ਵਾਜਿਦ ਖ਼ਾਨ ਦੀ ਮੌਤ ਦੇ 6 ਮਹੀਨੇ ਬਾਅਦ ਪਤਨੀ ਕਮਲਰੁੱਖ ਦਾ ਵੱਡਾ ਖ਼ੁਲਾਸਾ, ਸਹੁਰੇ ਪਰਿਵਾਰ ’ਤੇ ਲਾਏ ਗੰਭੀਰ ਦੋਸ਼
Monday, Dec 21, 2020 - 10:14 AM (IST)
ਨਵੀਂ ਦਿੱਲੀ (ਬਿਊਰੋ) : ਵਾਜਿਦ ਖ਼ਾਨ ਦੀ ਪਤਨੀ ਕਮਲਰੁੱਖ ਨੇ ਕਿਹਾ ਉਨ੍ਹਾਂ ਦੇ ਸੱਸ-ਸਹੁਰੇ ਨੇ ਉਨ੍ਹਾਂ ਨੂੰ ਇਸਲਾਮ ਧਰਮ ਕਬੂਲ ਕਰਨ ਲਈ ਦਬਾਅ ਪਾਇਆ ਸੀ। ਸੰਗੀਤਕਾਰ ਤੇ ਗਾਇਕ ਵਾਜਿਦ ਖ਼ਾਨ ਨੂੰ ਗੁਜ਼ਰੇ 6 ਮਹੀਨੇ ਹੋ ਗਏ ਹਨ। ਵਾਜਿਦ ਖ਼ਾਨ ਦਾ ਦੇਹਾਂਤ ਇਕ ਜੂਨ ਨੂੰ ਹੋਇਆ ਸੀ। ਹੁਣ ਉਨ੍ਹਾਂ ਦੇ ਜਾਣ ਤੋਂ ਬਾਅਦ 5 ਮਹੀਨੇ ਬਾਅਦ ਉਨ੍ਹਾਂ ਦੀ ਪਤਨੀ ਕਮਲਰੁੱਖ ਨੇ ਆਪਣੇ ਸੱਸ-ਸੁਹਰੇ ਖ਼ਿਲਾਫ਼ ਗੰਭੀਰ ਦੋਸ਼ ਲਗਾਏ ਹਨ।
27 ਨਵੰਬਰ ਨੂੰ ਕਮਲ ਰੁੱਖ ਨੇ ਸੋਸ਼ਲ ਮੀਡੀਆ ’ਤੇ ਇਕ ਲੰਬਾ ਨੋਟ ਲਿਖਿਆ ਤੇ ਇਸ ’ਚ ਕਈ ਹੈਰਾਨ ਕਰਨ ਵਾਲੇ ਦੋਸ਼ ਵਾਜਿਦ ਖ਼ਾਨ ਦੇ ਪਰਿਵਾਰ ’ਤੇ ਲਗਾਏ। ਇਸ ’ਚ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਸੁਹਰੇ ਪਰਿਵਾਰਾਂ ਨੇ ਅਜਿਹੇ ਕਈ ਹਥਕੰਡੇ ਅਪਨਾਏ ਤਾਂ ਕਿ ਉਹ ਇਸਲਾਮ ਧਰਮ ਕਬੂਲ ਕਰ ਲੈਣ। ਕਮਲਰੁੱਖ ਨੇ ਇਹ ਵੀ ਕਿਹਾ ਕਿ ਵਾਜਿਦ ਖ਼ਾਨ ਨੇ ਉਨ੍ਹਾਂ ਨੂੰ ਤਲਾਕ ਦੇਣ ਦੀ ਧਮਕੀ ਦਿੱਤੀ ਸੀ।
ਹੁਣ ਕਮਲਰੁੱਖ ਨੇ ਇਸ ਵਿਵਾਦ ’ਤੇ ਇਕ ਇੰਟਰਵਿਊ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਤੇ ਵਾਜਿਦ ਖ਼ਾਨ 10 ਸਾਲਾਂ ਤਕ ਰਿਸ਼ਤੇ ’ਚ ਰਹੇ। ਇਸ ਤੋਂ ਬਾਅਦ ਦੋਵਾਂ ਨੇ ਰਿਸ਼ਤੇ ਨੂੰ ਅੱਗੇ ਵਧਾਉਣ ਦਾ ਫੈਸਲਾ ਕੀਤਾ। ਉਹ ਅੱਗੇ ਕਹਿੰਦੀ ਹੈ ਕਿ ਵਾਜਿਦ ਖ਼ਾਨ ਦਾ ਪਰਿਵਾਰ ਉਨ੍ਹਾਂ ’ਤੇ ਧਰਮ ਬਦਲ ਕੇ ਇਸਲਾਮ ਧਰਮ ਸਵੀਕਾਰ ਕਰਨ ਲਈ ਲਗਾਤਾਰ ਦਬਾਅ ਪਾ ਰਿਹਾ ਸੀ। ਅਜਿਹਾ ਨਾ ਕਰਨ ’ਤੇ ਵਾਜਿਦ ਖ਼ਾਨ ਨੇ ਉਨ੍ਹਾਂ ਨੂੰ ਤਲਾਕ ਦੀ ਧਮਕੀ ਵੀ ਦਿੱਤੀ ਸੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਲੰਬੇ ਸਮੇਂ ਤਕ ਵੱਖ ਰਹੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ 6 ਸਾਲਾਂ ਤੋਂ ਉਹ ਤੇ ਵਾਜਿਦ ਖ਼ਾਨ ਵੱਖ ਰਹਿ ਰਹੇ ਸਨ। ਉਨ੍ਹਾਂ ਨੇ ਅੱਗੇ ਕਿਹਾ ਕਿ, ‘2014 ’ਚ ਵਾਜਿਦ ਖਾਨ ਨੇ ਤਲਾਕ ਲਈ ਅਰਜੀ ਦਾਇਰ ਕੀਤੀ ਸੀ, ਜੋ ਸਵੀਕਾਰ ਨਹੀਂ ਹੋਈ। ਮੈਨੂੰ ਅਜੇ ਤਕ ਤਲਾਕ ਨਹੀਂ ਮਿਲਿਆ ਹੈ।’
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ? ਕੁਮੈਂਟ ਬਾਕਸ ’ਚ ਜ਼ਰੂਰ ਦੱਸੋ।