‘ਗਾਂਧੀ’ ਬਣਨਗੇ ਪ੍ਰਤੀਕ, ਅਪਲੌਸ ਐਂਟਰਟੇਨਮੈਂਟ ਨੇ ਕੀਤਾ ਸੀਰੀਜ਼ ਬਣਾਉਣ ਦਾ ਐਲਾਨ

05/20/2022 12:16:53 PM

ਮੁੰਬਈ (ਬਿਊਰੋ)– ਸੱਚ, ਪ੍ਰੇਮ, ਅਹਿੰਸਾ ਤੇ ਦ੍ਰਿੜ੍ਹ ਸੰਕਲਪ, ਮਹਾਤਮਾ ਗਾਂਧੀ ਦੀਆਂ ਸਿੱਖਿਆਵਾਂ ਹਨ। ਉਹ ਇਕ ਮਹਾਨ ਨੇਤਾ, ਸ਼ਾਂਤੀ ਦੇ ਪ੍ਰਤੀਕ ਤੇ ਮਨੁੱਖਤਾ ਦੇ ਚਮਤਕਾਰ ਸਨ, ਜਿਨ੍ਹਾਂ ਨੇ ਆਪਣੇ ਗ਼ੈਰ-ਮਾਮੂਲੀ ਕੰਮਾਂ ਨਾਲ ਭਾਰਤੀ ਇਤਿਹਾਸ ਦੀ ਧਾਰਾ ਨੂੰ ਬਦਲ ਦਿੱਤਾ ਤੇ ਦੁਨੀਆ ਭਰ ਦੇ ਲੀਡਰਾਂ ਦੀਆਂ ਪੀੜ੍ਹੀਆਂ ਨੂੰ ਪ੍ਰਭਾਵਿਤ ਕੀਤਾ।

ਸਾਡੇ ਮਹਾਨ ਆਜ਼ਾਦੀ ਸੈਨਾਨੀਆਂ ਦੇ ਲੈਂਸ ਦੇ ਰਾਹੀਂ ਭਾਰਤੀ ਆਜ਼ਾਦੀ ਦੀ ਮਿਆਦ ਨੂੰ ਸੁਰਜੀਤ ਕਰਦਿਆਂ ਆਦਿਤਿਅ  ਬਿਰਲਾ ਗਰੁੱਪ ਦੇ ਵੈਂਚਰ ਅਪਲੌਸ ਐਂਟਰਟੇਨਮੈਂਟ ਨੇ ‘ਗਾਂਧੀ’ ਦੇ ਜੀਵਨ ’ਤੇ ਆਧਾਰਿਤ ਇਕ ਮਾਨਿਊਮੈਂਟਲ ਬਾਇਓਪਿਕ ਦਾ ਐਲਾਨ ਕਰ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : ਕਾਨਸ 2022 ’ਚ ਹਿਨਾ ਖ਼ਾਨ ਨੂੰ ਕੀਤਾ ਨਜ਼ਰਅੰਦਾਜ਼, ਇਸ ਗੱਲੋਂ ਪ੍ਰਗਟਾਈ ਨਾਰਾਜ਼ਗੀ

ਇਹ ਪ੍ਰੀਮੀਅਮ ਸੀਜ਼ਨ ਸੀਰੀਜ਼ ਪ੍ਰਸਿੱਧ ਇਤਿਹਾਸਕਾਰ ਤੇ ਲੇਖਕ ਰਾਮਚੰਦਰ ਗੁਹਾ ਦੀ ਬੁੱਕ ‘ਗਾਂਧੀ ਬਿਫੌਰ ਇੰਡੀਆ’ ਤੇ ‘ਗਾਂਧੀ : ਦਿ ਈਅਰਸ ਦੈਟ ਚੇਂਜ ਦਿ ਵਰਲਡ’ ’ਤੇ ਆਧਾਰਿਤ ਹੋਵੇਗੀ। ਅਦਾਕਾਰ ਪ੍ਰਤੀਕ ਗਾਂਧੀ ਨੂੰ ਗ੍ਰੇਟ ਮਹਾਤਮਾ ਦੀ ਭੂਮਿਕਾ ’ਚ ਕਾਸਟ ਕਰਦਿਆਂ ਤੇ ਇੰਡੀਆ ਦੇ ਗਰੇਟੈਸਟ ਮਾਡਰਨ ਆਇਕਨ ਤੇ ਭਾਰਤੀ ਆਜ਼ਾਦੀ ਅੰਦੋਲਨ ਦੇ ਪਿਤਾਮਾਹ ਦੇ ਅਨੋਖੇ ਜੀਵਨ ਤੇ ਸਮੇਂ ਨੂੰ ਫਿਰ ਤੋਂ ਰੀਕ੍ਰਿਏਟ ਕਰਨ ਲਈ ਅਪਲੌਸ ਐਂਟਰਟੇਨਮੈਂਟ ਬੇਹੱਦ ਉਤਸ਼ਾਹਿਤ ਹੈ।

ਅਪਲੌਸ ਐਂਟਰਟੇਨਮੈਂਟ ਦੇ ਸੀ. ਈ. ਓ. ਸਮੀਰ ਨਾਇਰ ਨੇ ਕਿਹਾ, ‘‘ਰਾਮਚੰਦਰ ਗੁਹਾ ਇਕ ਇਤਿਹਾਸਕਾਰ ਤੇ ਉੱਤਮ ਕਹਾਣੀਕਾਰ ਹਨ ਤੇ ਸਾਨੂੰ ਉਨ੍ਹਾਂ ਦੀਆਂ ਕਲਾਸਿਕ ਕਿਤਾਬਾਂ ਨੂੰ ਸਕ੍ਰੀਨ ’ਤੇ ਬਦਲਣ ਲਈ ਸਨਮਾਨਿਤ ਕੀਤਾ ਗਿਆ ਹੈ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News