ਕਦੇ ਕਰਦਾ ਸੀ ਬੱਸ ਕੰਡਕਟਰ ਦੀ ਨੌਕਰੀ ! ਅੱਜ ਬਣ ਗਿਆ ਫਿਲਮ ਇੰਡਸਟਰੀ ਦਾ ''ਬਾਦਸ਼ਾਹ''
Sunday, Oct 11, 2026 - 01:28 PM (IST)
ਨਵੀਂ ਦਿੱਲੀ : ਸਾਊਥ ਫਿਲਮਾਂ ਦੇ ਮਸ਼ਹੂਰ ਐਕਟਰ ਰਜਨੀਕਾਂਤ ਨੂੰ ਸਾਰੇ ਹੀ ਜਾਣਦੇ ਹਨ । ਸੰਘਰਸ਼ ਦੇ ਦਿਨਾਂ ਤੋਂ ਲੈ ਕੇ ਸਿਨੇਮਾ ਜਗਤ ਦਾ ਸੁਪਰਸਟਾਰ ਬਣਨ ਤਕ ਰਜਨੀਕਾਂਤ ਦੀ ਕਹਾਣੀ ਦਿਲਚਸਪ ਰਹੀ ਹੈ । ਆਉਣ ਵਾਲੇ ਕੁਝ ਦਿਨਾਂ ਵਿੱਚ ਰਜਨੀਕਾਂਤ ਫਿਲਮ ਜੇਲਰ-2 ਵਿੱਚ ਵਜ਼ਰ ਆਉਣਗੇ । ਹਾਲ ਹੀ ਵਿੱਚ ਜੇਲਰ ਪਾਰਟ 2 ਦੀ ਪ੍ਰਮੋਸ਼ਨ ਦੌਰਾਨ ਸਾਊਥ ਸੁਪਰ ਸਟਾਰ ਰਜਨੀਕਾਂਤ ਨੇ ਉਨ੍ਹਾਂ ਦਿਨਾਂ ਨੂੰ ਯਾਦ ਕੀਤਾ ਹੈ, ਜਦੋ ਉਸ ਨੇ 5 ਸਾਲ ਤਕ ਬੱਸ ਕੰਡਕਟਰ ਦੀ ਨੌਕਰੀ ਕੀਤੀ ਸੀ ।
ਬੱਸ ਕੰਡਕਟਰ ਦੀ ਨੌਕਰੀ
ਫਿਲਮਾਂ ਵਿੱਚ ਆਉਣ ਤੋਂ ਪਹਿਲਾਂ ਸੁਪਰ ਸਟਾਰ ਰਜਨੀਕਾਂਤ ਬੈਂਗਲੁਰੂ ਵਿੱਚ ਬੱਸ ਕੰਡਕਟਰ ਦੇ ਤੌਰ 'ਤੇ ਕੰਮ ਕਰਦੇ ਸਨ । ਫਿਲਮਾਂ ਵਿੱਚ ਆਪਣੇ ਪੰਜ ਦਹਾਕੇ ਤੋਂ ਜ਼ਿਆਦਾ ਦਾ ਸਫਰ ਵਿੱਚ ਰਜਨੀਕਾਂਤ ਨੇ ਅਨੇਕ ਸੁਪਰਹਿੱਟ ਅਤੇ ਬਲਾਕਬਸਟਰ ਫਿਲਮਾਂ ਦਿੱਤੀਆਂ । ਹਾਲਾਂਕਿ, ਹਾਲੇ ਵੀ ਉਸ ਨੇ ਦਿਲ ਵਿੱਚੋਂ ਬੱਸ ਕੰਡਕਟਰ ਵਾਲੀ ਨੌਕਰੀ ਨਿਕਲੀ ਨਹੀਂ ਹੈ । ਹਾਲ ਹੀ ਵਿੱਚ ਉਸ ਨੇ ਬੈਂਗਲੁਰੂ ਵਿੱਚ ਆਪਣੀ ਆਉਣ ਵਾਲੀ ਫਿਲਮ ਜੇਲਰ-2 ਨਾਲ ਜੁੜੇ ਇਕ ਪ੍ਰੋਗਰਾਮ ਵਿੱਚ ਨਿਰਦੇਸ਼ਕ ਨੇਲਸਨ ਦਿਲੀਪ ਕੁਮਾਰ ਨਾਲ ਗੱਲ ਕਰਦੇ ਕਿਹਾ ਕਿ-
