ਵਿਵੇਕ ਰੰਜਨ ਅਗਨੀਹੋਤਰੀ ਦੀ ''ਦ ਬੰਗਾਲ ਫਾਈਲਜ਼'' ਦਾ ਨਿਊ ਜਰਸੀ ''ਚ ਹੋਇਆ ਪ੍ਰੀਮੀਅਰ
Tuesday, Jul 22, 2025 - 01:16 PM (IST)

ਐਂਟਰਟੇਨਮੈਂਟ ਡੈਸਕ- ਫਿਲਮਮੇਕਰ ਵਿਵੇਕ ਰੰਜਨ ਅਗਨੀਹੋਤਰੀ ਦੀ ਫਿਲਮ ‘ਦਿ ਬੰਗਾਲ ਫਾਈਲਜ਼’ ਦੇ ਟੀਜ਼ਰ ਨੇ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ ਸੀ। ਫਿਲਮ ਨੇ ਨਿਊ ਜਰਸੀ, ਯੂ.ਐੱਸ.ਏ. ਵਿਚ ਪਹਿਲੇ ਪ੍ਰੀਮੀਅਰ ਨਾਲ ਹਲਚਲ ਮਚਾ ਦਿੱਤੀ। ਸੋਸ਼ਲ ਮੀਡੀਆ ’ਤੇ ਵਿਵੇਕ ਰੰਜਨ ਅਗਨੀਹੋਤਰੀ ਨੇ ਦਰਸ਼ਕਾਂ ਦੇ ਰਿਐਕਸ਼ਨਸ ਦੀਆਂ ਝਲਕੀਆਂ ਸ਼ੇਅਰ ਕੀਤੀਆਂ, ਜਿਨ੍ਹਾਂ ਵਿਚ ਸਾਫ਼ ਦਿਸਿਆ ਕਿ ਇਸ ਕੌੜੀ, ਹੈਰਾਨ ਕਰਨ ਵਾਲੀ ਅਤੇ ਹੁਣ ਤੱਕ ਅਣਕਹੀ ਕਹਾਣੀ ‘ਡਾਇਰੈਕਟ ਐਕਸ਼ਨ ਡੇਅ’ ਨੂੰ ਦੇਖ ਕੇ ਲੋਕ ਕਿੰਨੇ ਭਾਵੁਕ ਹੋ ਗਏ। ਇਹ ਉਹੀ ਕਹਾਣੀ ਹੈ, ਜੋ ਵੱਡਾ ਸਵਾਲ ਚੁੱਕਦੀ ਹੈ, ਕੀ ਬੰਗਾਲ ਵੀ ਕਸ਼ਮੀਰ ਬਣਨ ਦੀ ਕਗਾਰ ’ਤੇ ਹੈ?
ਫਿਲਮ ‘ਦਿ ਬੰਗਾਲ ਫਾਈਲਜ਼’ ਦਾ 25 ਜੁਲਾਈ ਨੂੰ ਰੈਲੇ, 26 ਨੂੰ ਅਟਲਾਂਟਾ, 27 ਨੂੰ ਟੈਮਪਾ ਅਤੇ ਪਹਿਲੀ ਅਗਸਤ ਨੂੰ ਫੀਨਿਕਸ, 2 ਨੂੰ ਲਾਸ ਏਂਜਲਸ, 3 ਨੂੰ ਐੱਸ.ਐੱਫ ਬੇਅ ਏਰੀਆ, 7 ਨੂੰ ਡੇਟਰਾਈਟ, 9 ਨੂੰ ਸ਼ਿਕਾਗੋ ਅਤੇ 10 ਨੂੰ ਹਿਊਸਟਨ ਵਿਚ ਪ੍ਰੀਮੀਅਰ ਹੋਵੇਗਾ। ਫਿਲਮ ਵਿਚ ਮਿਥੁਨ ਚੱਕਰਵਰਤੀ, ਪੱਲਵੀ ਜੋਸ਼ੀ, ਅਨੁਪਮ ਖੇਰ ਅਤੇ ਦਰਸ਼ਨ ਕੁਮਾਰ ਨਜ਼ਰ ਆਉਣਗੇ। ਤੇਜ ਨਰਾਇਣ ਅੱਗਰਵਾਲ ਅਤੇ ਆਈ.ਐੱਮ. ਬੁੱਧਾ ਦੇ ਬੈਨਰ ਹੇਠ ਬਣੀ ਇਹ ਫਿਲਮ ਵਿਵੇਕ ਦੀ ਫਾਈਲਜ਼ ਟ੍ਰਿਲਾਜੀ ਦਾ ਹਿੱਸਾ ਹੈ, ਜਿਨ੍ਹਾਂ ਵਿਚ ‘ਦਿ ਕਸ਼ਮੀਰ ਫਾਈਲਜ਼’ ਅਤੇ ‘ਦਿ ਤਾਸ਼ਕੰਦ ਫਾਈਲਜ਼’ ਵੀ ਸ਼ਾਮਿਲ ਹਨ। ਇਹ ਫਿਲਮ 5 ਸਤੰਬਰ, 2025 ਨੂੰ ਸਿਨੇਮਾਘਰਾਂ ਵਿਚ ਆਵੇਗੀ।