100 ਕਿੱਲੋ ਭਾਰ, ਲਾਅ ਦੀ ਪੜ੍ਹਾਈ, ਫਿਰ ਕਿਵੇਂ ਹੋਈ ਸਾਰਾ ਦੀ ਬਾਲੀਵੁੱਡ ''ਚ ਐਂਟਰੀ? ਕੀਤਾ ਵੱਡਾ ਖੁਲਾਸਾ

Wednesday, Oct 14, 2026 - 01:42 PM (IST)

100 ਕਿੱਲੋ ਭਾਰ, ਲਾਅ ਦੀ ਪੜ੍ਹਾਈ, ਫਿਰ ਕਿਵੇਂ ਹੋਈ ਸਾਰਾ ਦੀ ਬਾਲੀਵੁੱਡ ''ਚ ਐਂਟਰੀ? ਕੀਤਾ ਵੱਡਾ ਖੁਲਾਸਾ

ਮੁੰਬਈ (ਏਜੰਸੀ)- ਅਦਾਕਾਰਾ ਸਾਰਾ ਅਲੀ ਖਾਨ ਨੇ ਖੁਲਾਸਾ ਕੀਤਾ ਹੈ ਕਿ ਜਦੋਂ ਉਸਨੇ ਕੋਲੰਬੀਆ ਯੂਨੀਵਰਸਿਟੀ ਵਿੱਚ ਹਿਸਟਰੀ ਦੀ ਪੜ੍ਹਾਈ ਕਰਦੇ ਹੋਏ ਆਪਣੇ ਬਚਪਨ ਦੇ ਐਕਟਰ ਬਣਨ ਦੇ ਸੁਪਨੇ ਨੂੰ ਮੁੜ ਦੇਖਿਆ ਤਾਂ ਉਸਦਾ ਭਾਰ ਲਗਭਗ 100 ਕਿਲੋ ਸੀ।

ਇਹ ਵੀ ਪੜ੍ਹੋ: "ਪਾਪਾ ਮੈਨੂੰ ਬਚਾਅ ਲਓ...": 11 ਸਾਲਾ ਪੁੱਤ ਦੇ ਆਖਰੀ ਪਲ ਯਾਦ ਕਰ ਰੋ ਪਏ ਸ਼ੇਖਰ ਸੁਮਨ

PunjabKesari

ਅਨਿਲ ਕਪੂਰ ਦੇ ਸ਼ੋਅ "ਇੰਡੀਆ ਕੇ ਟੌਪ 1%" ਵਿੱਚ ਗੱਲ ਕਰਦੇ ਹੋਏ ਸਾਰਾ ਨੇ ਦੱਸਿਆ ਕਿ ਉਸ ਦੀ ਸ਼ੁਰੂ ਵਿੱਚ ਕਾਨੂੰਨ ਦੀ ਡਿਗਰੀ ਪ੍ਰਾਪਤ ਕਰਨ ਦੀ ਯੋਜਨਾ ਸੀ ਪਰ ਯੂਨੀਵਰਸਿਟੀ ਵਿੱਚ ਇੱਕ ਥੀਏਟਰ ਕੋਰਸ ਨੇ ਅਦਾਕਾਰੀ ਲਈ ਉਸਦੇ ਜਨੂੰਨ ਨੂੰ ਮੁੜ ਜਗਾ ਦਿੱਤਾ ਅਤੇ ਉਸਨੂੰ ਇਸ ਪੇਸ਼ੇ ਨੂੰ ਅਜ਼ਮਾਉਣ ਲਈ ਮਨਾ ਲਿਆ।

