ਹੁਣ ਕਦੇ ਆਪਣੇ ਪੈਰਾਂ ''ਤੇ ਖੜ੍ਹੀ ਨਹੀਂ ਹੋ ਸਕੇਗੀ ਨੁਸਰਤ ਭਰੂਚਾ ? ਪੋਸਟ ਨੇ ਵਧਾਈ ਚਿੰਤਾ

Tuesday, Oct 06, 2026 - 11:10 AM (IST)

ਹੁਣ ਕਦੇ ਆਪਣੇ ਪੈਰਾਂ ''ਤੇ ਖੜ੍ਹੀ ਨਹੀਂ ਹੋ ਸਕੇਗੀ ਨੁਸਰਤ ਭਰੂਚਾ ? ਪੋਸਟ ਨੇ ਵਧਾਈ ਚਿੰਤਾ

ਐਂਟਰਟੇਨਮੈਂਟ ਡੈਸਕ - ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਨੁਸਰਤ ਭਰੂਚਾ ਨਾਲ ਬਾਲੀ ਵਿੱਚ ਵਾਪਰੇ ਹਾਦਸੇ ਸੰਬੰਧੀ ਅਦਾਕਾਰ ਰੋਨਿਤ ਰਾਏ ਦੀ ਸੋਸ਼ਲ ਮੀਡੀਆ ਪੋਸਟ ਨੇ ਪ੍ਰਸ਼ੰਸਕਾਂ ਵਿੱਚ ਚਿੰਤਾ ਪੈਦਾ ਕਰ ਦਿੱਤੀ ਹੈ। ਰੋਨਿਤ ਰਾਏ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਇੱਕ ਪੋਸਟ ਨੂੰ ਰੀ-ਪੋਸਟ ਕੀਤਾ ਹੈ, ਜਿਸ ਵਿੱਚ ਨੁਸਰਤ ਦੀ ਹਾਲਤ ਬਾਰੇ ਇੱਕ ਗੰਭੀਰ ਦਾਅਵਾ ਕੀਤਾ ਗਿਆ ਹੈ। ਵਾਇਰਲ ਪੋਸਟ ਵਿੱਚ ਕਿਹਾ ਗਿਆ ਹੈ ਕਿ ਰੀੜ੍ਹ ਦੀ ਹੱਡੀ ਦੀ ਗੰਭੀਰ ਸੱਟ ਲੱਗਣ ਤੋਂ ਬਾਅਦ, 41 ਸਾਲਾ ਨੁਸਰਤ ਲਈ ਸਹਾਰੇ ਤੋਂ ਬਿਨਾਂ ਆਪਣੇ ਪੈਰਾਂ 'ਤੇ ਖੜ੍ਹਾ ਹੋਣਾ ਮੁਸ਼ਕਲ ਹੋ ਸਕਦਾ ਹੈ। ਹਾਲਾਂਕਿ, ਇਹ ਦਾਅਵਾ ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਸਾਹਮਣੇ ਆਇਆ ਹੈ ਅਤੇ ਇਸਦੀ ਸੁਤੰਤਰ ਤੌਰ 'ਤੇ ਪੁਸ਼ਟੀ ਨਹੀਂ ਹੋਈ ਹੈ। ਇਸ ਖ਼ਬਰ ਦੇ ਵਾਇਰਲ ਹੋਣ ਤੋਂ ਬਾਅਦ ਨੁਸਰਤ ਦੇ ਪ੍ਰਸ਼ੰਸਕ ਕਾਫੀ ਚਿੰਤਤ ਹਨ।

