ਵਿਪੁਲ ਅੰਮ੍ਰਿਤਲਾਲ ਸ਼ਾਹ ਦਾ ਨਵਾਂ ਮਿਊਜ਼ਿਕ ਲੇਬਲ ਲਾਂਚ, ਪਹਿਲਾ ਗਾਣਾ ‘ਸ਼ੁੱਭਾਰੰਭ’ ਕੀਤਾ ਰਿਲੀਜ਼
Tuesday, Dec 02, 2025 - 11:27 AM (IST)
ਮੁੰਬਈ- ਵਿਪੁਲ ਅੰਮ੍ਰਿਤਲਾਲ ਸ਼ਾਹ ਨੇ ਆਪਣੇ ਬੈਨਰ ਸਨਸ਼ਾਈਨ ਪਿਕਚਰਸ ਨਾਲ ਮਿਲ ਕੇ ਨਵਾਂ ਮਿਊਜ਼ਿਕ ਲੇਬਲ ‘ਸਨਸ਼ਾਈਨ ਮਿਊਜ਼ਿਕ’ ਲਾਂਚ ਕੀਤਾ ਹੈ। ਲੇਬਲ ਦੀ ਪਹਿਲੀ ਪੇਸ਼ਕਸ਼ ‘ਸ਼ੁੱਭਾਰੰਭ’ ਮੁੰਬਈ ਦੇ ਸਿੱਧੀਵਿਨਾਇਕ ਮੰਦਰ ਵਿਚ ਖਾਸ ਸਮਾਗਮ ਦੌਰਾਨ ਲਾਂਚ ਕੀਤੀ ਗਈ, ਜਿੱਥੇ ਵਿਪੁਲ ਅੰਮ੍ਰਿਤਲਾਲ ਅਤੇ ਸ਼ੈਫਾਲੀ ਸ਼ਾਹ ਮੌਜੂਦ ਸਨ।

ਪ੍ਰਾਜੈਕਟ ਨੂੰ ਆਸ਼ਿਨ ਏ. ਸ਼ਾਹ ਨੇ ਕੋ-ਪ੍ਰੋਡਿਊਸ ਕੀਤਾ ਹੈ, ਜਦੋਂ ਕਿ ਮਿਊਜ਼ਿਕ ਹੈੱਡ ਸੁਰੇਸ਼ ਥਾਮਸ ਲੇਬਲ ਦੀ ਪਹਿਲੀ ਵੱਡੀ ਰਿਲੀਜ਼ ਦੀ ਕ੍ਰਿਏਟਿਵ ਡਾਇਰੈਕਸ਼ਨ ਅਤੇ ਪੂਰੀ ਲਾਂਚ ਪ੍ਰਕਿਰਿਆ ਸੰਭਾਲ ਰਹੇ ਹਨ। ਵਿਪੁਲ ਹਮੇਸ਼ਾ ਤੋਂ ਅਜਿਹੀਆਂ ਫਿਲਮਾਂ ਬਣਾਉਂਦੇ ਆਏ ਹਨ, ਜੋ ਅਸਰ ਛੱਡਦੀਆਂ ਹਨ ਅਤੇ ਉਹ ਵੱਖ–ਵੱਖ ਤਰ੍ਹਾਂ ਦੀਆਂ ਕਹਾਣੀਆਂ ਚੁਣਦੇ ਹਨ। ਇਹੀ ਵਜ੍ਹਾ ਹੈ ਕਿ ਸ਼ਾਹ ਸਭ ਤੋਂ ਸਨਮਾਨਿਤ ਅਤੇ ਸਫਲ ਪ੍ਰੋਡਿਊਸਰਜ਼ ਵਿਚ ਗਿਣੇ ਜਾਂਦੇ ਹਨ।