ਇਹ ਵੀ ਪੜ੍ਹੋ: ਐਕਸ਼ਨ ਸੀਨ ਦੀ ਰਿਹਰਸਲ ਦੌਰਾਨ ਜ਼ਖਮੀ ਹੋਇਆ ਮਸ਼ਹੂਰ ਅਦਾਕਾਰ, ਸਾਹਮਣੇ ਆਈ ਤਸਵੀਰ

PunjabKesari

ਅਨਿਲ ਨੇ ਸਾਰਾ ਨੂੰ ਪੁੱਛਿਆ: "ਤਾਂ ਤੁਸੀਂ ਐਕਟਰ ਬਣਨ ਦਾ ਫੈਸਲਾ ਕਦੋਂ ਕੀਤਾ?" ਜਿਸ 'ਤੇ ਸਾਰਾ ਨੇ ਕਿਹਾ, "ਮੈਂ ਬਚਪਨ ਤੋਂ ਹੀ ਇੱਕ ਐਕਟਰ ਬਣਨਾ ਚਾਹੁੰਦੀ ਸੀ। ਪਰ ਉਦੋਂ ਮੈਨੂੰ ਪੜ੍ਹਾਈ ਦਾ ਵੀ ਬਹੁਤ ਸ਼ੌਂਕ ਸੀ। ਮੈਂ ਕੋਲੰਬੀਆ ਗਈ ਸੀ। ਮੈਂ ਉੱਥੇ ਹਿਸਟਰੀ ਪੜ੍ਹ ਰਹੀ ਸੀ। ਮੈਂ ਸੋਚਿਆ ਸੀ ਕਿ ਮੈਂ ਉੱਥੇ ਆਪਣੀ ਕਾਨੂੰਨ ਦੀ ਡਿਗਰੀ ਕਰਾਂਗੀ। ਪਰ ਯੂਨੀਵਰਸਿਟੀ ਵਿੱਚ ਥੀਏਟਰ ਕੋਰਸ ਮਗਰੋਂ ਜਦੋਂ ਮੈਂ ਸਟੇਜ 'ਤੇ ਗਈ ਤਾਂ ਮੇਰੇ ਅੰਦਰ ਬਚਪਨ ਦਾ ਸੁਪਨਾ ਫਿਰ ਜਾਗ ਉੱਠਿਆ। ਇਸ ਲਈ ਮੈਂ ਸੋਚਿਆ ਕਿ ਮੈਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ। ਹਾਲਾਂਕਿ ਉਸ ਸਮੇਂ ਮੇਰਾ ਭਾਰ ਲਗਭਗ 100 ਕਿਲੋ ਸੀ।"

ਇਹ ਵੀ ਪੜ੍ਹੋ: 'ਮੈਂ ਤੁਹਾਡੇ ਪੈਰੀਂ ਪੈਂਦਾ ਹਾਂ...'; ਡਿਲੀਵਰੀ ਏਜੰਟਾਂ ਤੋਂ ਤੰਗ ਆ ਕੇ ਘਰ ਛੱਡ ਭੱਜਿਆ ਇਨਫਲੂਐਂਸਰ

ਦੱਸ ਦੇਈਏ ਕਿ ਸਾਰਾ ਨੇ 2018 ਵਿੱਚ ਆਈ ਫਿਲਮ 'ਕੇਦਾਰਨਾਥ' ਨਾਲ ਬਾਲੀਵੁੱਡ ਡੈਬਿਊ ਕੀਤਾ ਸੀ। ਹਾਲਾਂਕਿ ਅਦਾਕਾਰੀ ਦੀ ਦੁਨੀਆ ਵਿੱਚ ਕਦਮ ਰੱਖਣ ਲਈ ਸਾਰਾ ਨੇ ਆਪਣੀ ਸਖ਼ਤ ਮਿਹਨਤ ਅਤੇ ਅਨੁਸ਼ਾਸਨ ਨਾਲ ਲਗਭਗ 45-49 ਕਿਲੋ ਭਾਰ ਘਟਾ ਕੇ ਸਭ ਨੂੰ ਹੈਰਾਨ ਕਰ ਦਿੱਤਾ। ਸਾਰਾ ਅਲੀ ਖਾਨ ਨੇ ਦੱਸਿਆ ਸੀ ਕਿ ਉਸ ਨੂੰ PCOD ਨਾਮਕ ਹਾਰਮੋਨਲ ਸਮੱਸਿਆ ਸੀ। ਕੋਲੰਬੀਆ ਯੂਨੀਵਰਸਿਟੀ ਵਿੱਚ ਪੜ੍ਹਾਈ ਦੌਰਾਨ ਜੰਕ ਫੂਡ, ਪਿਜ਼ਾ, ਆਈਸਕ੍ਰੀਮ ਅਤੇ ਚਾਕਲੇਟਾਂ ਖਾਣ ਕਾਰਨ ਉਸ ਦਾ ਵਜ਼ਨ ਬਹੁਤ ਜ਼ਿਆਦਾ ਵਧ ਗਿਆ ਸੀ ਪਰ ਐਕਟਰ ਬਣਨ ਦੇ ਜਨੂੰਨ ਨੇ ਉਸ ਨੂੰ ਫੈਟ ਤੋਂ ਫਿੱਟ ਕਰ ਦਿੱਤਾ ਅੱਜ ਉਹ ਬਾਲੀਵੁੱਡ ਦੀਆਂ ਸਭ ਤੋਂ ਫਿੱਟ ਅਭਿਨੇਤਰੀਆਂ 'ਚੋਂ ਇੱਕ ਮੰਨੀ ਜਾਂਦੀ ਹੈ।

ਇਹ ਵੀ ਪੜ੍ਹੋ: ਮਜ਼ਾਕ 'ਚ ਕਿਹਾ ਸੀ ਹਾਰਟ ਅਟੈਕ ਆ ਜਾਵੇਗਾ, ਫਿਰ ਅਗਲੇ ਹੀ ਪਲ ਇਸ ਮਸ਼ਹੂਰ ਗਾਇਕ ਨੇ ਛੱਡ'ਤੀ ਸੀ ਦੁਨੀਆ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News