"ਪਾਪਾ ਮੈਨੂੰ ਬਚਾਅ ਲਓ...": 11 ਸਾਲਾ ਪੁੱਤ ਦੇ ਆਖਰੀ ਪਲ ਯਾਦ ਕਰ ਰੋ ਪਏ ਸ਼ੇਖਰ ਸੁਮਨ

Wednesday, Oct 14, 2026 - 10:05 AM (IST)

"ਪਾਪਾ ਮੈਨੂੰ ਬਚਾਅ ਲਓ...": 11 ਸਾਲਾ ਪੁੱਤ ਦੇ ਆਖਰੀ ਪਲ ਯਾਦ ਕਰ ਰੋ ਪਏ ਸ਼ੇਖਰ ਸੁਮਨ

ਐਂਟਰਟੇਨਮੈਂਟ ਡੈਸਕ - ਸ਼ੇਖਰ ਸੁਮਨ ਬਾਲੀਵੁੱਡ ਅਤੇ ਟੀਵੀ ਦੇ ਮਸ਼ਹੂਰ ਅਦਾਕਾਰ ਹਨ। ਬਾਹਰੋਂ ਜਿੰਨੇ ਉਹ ਖੁਸ਼ਮਿਜਾਜ਼ ਨਜ਼ਰ ਆਉਂਦੇ ਹਨ, ਅੰਦਰੋਂ ਓਨਾਂ ਹੀ ਉਹ ਦਰਦ ਨਾਲ ਭਰੇ ਹੋਏ ਹਨ। ਹਾਲ ਹੀ ਵਿੱਚ ਇਕ ਇੰਟਰਵਿਊ ਦੌਰਾਨ ਉਨ੍ਹਾਂ ਨੇ ਆਪਣੇ 11 ਸਾਲਾ ਪੁੱਤਰ ਆਯੂਸ਼ ਦੀ ਮੌਤ ਬਾਰੇ ਗੱਲ ਕੀਤੀ ਹੈ, ਜਿਸ ਦੀ 1995 ਵਿੱਚ ਦਿਲ ਦੀ ਇੱਕ ਦੁਰਲੱਭ ਅਤੇ ਲਾਇਲਾਜ ਬਿਮਾਰੀ ਨਾਲ ਜੂਝਦਿਆਂ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ: ਐਕਸ਼ਨ ਸੀਨ ਦੀ ਰਿਹਰਸਲ ਦੌਰਾਨ ਜ਼ਖਮੀ ਹੋਇਆ ਮਸ਼ਹੂਰ ਅਦਾਕਾਰ, ਸਾਹਮਣੇ ਆਈ ਤਸਵੀਰ

PunjabKesari

ਅਦਾਕਾਰ ਨੇ ਆਪਣੇ ਪੁੱਤਰ ਦੇ ਆਖਰੀ ਦਿਨਾਂ ਨੂੰ ਯਾਦ ਕਰਦਿਆਂ ਦੱਸਿਆ ਕਿ ਕਿਵੇਂ ਆਯੂਸ਼ ਦਰਦ ਨਾਲ ਤੜਫਦਾ ਸੀ ਅਤੇ ਅਸੀਂ ਉਸਨੂੰ ਇਸ ਤਰ੍ਹਾਂ ਦਰਦ ਵਿੱਚ ਤੜਫਦਾ ਨਹੀਂ ਦੇਖ ਪਾ ਰਹੇ ਸੀ। ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਆਯੂਸ਼ ਦੀ ਮਾਂ ਨੇ ਡਾਕਟਰਾਂ ਅੱਗੇ ਬੇਨਤੀ ਕੀਤੀ ਸੀ ਕਿ ਉਹ ਉਨ੍ਹਾਂ ਦੇ ਪੁੱਤਰ ਨੂੰ ਜਾਣ ਦੇਣ (ਇਲਾਜ ਬੰਦ ਕਰ ਦੇਣ), ਕਿਉਂਕਿ ਉਹ ਉਸ ਨੂੰ ਹੋਰ ਤਕਲੀਫ਼ ਵਿੱਚ ਨਹੀਂ ਵੇਖ ਸਕਦੀ ਸੀ। 

ਇਹ ਵੀ ਪੜ੍ਹੋ: 'ਮੈਂ ਤੁਹਾਡੇ ਪੈਰੀਂ ਪੈਂਦਾ ਹਾਂ...'; ਡਿਲੀਵਰੀ ਏਜੰਟਾਂ ਤੋਂ ਤੰਗ ਆ ਕੇ ਘਰ ਛੱਡ ਭੱਜਿਆ ਇਨਫਲੂਐਂਸਰ

PunjabKesari

ਸ਼ੇਖਰ ਨੇ ਦੱਸਿਆ ਕਿ ਆਯੂਸ਼ 'ਐਂਡੋਮਾਇਓਕਾਰਡੀਅਲ ਫਾਈਬਰੋਸਿਸ' (EMF) ਨਾਂ ਦੀ ਬਿਮਾਰੀ ਨਾਲ ਜੂਝ ਰਿਹਾ ਸੀ। ਜਦੋਂ ਉਨ੍ਹਾਂ ਨੂੰ ਆਪਣੇ ਪੁੱਤਰ ਦੀ ਬਿਮਾਰੀ ਬਾਰੇ ਪਤਾ ਲੱਗਾ ਤਾਂ ਉਹ ਕੰਮ ਲੱਭਣ ਲਈ ਸੰਘਰਸ਼ ਕਰ ਰਹੇ ਸਨ। ਆਯੂਸ਼ ਦੇ ਆਖਰੀ ਪਲਾਂ ਨੂੰ ਯਾਦ ਕਰਦਿਆਂ ਸ਼ੇਖਰ ਨੇ ਕਿਹਾ, "ਮੌਤ ਤੋਂ ਪਹਿਲਾਂ, ਉਸਨੇ ਸੰਸਕ੍ਰਿਤ ਦੇ ਸ਼ਲੋਕ ਸੁਣਾਉਣੇ ਸ਼ੁਰੂ ਕਰ ਦਿੱਤੇ ਸਨ। ਉਹ 11 ਸਾਲਾਂ ਦਾ ਸੀ। ਸਾਨੂੰ ਨਹੀਂ ਪਤਾ ਕਿ ਉਸਨੇ ਇਹ ਕਿਵੇਂ ਕੀਤਾ। ਉਸਨੇ ਕਿਹਾ ਕਿ ਉਸਨੂੰ ਇੱਕ ਸੁਨਹਿਰੀ ਰੌਸ਼ਨੀ ਆਉਂਦੀ ਦਿਖਾਈ ਦੇ ਰਹੀ ਹੈ, ਉਸਨੇ ਮੇਰਾ ਹੱਥ ਫੜਿਆ ਅਤੇ ਮੈਨੂੰ ਕਿਹਾ, 'ਪਾਪਾ, ਮੈਂ ਜਾਣਾ ਨਹੀਂ ਚਾਹੁੰਦਾ। ਕਿਰਪਾ ਕਰਕੇ ਮੈਨੂੰ ਬਚਾ ਲਵੋ।' ਫਿਰ ਉਸਨੇ ਸੰਸਕ੍ਰਿਤ ਦੇ ਕੁਝ ਸ਼ਲੋਕ ਸੁਣਾਉਣੇ ਸ਼ੁਰੂ ਕਰ ਦਿੱਤੇ, ਅਤੇ ਅਸੀਂ ਘਬਰਾ ਗਏ ਸੀ।"

ਇਹ ਵੀ ਪੜ੍ਹੋ: ਮਜ਼ਾਕ 'ਚ ਕਿਹਾ ਸੀ ਹਾਰਟ ਅਟੈਕ ਆ ਜਾਵੇਗਾ, ਫਿਰ ਅਗਲੇ ਹੀ ਪਲ ਇਸ ਮਸ਼ਹੂਰ ਗਾਇਕ ਨੇ ਛੱਡ'ਤੀ ਸੀ ਦੁਨੀਆ

