖ ਝੱਲਣਗੇ ਜੋ ਮੈਂ ਝੱਲਿਆ ਹੈ।" 

ਇਹ ਵੀ ਪੜ੍ਹੋ: 'ਪੰਜਾਬ ਦਾ ਸੱਚਾ ਪੁੱਤ...'; MP ਵਿਕਰਮਜੀਤ ਸਾਹਨੀ ਨੇ ਦਿੱਲੀ ਕੰਸਰਟ ਦੀ ਤਰੀਕ ਬਦਲਣ 'ਤੇ ਦਿਲਜੀਤ ਦਾ ਕੀਤਾ ਧੰਨਵਾਦ

PunjabKesari

ਤਨੁਸ਼੍ਰੀ ਨੇ ਲਿਖਿਆ ਕਿ ਜੋ ਲੋਕ ਇੱਕ ਸ਼ੈਤਾਨ ਦੀ ਪ੍ਰਸ਼ੰਸਾ ਕਰਕੇ ਮੇਰੇ ਟਰਾਮਾ ਨੂੰ ਸਮਝਣ ਵਿੱਚ ਅਸਫਲ ਰਹੇ, ਇਹ ਉਨ੍ਹਾਂ ਦੇ ਅਸਲ ਸੁਭਾਅ ਨੂੰ ਉਜਾਗਰ ਕਰਦਾ ਹੈ। ਇਸ ਨਾਲ ਉਨ੍ਹਾਂ ਦਾ ਕਰੈਕਟਰ ਸਾਹਮਣੇ ਨਿਕਲ ਕੇ ਆਉਂਦਾ ਹੈ। 

ਇਹ ਵੀ ਪੜ੍ਹੋ: ਅਮਿਤਾਭ ਬੱਚਨ ਨਾਲ ਵਿਆਹ ਤੋਂ ਬਾਅਦ ਜਯਾ ਬੱਚਨ ਨੇ ਕਿਉਂ ਛੱਡੀ ਸੀ ਅਦਾਕਾਰੀ?

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਤਨੁਸ਼੍ਰੀ ਨੇ ਨਾਨਾ ਪਾਟੇਕਰ ਦੀ ਮੌਤ 'ਤੇ ਸਵਾਲ ਖੜ੍ਹੇ ਕਰਦਿਆਂ ਸ਼ੱਕ ਜਤਾਉਂਦਿਆਂ ਕਿਹਾ ਸੀ ਕਿ ਉਹ ਸੱਚਮੁੱਚ ਮਰ ਚੁੱਕੇ ਹਨ ਜਾਂ ਜਾਂਚ ਅਤੇ ਸੱਚ ਸਾਹਮਣੇ ਆਉਣ ਤੋਂ ਬਚਣ ਲਈ ਕੋਈ ਨਾਟਕ ਕਰ ਰਹੇ ਹਨ ਪਰ ਜੇਕਰ ਉਹ ਸੱਚਮੁੱਚ ਮਰ ਗਏ ਹਨ, ਤਾਂ ਦੁਨੀਆ ਤੋਂ ਇੱਕ ਬਹੁਤ ਬੁਰਾ ਸ਼ੈਤਾਨੀ ਵਿਅਕਤੀ ਚਲਾ ਗਿਆ ਹੈ।" ਜਾਣਕਾਰੀ ਲਈ ਦੱਸ ਦੇਈਏ ਕਿ ਤਨੁਸ਼੍ਰੀ ਨੇ ਅਦਾਕਾਰ 'ਤੇ 2008 ਦੀ ਫਿਲਮ 'ਹੌਰਨ 'ਓਕੇ' ਪਲੀਜ਼' ਦੇ ਸੈੱਟ 'ਤੇ ਉਸਦਾ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਲਗਾਇਆ ਸੀ। ਹਾਲਾਂਕਿ ਨਾਨਾ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

cherry

Content Editor

Related News