ਨਾਨਾ ਪਾਟੇਕਰ ਦੀ ਦੇਸ਼ਭਗਤੀ ; ਕਾਰਗਿਲ ਦੀ ਜੰਗ ਦੌਰਾਨ ਐਕਟਿੰਗ ਛੱਡ ਫੌਜ ''ਚ ਹੋ ਗਏ ਸੀ ਭਰਤੀ
Thursday, Oct 08, 2026 - 02:51 PM (IST)
ਮੁੰਬਈ (ਏਜੰਸੀ)- ਸਾਲ 1999 ਵਿੱਚ ਕਾਰਗਿਲ ਯੁੱਧ ਦੌਰਾਨ, ਦਿੱਗਜ ਅਦਾਕਾਰ ਨਾਨਾ ਪਾਟੇਕਰ ਨੇ ਆਪਣੇ ਅਦਾਕਾਰੀ ਕਰੀਅਰ ਨੂੰ ਕੁੱਝ ਸਮੇਂ ਲਈ ਰੋਕ ਕੇ ਜੰਗ ਦੇ ਮੋਰਚੇ 'ਤੇ ਭਾਰਤੀ ਫੌਜ ਦੇ ਨਾਲ ਜਾਣ ਦੀ ਇਜਾਜ਼ਤ ਮੰਗੀ ਸੀ। ਸਾਲਾਂ ਬਾਅਦ, ਅਦਾਕਾਰ ਨੇ "ਕੌਨ ਬਨੇਗਾ ਕਰੋੜਪਤੀ" ਵਿੱਚ ਆਪਣੀ ਜ਼ਿੰਦਗੀ ਦੇ ਇਸ ਅਧਿਆਇ ਨੂੰ ਯਾਦ ਕੀਤਾ ਸੀ। 76 ਸਾਲਾ ਪਾਟੇਕਰ ਦਾ ਵੀਰਵਾਰ ਨੂੰ ਗੋਆ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਪਾਟੇਕਰ ਨੇ 1991 ਦੀ ਫਿਲਮ "ਪ੍ਰਹਾਰ: ਦਿ ਫਾਈਨਲ ਅਟੈਕ" (ਜਿਸ ਦਾ ਨਿਰਦੇਸ਼ਨ ਅਤੇ ਸਕ੍ਰਿਪਟ ਲੇਖਨ ਵੀ ਉਨ੍ਹਾਂ ਨੇ ਆਪ ਕੀਤਾ ਸੀ) ਲਈ ਮਰਾਠਾ ਲਾਈਟ ਇਨਫੈਂਟਰੀ ਨਾਲ 3 ਸਾਲ ਸਿਖਲਾਈ ਲਈ ਸੀ। ਇਸ ਫਿਲਮ ਵਿੱਚ ਉਨ੍ਹਾਂ ਮੇਜਰ ਵੀ.ਐਸ. ਚੌਹਾਨ ਦੀ ਭੂਮਿਕਾ ਨਿਭਾਈ ਸੀ।
ਕਾਰਗਿਲ ਜੰਗ ਸ਼ੁਰੂ ਹੋਣ ਤੋਂ ਬਾਅਦ, ਪਾਟੇਕਰ ਨੇ ਸੀਨੀਅਰ ਫੌਜ ਅਧਿਕਾਰੀਆਂ ਨੂੰ ਸੈਨਿਕਾਂ ਦੇ ਨਾਲ ਮੋਰਚੇ 'ਤੇ ਜਾਣ ਦੀ ਇੱਛਾ ਜਤਾਈ ਸੀ। ਪਰ ਉਨ੍ਹਾਂ ਨੂੰ ਦੱਸਿਆ ਗਿਆ ਕਿ ਸਿਰਫ ਰੱਖਿਆ ਮੰਤਰੀ ਹੀ ਅਜਿਹੀ ਇਜਾਜ਼ਤ ਦੇ ਸਕਦੇ ਹਨ। ਇਸ ਤੋਂ ਬਾਅਦ ਪਾਟੇਕਰ ਨੇ ਤਤਕਾਲੀ ਰੱਖਿਆ ਮੰਤਰੀ, ਜਾਰਜ ਫਰਨਾਂਡਿਸ ਨੂੰ ਫੋਨ ਕੀਤਾ। ਕਿਉਂਕਿ ਉਹ ਚੰਗੇ ਦੋਸਤ ਵੀ ਸਨ। ਪਾਟੇਕਰ ਨੇ ਜਾਰਜ ਫਰਨਾਂਡਿਸ ਨੂੰ ਆਪਣੀ 3 ਸਾਲਾਂ ਦੀ ਮਰਾਠਾ ਲਾਈਟ ਇਨਫੈਂਟਰੀ ਨਾਲ ਸਿਖਲਾਈ ਦਾ ਹਵਾਲਾ ਦਿੰਦੇ ਹੋਏ ਆਪਣੇ ਤਜ਼ਰਬੇ ਬਾਰੇ ਦੱਸਿਆ। ਫਿਰ ਜਦੋਂ ਜਾਰਜ ਨੇ ਪੁੱਛਿਆ, 'ਤੁਸੀਂ ਕਦੋਂ ਜਾਣਾ ਚਾਹੁੰਦੇ ਹੋ?' ਤਾਂ ਉਨ੍ਹਾਂ ਕਿਹਾ ਸੀ, 'ਅੱਜ।'" ਪਾਟੇਕਰ ਨੂੰ ਬਾਅਦ ਵਿੱਚ ਇਜਾਜ਼ਤ ਮਿਲ ਗਈ ਅਤੇ ਉਹ ਅਗਸਤ 1999 ਵਿੱਚ ਕਾਰਗਿਲ ਯੁੱਧ ਖੇਤਰ ਵਿੱਚ ਗਏ, ਜਿੱਥੇ ਉਨ੍ਹਾਂ ਨੇ ਕੰਟਰੋਲ ਰੇਖਾ ਦੇ ਨੇੜੇ ਫੌਜੀ ਜਵਾਨਾਂ ਨਾਲ ਸਮਾਂ ਬਿਤਾਇਆ। ਪਾਟੇਕਰ ਨੇ ਕਿਹਾ ਕਿ ਉਨ੍ਹਾਂ ਨੇ ਸੰਘਰਸ਼ ਦੌਰਾਨ ਫੌਜੀਆਂ ਨਾਲ ਲਗਭਗ 60 ਦਿਨ ਬਿਤਾਏ ਅਤੇ ਦਰਾਸ, ਲੇਹ, ਕੁਪਵਾੜਾ, ਬਾਰਾਮੂਲਾ ਅਤੇ ਸੋਪੋਰ ਸਮੇਤ ਕਈ ਥਾਵਾਂ ਦੀ ਯਾਤਰਾ ਕੀਤੀ। ਉਨ੍ਹਾਂ ਨੇ ਯਾਦ ਕੀਤਾ ਸੀ, "ਜਦੋਂ ਮੈਂ ਸ਼੍ਰੀਨਗਰ ਪਹੁੰਚਿਆ, ਤਾਂ ਮੇਰਾ ਭਾਰ 76 ਕਿਲੋਗ੍ਰਾਮ ਸੀ। ਜਦੋਂ ਮੈਂ ਵਾਪਸ ਆਇਆ, ਤਾਂ ਮੇਰਾ ਭਾਰ 56 ਕਿਲੋਗ੍ਰਾਮ ਰਹਿ ਗਿਆ ਸੀ।"
ਇਹ ਵੀ ਪੜ੍ਹੋੋ: ਨਾਨਾ ਪਾਟੇਕਰ ਨੇ 3 ਦਿਨ ਪਹਿਲਾਂ ਹੀ ਕਰ'ਤੀ ਸੀ ਆਪਣੀ ਮੌਤ ਦੀ ਭਵਿੱਖਬਾਣੀ !