ਅਦਾਕਾਰ ਨੇ ਉਸ ਅਸਹਿ ਦਰਦ ਨੂੰ ਵੀ ਯਾਦ ਕੀਤਾ ਜੋ ਉਨ੍ਹਾਂ ਨੂੰ ਆਪਣੇ ਪੁੱਤਰ ਨੂੰ ਤਕਲੀਫ਼ ਵਿੱਚ ਦੇਖ ਕੇ ਹੁੰਦਾ ਸੀ ਜਦੋਂ ਉਸਦੀ ਹਾਲਤ ਵਿਗੜਦੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ, "ਉਸਦੀ ਹਾਲਤ ਇੰਨੀ ਵਿਗੜ ਗਈ ਸੀ ਕਿ ਇੱਕ ਸਮੇਂ 'ਤੇ, ਮੇਰੀ ਪਤਨੀ ਨੇ ਡਾਕਟਰਾਂ ਅੱਗੇ ਬੇਨਤੀ ਕੀਤੀ ਕਿ ਉਸਨੂੰ ਜਾਣ ਦਿੱਤਾ ਜਾਵੇ (ਭਾਵ ਉਸਦਾ ਇਲਾਜ ਬੰਦ ਕਰ ਦਿੱਤਾ ਜਾਵੇ)। ਮੈਂ ਉਸਨੂੰ ਕਿਹਾ, 'ਤੂੰ ਕੀ ਕਹਿ ਰਹੀ ਹੈਂ? ਅਸੀਂ ਅੰਤ ਤੱਕ ਲੜਾਂਗੇ।' ਪਰ ਉਸਨੇ ਕਿਹਾ, 'ਇਹ ਅੰਤ ਹੀ ਹੈ। ਉਸਨੂੰ ਜਾਣ ਦਿਓ; ਉਹ ਬਹੁਤ ਤਕਲੀਫ਼ ਵਿੱਚ ਹੈ।' ਇੱਕ ਮਾਂ ਲਈ ਇਹ ਕਹਿਣਾ ਬਹੁਤ ਔਖਾ ਸੀ, ਪਰ ਉਹ ਸਹੀ ਸੀ, ਅਸੀਂ ਉਸ ਦੀ ਤਕਲੀਫ ਹੋਰ ਨਹੀਂ ਦੇਖ ਸਕਦੇ ਸੀ। 

ਇਹ ਵੀ ਪੜ੍ਹੋ: ਮੰਗਣੀ ਤੋੜਨ ਦੇ ਕੁੱਝ ਹਫ਼ਤਿਆਂ ਬਾਅਦ ਮੁੜ ਇੱਕ ਹੋਏ ਆਕ੍ਰਿਤੀ ਤੇ ਪ੍ਰਿਥਵੀ ਸ਼ਾਅ, ਸਾਂਝਾ ਕੀਤਾ ਭਾਵੁਕ ਨੋਟ

ਅਦਾਕਾਰ ਨੇ ਅੱਗੇ ਕਿਹਾ ਕਿ ਆਯੂਸ਼ ਇੱਕ ਫਰਿਸ਼ਤੇ ਵਰਗਾ ਬਹੁਤ ਹੀ ਪਿਆਰਾ ਬੱਚਾ ਸੀ। ਮੈਨੂੰ ਅੱਜ ਵੀ ਸਮਝ ਨਹੀਂ ਆਉਂਦਾ ਕਿ ਸਾਡੇ ਨਾਲ ਇਹ ਦੁਖਾਂਤ ਕਿਵੇਂ ਵਾਪਰਿਆ। ਪਰ ਮੈਨੂੰ ਲੱਗਦਾ ਹੈ ਕਿ ਇਹ ਕਿਸਮਤ ਸੀ। ਮਾਪਿਆਂ ਲਈ ਆਪਣੇ ਬੱਚਿਆਂ ਨੂੰ ਗੁਆਉਣ ਤੋਂ ਵੱਡਾ ਦੁਖਾਂਤ ਕੋਈ ਨਹੀਂ ਹੋ ਸਕਦਾ।

ਇਹ ਵੀ ਪੜ੍ਹੋ: ਫਲਾਈਟ ਦੇ ਨਿਊਯਾਰਕ ਹਵਾਈ ਅੱਡੇ 'ਤੇ ਉਤਰਦੇ ਹੀ ਮਸ਼ਹੂਰ ਅਦਾਕਾਰਾ ਗ੍ਰਿਫਤਾਰ, ਜਾਣੋ ਕੀ ਹੈ ਪੂਰਾ ਮਾਮਲਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

cherry

Content Editor

Related News