''ਕਸੌਟੀ ਜ਼ਿੰਦਗੀ ਕੀ'' ਫੇਮ ਅਦਾਕਾਰ ਦੀ ਸੌਂਦੇ ਹੋਏ ਨਿਕਲੀ ਜਾਨ, ਵਾਇਰਲ ਹੋ ਰਹੀ ਆਖ਼ਰੀ ਪੋਸਟ

Monday, Sep 09, 2024 - 04:34 PM (IST)

ਮੁੰਬਈ (ਬਿਊਰੋ) : 2000 ਦੇ ਦਹਾਕੇ ਦੇ ਮਸ਼ਹੂਰ ਟੀ. ਵੀ. ਐਕਟਰ ਵਿਕਾਸ ਸੇਠੀ ਦਾ ਐਤਵਾਰ ਨੂੰ 48 ਸਾਲ ਦੀ ਉਮਰ 'ਚ ਅਚਾਨਕ ਦਿਹਾਂਤ ਹੋ ਗਿਆ। ਅਦਾਕਾਰ ਦੀ ਮੌਤ ਦੀ ਜਾਣਕਾਰੀ ਉਨ੍ਹਾਂ ਦੀ ਪਤਨੀ ਜਾਹਨਵੀ ਸੇਠੀ ਨੇ ਦਿੱਤੀ ਹੈ। ਵਿਕਾਸ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ। ਇਸ ਦੇ ਨਾਲ ਹੀ ਪ੍ਰਸ਼ੰਸਕ ਅਤੇ ਕਈ ਸੈਲੇਬਸ ਅਭਿਨੇਤਾ ਦੇ ਅਚਾਨਕ ਦਿਹਾਂਤ ਤੋਂ ਦੁਖੀ ਹਨ ਅਤੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ।

ਵਿਕਾਸ ਨੇ 'ਕਿਉਂਕਿ ਸਾਸ ਭੀ ਕਭੀ ਬਹੂ ਥੀ', 'ਕਹੀਂ ਤੋ ਹੋਗਾ' ਅਤੇ 'ਕਸੌਟੀ ਜ਼ਿੰਦਗੀ ਕੀ' ਵਰਗੇ ਕਈ ਮਸ਼ਹੂਰ ਟੀਵੀ ਸ਼ੋਅਜ਼ 'ਚ ਦਮਦਾਰ ਭੂਮਿਕਾਵਾਂ ਨਿਭਾਈਆਂ ਸਨ। ਉਨ੍ਹਾਂ ਕਈ ਬਾਲੀਵੁੱਡ ਫ਼ਿਲਮਾਂ ਜਿਵੇਂ ਕਭੀ ਖੁਸ਼ੀ ਕਭੀ ਗ਼ਮ ਵਿੱਚ ਸਹਾਇਕ ਭੂਮਿਕਾਵਾਂ ਵੀ ਕੀਤੀਆਂ। ਵਿਕਾਸ ਦੀ ਮੌਤ ਤੋਂ ਬਾਅਦ ਇੰਸਟਾਗ੍ਰਾਮ 'ਤੇ ਉਨ੍ਹਾਂ ਦੀ ਆਖਰੀ ਪੋਸਟ ਵਾਇਰਲ ਹੋ ਰਹੀ ਹੈ।

PunjabKesari

ਇਹ ਖ਼ਬਰ ਵੀ ਪੜ੍ਹੋ ਪੰਜਾਬ 'ਚ ਮੰਗਲਵਾਰ ਨੂੰ ਛੁੱਟੀ ਦਾ ਐਲਾਨ! ਸਕੂਲਾਂ-ਕਾਲਜਾਂ ਦੇ ਨਾਲ ਠੇਕੇ ਵੀ ਰਹਿਣਗੇ ਬੰਦ

ਮੌਤ ਤੋਂ ਬਾਅਦ ਆਖਰੀ ਪੋਸਟ ਵਾਇਰਲ  
ਵਿਕਾਸ ਨੇ ਆਪਣੀ ਆਖਰੀ ਪੋਸਟ ਮਈ ਮਹੀਨੇ 'ਚ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਸੀ। ਅਦਾਕਾਰ ਨੇ ਮਾਂ ਦਿਵਸ 'ਤੇ ਇਹ ਪੋਸਟ ਆਪਣੀ ਮਾਂ ਨੂੰ ਸਮਰਪਿਤ ਕੀਤੀ ਸੀ। ਮਰਹੂਮ ਅਭਿਨੇਤਾ ਨੇ ਆਪਣੀ ਮਾਂ ਨਾਲ ਕਈ ਤਸਵੀਰਾਂ ਪੋਸਟ ਕੀਤੀਆਂ ਸਨ ਅਤੇ ਉਨ੍ਹਾਂ ਲਈ ਆਪਣਾ ਪਿਆਰ ਪ੍ਰਗਟ ਕੀਤਾ ਸੀ। ਨਿੱਘ ਅਤੇ ਪਿਆਰ ਨਾਲ ਭਰੀ ਇਹ ਪੋਸਟ, ਵਿਕਾਸ ਨੇ ਆਪਣੀ ਮਾਂ ਦੇ ਨਾਲ ਉਸ ਦੇ ਡੂੰਘੇ ਰਿਸ਼ਤੇ ਨੂੰ ਦਰਸਾਉਂਦਾ ਹੈ, "ਮਾਂ ਦਿਵਸ ਮੁਬਾਰਕ,ਲਵ ਯੂ ਮੌਮ।"