ਇਹ ਵੀ ਪੜ੍ਹੋ: ਕੈਂਸਰ ਤੋਂ ਜੰਗ ਹਾਰਿਆ ਮਸ਼ਹੂਰ ਅਦਾਕਾਰ, ਅਮਰੀਕਾ 'ਚ ਲਏ ਆਖਰੀ ਸਾਹ

PunjabKesari

ਦਰਅਸਲ ਹਾਲ ਹੀ ਵਿੱਚ, ਰੋਨਿਤ ਰਾਏ ਨੇ ਅਦਾਕਾਰਾ ਨੁਸਰਤ ਭਰੂਚਾ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਪੋਸਟ ਨੂੰ ਰੀ-ਪੋਸਟ ਕਰਦੇ ਹੋਏ ਲਿਖਿਆ ਕਿ ਉਹ ਇਹ ਸਭ ਸੁਣ ਕੇ ਬਹੁਤ ਹੈਰਾਨ ਅਤੇ ਦੁਖੀ ਹਨ। ਰੋਨਿਤ ਰਾਏ ਦੁਆਰਾ ਰੀਪੋਸਟ ਕੀਤੀ ਗਈ ਇਸ ਪੋਸਟ ਵਿੱਚ ਲਿਖਿਆ ਹੈ ਕਿ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਹੈ। ਉਥੇ ਹੀ ਨੁਸਰਤ ਦੀ ਮੈਡੀਕਲ ਕੰਡੀਸ਼ਨ ਨੂੰ ਲੈ ਕੇ ਵੀ ਕਾਫੀ ਚਿੰਤਾਜਨਕ ਗੱਲਾਂ ਲਿਖੀਆਂ ਗਈਆਂ ਹਨ। ਪੋਸਟ ਵਿੱਚ ਲਿਖਿਆ ਹੈ ਕਿ ਬਾਲੀ ਟ੍ਰਿੱਪ ਦੌਰਾਨ ਇੱਕ ਇਮਾਰਤ ਦੀ ਛੱਤ ਤੋਂ ਪੈਰ ਫਿਸਲਣ ਕਾਰਨ ਨੁਸਰਤ ਨਾਲ ਇਹ ਭਿਆਨਕ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਉਸਦੀ ਰੀੜ੍ਹ ਦੀ ਹੱਡੀ ਵਿੱਚ ਗੰਭੀਰ ਸੱਟ ਲੱਗ ਗਈ ਹੈ, ਜਿਸ ਕਾਰਨ ਮੰਨਿਆ ਜਾ ਰਿਹਾ ਹੈ ਕਿ ਹੁਣ ਨੁਸਰਤ ਲਈ ਭਵਿੱਖ ਵਿੱਚ ਬਿਨਾਂ ਸਹਾਰੇ ਤੋਂ ਸਿੱਧੇ ਖੜ੍ਹੇ ਹੋਣਾ ਲਗਭਗ ਅਸੰਭਵ ਹੈ।

ਇਹ ਵੀ ਪੜ੍ਹੋ: 'ਵਿਆਹ ਤੋਂ ਪਹਿਲਾਂ ਫਿਜ਼ੀਕਲ ਹੋਣਾ 'ਨਾਰਮਲ'; ਆਮਿਰ ਖ਼ਾਨ ਦੀ Ex-Wife ਨੇ ਦਿੱਤਾ ਵੱਡਾ ਬਿਆਨ

ਪੋਸਟ ਵਿੱਚ ਨੁਸਰਤ ਦੀਆਂ ਮੁਸ਼ਕਲਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਗਿਆ ਕਿ ਇੱਕ ਸਮੇਂ ਲੋਕਾਂ ਦੀ ਪਸੰਦੀਦਾ ਅਦਾਕਾਰਾ ਸੀ ਅਤੇ ਉਹ ਜ਼ਿੰਦਗੀ ਦੀ ਅਜਿਹੀ ਚੁਣੌਤੀ ਦਾ ਸਾਹਮਣਾ ਕਰ ਰਹੀ ਹੈ, ਜਿਸਦੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ। ਇਸ ਲਈ ਕਿਹਾ ਜਾਂਦਾ ਹੈ ਕਿ ਆਪਣੇ ਪਰਿਵਾਰਾਂ ਨਾਲ ਵਧੇਰੇ ਸਮਾਂ ਬਿਤਾਓ, ਕਿਉਂਕਿ ਜ਼ਿੰਦਗੀ ਵਿੱਚ ਕਦੋਂ ਕੀ ਹੋ ਜਾਵੇ, ਇਸ ਦਾ ਕਿਸੇ ਨੂੰ ਅੰਦਾਜ਼ਾ ਨਹੀਂ ਹੁੰਦਾ।

ਇਹ ਵੀ ਪੜ੍ਹੋ: 'ਤੁਹਾਡੀ ਜਗ੍ਹਾ ਜੇਲ੍ਹ 'ਚ ਹੈ'; ਅਦਾਲਤ ਨੇ ਰਾਜਪਾਲ ਯਾਦਵ ਨੂੰ ਲਾਈ ਫਟਕਾਰ, ਦੇ'ਤਾ 24 ਘੰਟਿਆਂ ਦਾ ਅਲਟੀਮੇਟਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News