ਸਰਹੱਦੋਂ ਪਾਰ ਸੱਚੇ ਪਿਆਰ ਦੀ ਕਹਾਣੀ ‘ਲਾਹੌਰੀਏ’ ਅੱਜ ਦੁਪਹਿਰ 1 ਵਜੇ ਸਿਰਫ ਜ਼ੀ ਪੰਜਾਬੀ ’ਤੇ
Sunday, Sep 17, 2023 - 12:55 PM (IST)
ਐਂਟਰਟੇਨਮੈਂਟ ਡੈਸਕ– ਅੱਜ ਦੁਪਹਿਰ 1 ਵਜੇ ਜ਼ੀ ਪੰਜਾਬੀ ’ਤੇ ਇਕ ਦਿਲ ਨੂੰ ਛੂਹਣ ਵਾਲੀ ਸੱਚੇ ਪਿਆਰ ਦੀ ਕਹਾਣੀ ਦੇਖਣ ਲਈ ਤਿਆਰ ਹੋ ਜਾਓ ਕਿਉਂਕਿ ਜ਼ੀ ਪੰਜਾਬੀ ਪੇਸ਼ ਕਰਨ ਜਾ ਰਿਹਾ ਹੈ ਫ਼ਿਲਮ ‘ਲਾਹੌਰੀਏ’। ਅਮਰਿੰਦਰ ਗਿੱਲ, ਸਰਗੁਣ ਮਹਿਤਾ, ਯੁਵਰਾਜ ਹੰਸ, ਨਿਮਰਤ ਖਹਿਰਾ, ਸਰਦਾਰ ਸੋਹੀ ਤੇ ਗੁੱਗੂ ਗਿੱਲ ਦੀ ਸ਼ਾਨਦਾਰ ਜੋੜੀ ਵਾਲੀ ਕਾਸਟ ‘ਲਾਹੌਰੀਏ’ ਸਰਹੱਦਾਂ ਤੇ ਧਰਮ ਤੋਂ ਪਾਰ ਖ਼ੂਬਸੂਰਤ ਪ੍ਰੇਮ ਕਹਾਣੀ ਨੂੰ ਦਰਸਾਉਂਦੀ ਹੈ।
ਭਾਰਤ-ਪਾਕਿਸਤਾਨ ਸਰਹੱਦ ਦੀ ਪਿੱਠਭੂਮੀ ’ਤੇ ਆਧਾਰਿਤ ‘ਲਾਹੌਰੀਏ’ ਕਿੱਕਰ ਸਿੰਘ (ਅਮਰਿੰਦਰ ਗਿੱਲ) ਦੀ ਕਹਾਣੀ ਬਿਆਨ ਕਰਦੀ ਹੈ, ਜੋ ਕਿ ਡੀ. ਟੀ. ਓ. ਦਫ਼ਤਰ ਦਾ ਇਕ ਕਲਰਕ ਹੈ, ਜਿਸ ਦਾ ਪਰਿਵਾਰ ਕੰਟਰੋਲ ਰੇਖਾ ’ਤੇ ਜ਼ਮੀਨ ਦੇ ਇਕ ਟੁਕੜੇ ਦਾ ਮਾਲਕ ਹੈ।
ਇਹ ਖ਼ਬਰ ਵੀ ਪੜ੍ਹੋ : BJP ਯੁਵਾ ਮੋਰਚਾ ਵਾਲਿਆਂ ਨੇ ਮੁੰਬਈ ’ਚ ਪਾੜੇ ਸ਼ੁੱਭ ਦੇ ਪੋਸਟਰ, ਗਾਇਕ ਨੂੰ ਦੱਸਿਆ ਖ਼ਾਲਿਸਤਾਨੀ ਸਮਰਥਕ
ਪਾਕਿਸਤਾਨ ’ਚ ਸਰਹੱਦ ਦੇ ਦੂਜੇ ਪਾਸੇ ਇਕ ਕਿੰਨੂ ਫਾਰਮ ਹੈ, ਜਿਥੇ ਅਮੀਰਾਨ (ਸਰਗੁਣ ਮਹਿਤਾ) ਤੇ ਉਸ ਦਾ ਪਰਿਵਾਰ ਰਹਿੰਦਾ ਹੈ। ਜਿਵੇਂ ਕਿ ਫ਼ਿਲਮ ’ਚ ਦਰਸਾਇਆ ਗਿਆ ਹੈ ਕਿੱਕਰ, ਅਮੀਰਾਨ ਦੇ ਲਈ ਆਪਣੇ ਸੱਚੇ ਪਿਆਰ ਨੂੰ ਮਹਿਸੂਸ ਕਰਦਾ ਹੈ। ਉਨ੍ਹਾਂ ਦੀ ਪ੍ਰੇਮ ਕਹਾਣੀ ਸਰਹੱਦੀ ਜੀਵਨ ਦੇ ਚੁਣੌਤੀਪੂਰਨ ਹਾਲਾਤ ਦੇ ਵਿਚਕਾਰ ਸਾਹਮਣੇ ਆਉਂਦੀ ਹੈ।
ਸੱਚੇ ਪ੍ਰੇਮ ਦੀ ਕਹਾਣੀ ਨੂੰ ਦੇਖਣਾ ਨਾ ਖੁੰਝੋ, ਅੱਜ ਦੁਪਹਿਰ 1 ਵਜੇ ਸਿਰਫ ਜ਼ੀ ਪੰਜਾਬੀ ’ਤੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।