ਐਕਟਿੰਗ ਕਰਨ ਵਿੱਚ ਮੈਨੂੰ ਮਜ਼ਾ ਆਉਂਦਾ ਹੈ, ਪਰ ਜਦੋਂ ਮੈਂ ਬੱਸ ਕੰਡਕਟਰ ਸੀ, ਤਾਂ ਵੀ ਕੰਮ ਵਿੱਚ ਮੇਰੀ ਦਿਲਚਸਪੀ ਸੀ । ਮੈਂ ਬੱਸ ਕੰਡਕਟਰ ਦੇ ਤੌਰ 'ਤੇ ਕੰਮ ਕਰਦੇ ਹੋਏ ਪੰਜ ਸਾਲ ਬਿਤਾਏ ਹਨ ਅਤੇ ਅੱਜ ਵੀ ਮੈਨੂੰ ਉਹ ਕੰਮ ਯਾਦ ਆਉਂਦਾ ਹੈ । ਈਮਾਨਦਾਰੀ ਨਾਲ ਕਹਾਂ ਤਾਂ ਮੈਂ ਕਦੇ ਇਕ ਵੱਡੇ ਸੁਪਰ ਸਟਾਰ ਜਿਹਾ ਮਹਿਸੂਸ ਹੀ ਨਹੀਂ ਕੀਤਾ ।
ਅੱਗੇ ਰਜਨੀਕਾਂਤ ਨੇ ਬੈਂਗਲੁਰੂ ਵਿੱਚ ਬਿਤਾਏ ਆਪਣੇ ਪੁਰਾਂ ਦਿਨਾਂ ਨੂੰ ਯਾਦ ਕਰਦੇ ਕਿਹਾ ਕਿ- ਜਦ ਵੀ ਮੈਂ ਇਸ ਸ਼ਹਿਰ ਆਉਂਦਾ ਹਾਂ, ਮੈਂ ਅਕਸਰ ਆਪਣੇ ਉਹ ਦਿਨਾਂ ਦੇ ਬਾਰੇ ਵਿੱਚ ਸੋਚਦਾ ਹਾਂ ਜਦ ਮੈਂ ਬੱਸ ਕੰਡਕਟਰ ਸੀ । ਜਦੋਂ ਵੀ ਮੈਂ ਬੱਸ ਦੇਖਦਾ ਹਾਂ ਤਾਂ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ । ਹਾਲ ਹੀ ਵਿੱਚ ਹੁਣ ਮੈਂ ਬੈਂਗਲੁਰੂ ਆਇਆ ਸੀ, ਤਾਂ ਇਕ ਵਾਰ ਫਿਰ ਤੋਂ ਮੈਂ ਉਸ ਨੌਕਰੀ ਨਾਲ ਡੂੰਘਾਈ ਨਾਲ ਜੁੜਿਆ ਹੋਇਆ ਪਾਇਆ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਹੈ ਕਿ ਮੈਂ ਕਿਉਂਕਿ ਕਰਦਾ ਹਾਂ, ਮੇਰੀ ਪਛਾਣ ਦਾ ਇਕ ਹਿੱਸਾ ਬੱਸ ਕੰਡਕਟਰ ਦਾ ਹੋਵੇਗਾ ।
ਕਦੋਂ ਹੋਵੇਗੀ ਜੇਲਰ-2 ਰਿਲੀਜ਼
ਰਜਨੀਕਾਂਤ ਦੀ ਫਿਲਮ ਜੇਲਰ-2 ਦਾ ਟ੍ਰੇਲਰ ਹਾਲ ਹੀ ਵਿੱਚ ਰਿਲੀਜ਼ ਕੀਤਾ ਗਿਆ ਹੈ, ਜਿਸ ਨੂੰ ਦੇਖਣ ਤੋਂ ਬਾਅਦ ਇਸ ਫਿਲਮ ਨੂੰ ਲੈ ਕੇ ਫੈਂਨਸ ਵਲੋਂ ਐਕਸਾਇਟਮੈਂਟ ਕਾਫੀ ਹੋਈ ਹੈ । ਗੌਰ ਕੀਤਾ ਜਾਵੇ ਤਾਂ ਜੇਲਰ ਪਾਰਟ -2 ਦੀ ਰਿਲੀਜ਼ ਡੇਟ ਆਉਣ ਵਾਲੀ 15 ਅਕਤੂਬਰ ਦੀ ਤਾਰੀਖ ਨੂੰ ਰਜਨੀਕਾਂਤ ਦੀ ਇਹ ਮੋਸਟ ਅਵੇਟੇਡ ਫਿਲਮ ਦੁਨੀਆ ਭਰ ਵਿੱਚ ਰਿਲੀਜ਼ ਕੀਤੀ ਜਾਵੇਗੀ ।
