ਹਸਪਤਾਲ ਦੇ ਸਟਾਫ਼ ਦਾ ਦਾਅਵਾ, ਸੁਸ਼ਾਂਤ ਦੇ ਗਲੇ ''ਤੇ ਸੀ ਸੂਈ ਦੇ ਨਿਸ਼ਾਨ ਅਤੇ ਟੁੱਟੇ ਹੋਏ ਸਨ ਪੈਰ (ਵੀਡੀਓ)

09/01/2020 11:15:54 AM

ਮੁੰਬਈ (ਵੈੱਬ ਡੈਸਕ) - ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ ਕਰੀਬ ਢਾਈ ਮਹੀਨੇ ਹੋ ਚੁੱਕੇ ਹਨ। ਅਦਾਕਾਰ ਦਾ ਪਰਿਵਾਰ, ਪ੍ਰਸ਼ੰਸਕ, ਦੋਸਤ ਸਾਰੇ ਉਸ ਨੂੰ ਇਨਸਾਫ਼ (ਨਿਆਂ) ਦਿਵਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਸੀ. ਬੀ. ਆਈ. ਜਾਂਚ ਤੋਂ ਬਾਅਦ ਇਸ ਮਾਮਲੇ ਵਿਚ ਕਈ ਮੋੜ ਆਏ, ਜੋ ਹੈਰਾਨ ਕਰਨ ਵਾਲੇ ਹਨ। ਹਾਲ ਹੀ ਵਿਚ, ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਕੇ ਕੇ ਸਿੰਘ ਨੇ ਇੱਕ ਵੀਡੀਓ ਜਾਰੀ ਕਰਕੇ ਦਾਅਵਾ ਕੀਤਾ ਹੈ ਕਿ ਰੀਆ ਚੱਕਰਵਰਤੀ ਉਸ ਦੇ ਪੁੱਤਰ ਦੀ ਕਾਤਲ ਹੈ। ਸੁਸ਼ਾਂਤ ਦੀ ਮੌਤ ਤੋਂ ਬਾਅਦ ਮੁੰਬਈ ਪੁਲਸ ਨੇ ਕਿਹਾ ਕਿ ਇਹ ਖ਼ੁਦਕੁਸ਼ੀ ਦਾ ਮਾਮਲਾ ਹੈ ਪਰ ਹੁਣ ਕੂਪਰ ਹਸਪਤਾਲ ਦੇ ਇਕ ਕਰਮਚਾਰੀ ਨੇ ਹੈਰਾਨ ਕਰਨ ਵਾਲਾ ਬਿਆਨ ਦਿੱਤਾ ਹੈ, ਜੋ ਸੁਸ਼ਾਂਤ ਦੀ ਮੌਤ ਤੋਂ ਬਾਅਦ ਉਸ ਦੀ ਲਾਸ਼ ਨੂੰ ਪੋਸਟ ਮਾਰਟਮ ਤੋਂ ਬਾਅਦ ਹਸਪਤਾਲ ਅਤੇ ਫਿਰ ਸ਼ਮਸ਼ਾਨਘਾਟ ਲੈ ਕੇ ਗਿਆ ਸੀ। ਉਸ ਸਖਸ਼ ਨੇ ਦਾਅਵਾ ਕੀਤਾ ਕਿ ਸੁਸ਼ਾਂਤ ਨੂੰ ਮਾਰਿਆ ਗਿਆ ਹੈ।

ਸੁਸ਼ਾਂਤ ਦੀ ਭੈਣ ਸ਼ਵੇਤਾ ਸਿੰਘ ਕ੍ਰਿਤੀ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿਚ ਹਸਪਤਾਲ ਦਾ ਕਰਮਚਾਰੀ ਦਾਅਵਾ ਕਰ ਰਿਹਾ ਹੈ ਕਿ ਸੁਸ਼ਾਂਤ ਦਾ ਕਤਲ ਹੋਇਆ ਹੈ। ਸ਼ਵੇਤਾ ਨੇ ਇੱਕ ਨਿੱਜੀ ਟੀ. ਵੀ. ਨੂੰ ਦਿੱਤੀ ਇੰਟਰਵਿਊ ਦੀ ਕਲਿੱਪ ਸਾਂਝੀ ਕੀਤੀ ਹੈ, ਜਿਸ ਵਿਚ ਉਸ ਵਿਅਕਤੀ ਨੇ ਸੁਸ਼ਾਂਤ ਦੀ ਲਾਸ਼ ਬਾਰੇ ਬਹੁਤ ਸਾਰੀਆਂ ਗੱਲਾਂ ਦੱਸੀਆਂ ਹਨ।