ਪ੍ਰਸ਼ੰਸਕ ਸਦਮੇ 'ਚ 
ਵਿਕਾਸ ਦੀ ਅਚਾਨਕ ਹੋਈ ਮੌਤ ਕਾਰਨ ਪ੍ਰਸ਼ੰਸਕ ਸਦਮੇ 'ਚ ਹਨ। ਕਈ ਸੈਲੇਬਸ ਅਤੇ ਪ੍ਰਸ਼ੰਸਕ ਅਭਿਨੇਤਾ ਦੀ ਮੌਤ 'ਤੇ ਦੁੱਖ ਪ੍ਰਗਟ ਕਰ ਰਹੇ ਹਨ। ਇੱਕ ਪ੍ਰਸ਼ੰਸਕ ਨੇ ਲਿਖਿਆ, "ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲੇ, ਵਿਕਾਸ। ਤੁਹਾਡੇ ਲਿਖੇ ਹਰ ਸ਼ਬਦ 'ਚ ਤੁਹਾਡੀ ਮਾਂ ਲਈ ਤੁਹਾਡਾ ਪਿਆਰ ਝਲਕਦਾ ਹੈ। ਤੁਸੀ ਬਹੁਤ ਯਾਦ ਆਓਗੇ।" ਇੱਕ ਹੋਰ ਨੇ ਲਿਖਿਆ, "ਵਿਸ਼ਵਾਸ ਨਹੀਂ ਹੋ ਰਿਹਾ ਕਿ ਤੁਸੀਂ ਚਲੇ ਗਏ ਹੋ। ਤੁਹਾਡੀ ਮੁਸਕਰਾਹਟ ਅਤੇ ਨਿੱਘ ਹਮੇਸ਼ਾ ਯਾਦ ਰਹੇਗਾ। ਇਸ ਮੁਸ਼ਕਲ ਸਮੇਂ 'ਚ ਤੁਹਾਡੇ ਪਰਿਵਾਰ ਲਈ ਪ੍ਰਾਰਥਨਾ ਕਰਦੇ ਹਾਂ।"

ਇਹ ਖ਼ਬਰ ਵੀ ਪੜ੍ਹੋ ਕਤਲ ਕੇਸ ਕਾਰਨ ਇਸ ਕ੍ਰਿਕਟਰ ਨੇ ਛੱਡਿਆ ਦੇਸ਼

ਅਚਾਨਕ ਹੋਈ ਮੌਤ ਤੋਂ ਪਰਿਵਾਰ ਦੁੱਖੀ
ਦੱਸ ਦੇਈਏ ਕਿ ਵਿਕਾਸ ਸੇਠੀ ਦਾ ਪਹਿਲਾ ਵਿਆਹ ਅਮਿਤਾ ਨਾਲ ਹੋਇਆ ਸੀ। ਹਾਲਾਂਕਿ ਦੋਹਾਂ ਦਾ ਵਿਆਹ ਸਫ਼ਲ ਨਹੀਂ ਹੋ ਸਕਿਆ। ਇਸ ਤੋਂ ਬਾਅਦ ਵਿਕਾਸ ਨੇ ਸਾਲ 2018 'ਚ ਜਾਹਨਵੀ ਸੇਠੀ ਨਾਲ ਦੂਜਾ ਵਿਆਹ ਕੀਤਾ। ਇਸ ਜੋੜੇ ਦੇ ਦੋ ਜੁੜਵਾ ਬੱਚੇ ਹਨ। ਇਸ ਦੇ ਨਾਲ ਹੀ ਵਿਕਾਸ ਦੇ ਅਚਾਨਕ ਇਸ ਦੁਨੀਆ ਤੋਂ ਚਲੇ ਜਾਣ ਕਾਰਨ ਪਰਿਵਾਰ 'ਤੇ ਦੁੱਖ ਦਾ ਪਹਾੜ ਟੁੱਟ ਪਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News