ਉਨ੍ਹਾਂ ਦੱਸਿਆ ਸੀ ਕਿ ਉਹ ਬਾਅਦ ਵਿੱਚ ਇੱਕ ਤੁਰੰਤ ਪ੍ਰਤੀਕਿਰਿਆ ਟੀਮ (QRT) ਦਾ ਹਿੱਸਾ ਵੀ ਬਣੇ ਅਤੇ ਫਿਰ ਸ਼੍ਰੀਨਗਰ ਦੇ ਇੱਕ ਫੌਜੀ ਹਸਪਤਾਲ ਵਿੱਚ ਉਨ੍ਹਾਂ ਨੇ 6 ਦਿਨਾਂ ਤੱਕ ਸ਼ਹੀਦ ਫੌਜੀਆਂ ਦੀਆਂ ਮ੍ਰਿਤਕ ਦੇਹਾਂ ਦੀ ਸਾਂਭ ਸੰਭਾਲ ਅਤੇ ਘਰ ਭੇਜਣ ਵਿੱਚ ਮਦਦ ਕੀਤੀ। ਉਨ੍ਹਾਂ ਨੇ 'ਕੌਨ ਬਨੇਗਾ ਕਰੋੜਪਤੀ' (ਅਗਸਤ 2024) ਵਿੱਚ ਅਮਿਤਾਭ ਬੱਚਨ ਨਾਲ ਗੱਲਬਾਤ ਕਰਦਿਆਂ ਇੱਕ ਦਰਦਨਾਕ ਘਟਨਾ ਸਾਂਝੀ ਕੀਤੀ ਸੀ, ਜਿੱਥੇ ਇੱਕ ਜ਼ਖਮੀ ਜਵਾਨ ਦੇ ਦੋਵੇਂ ਪੈਰ ਕੱਟੇ ਜਾਣ ਦੇ ਬਾਵਜੂਦ ਉਹ ਤੇਜ਼ ਬੁਖਾਰ ਵਿੱਚ ਵੀ ਮੁੜ ਜੰਗ ਦੇ ਮੈਦਾਨ ਵਿੱਚ ਜਾਣ ਲਈ ਤੜਪ ਰਿਹਾ ਸੀ।
ਇਹ ਵੀ ਪੜ੍ਹੋ: ਜਾਣੋ ਕਦੋਂ ਅਤੇ ਕਿੱਥੇ ਕੀਤਾ ਜਾਵੇਗਾ ਦਿੱਗਜ ਅਦਾਕਾਰ ਨਾਨਾ ਪਾਟੇਕਰ ਦਾ ਅੰਤਿਮ ਸੰਸਕਾਰ
ਨਾਨਾ ਪਾਟੇਕਰ ਲਈ ਇਹ ਸਭ ਕੋਈ ਦਿਖਾਵਾ ਨਹੀਂ, ਸਗੋਂ ਦੇਸ਼ ਪ੍ਰਤੀ ਨਿਸ਼ਕਾਮ ਸੇਵਾ ਸੀ। ਉਨ੍ਹਾਂ ਦਾ ਮੰਨਣਾ ਸੀ ਕਿ ਇੱਕ ਅਦਾਕਾਰ ਨੂੰ ਜ਼ਿੰਦਗੀ ਦੇ ਹਰ ਦੁੱਖ-ਸੁੱਖ ਨੂੰ ਨੇੜਿਓਂ ਦੇਖਣਾ ਚਾਹੀਦਾ ਹੈ ਤਾਂ ਜੋ ਉਹ ਆਪਣੀ ਕਲਾ ਨਾਲ ਲੰਮੇ ਸਮੇਂ ਤੱਕ ਜੁੜਿਆ ਰਹੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