ਵੀਡੀਓ ਵਿਚ ਹਸਪਤਾਲ ਦਾ ਕਰਮਚਾਰੀ ਕਹਿ ਰਿਹਾ ਹੈ- ‘ਸਾਨੂੰ ਸਿਰਫ਼ ਇਹਨਾਂ ਪਤਾ ਸੀ ਕਿ ਇਹ ਕਤਲ ਹੈ। ਇਹ ਕਤਲ ਸੀ ਅਤੇ ਜੋ ਵੀ ਨਿਸ਼ਾਨ ਸਨ, ਉਹ ਸੂਈ ਦੇ ਸੀ। ਕਰਮਚਾਰੀ ਨੇ ਦੱਸਿਆ ਕਿ ਗਲੇ ਵਿਚ 15 ਜਾਂ 20 ਨਿਸ਼ਾਨ ਸਨ ਅਤੇ ਗਲੇ ਦੇ ਦੁਆਲੇ ਕੁਝ ਸੇਲੋ ਟੇਪ ਚਿਪਕਿਆ ਹੋਇਆ ਸੀ। ਵੀਡੀਓ ਵਿਚ ਉਹ ਵਿਅਕਤੀ ਦਾਅਵਾ ਕਰ ਰਿਹਾ ਹੈ ਕਿ ਮੈਂ ਲਾਸ਼ ਨੂੰ ਕੂਪਰ ਹਸਪਤਾਲ ਅਤੇ ਫਿਰ ਸ਼ਮਸ਼ਾਨਘਾਟ ਲੈ ਕੇ ਗਿਆ ਸੀ। ਹਸਪਤਾਲ ਵਿਚ ਰੀਆ ਚੱਕਰਵਰਤੀ ਦੇ ਆਉਣ ਦੀ ਗੱਲ ਉਸ ਵਿਅਕਤੀ ਨੇ ਕਬੂਲ ਕੀਤੀ। ਕਰਮਚਾਰੀ ਨੇ ਕਿਹਾ ਕਿ ਦੋ ਲੋਕਾਂ ਨੇ ਮੈਨੂੰ ਕਿਹਾ ਸੀ ਕਿ ਤੁਸੀਂ ਬਾਡੀ (ਲਾਸ਼) ਵਿਖਾ ਸਕਦੇ ਹੋ? ਉਹ ਆਈ ਉਸ ਨੇ ਲਾਸ਼ ਵੇਖੀ ਅਤੇ ਮੁਆਫੀ ਮੰਗੀ।

ਹਸਪਤਾਲ ਦੇ ਕਰਮਚਾਰੀ ਦਾ ਦਾਅਵਾ ਹੈ ਕਿ ਵੱਡੇ ਡਾਕਟਰ ਵੀ ਕਹਿ ਰਹੇ ਸਨ ਕਿ ਇਹ ਕਤਲ ਹੈ। ਇਸ ਨੇ ਫਾਹਾ ਨਹੀਂ ਲਿਆ ਹੈ। ਕਰਮਚਾਰੀ ਨੇ ਇਸ ਇੰਟਰਵਿਊ ਵਿਚ ਕਿਹਾ ਕਿ ਅਸੀਂ ਲਾਸ਼ ਨੂੰ ਵੇਖ ਕੇ ਪਛਾਣਦੇ ਹਾਂ, ਲਟਕਦਾ ਸਰੀਰ ਕਦੇ ਵੀ ਪੀਲਾ ਨਹੀਂ ਹੋਵੇਗਾ। ਸਰੀਰ ਵਿਚ ਕਈ ਥਾਵਾਂ ਉੱਪਰ ਨਿਸ਼ਾਨ ਸਨ ਅਤੇ ਪੈਰਾਂ ਦੇ ਤਲਵਿਆਂ ਵਿਚ ਸੂਈਆਂ ਚੁਭਾਉਣ ਦੇ ਨਿਸ਼ਾਨ ਸਨ।


sunita

Content Editor

Related News