ਰਣਵੀਰ ਦੇ ਨਿਊਡ ਫੋਟੋਸ਼ੂਟ ''ਤੇ ਵਿਦਿਆ ਬਾਲਨ ਨੇ ਦਿੱਤੀ ਇਹ ਪ੍ਰਤੀਕਿਰਿਆ, ਕਿਹਾ...

Friday, Jul 29, 2022 - 10:33 AM (IST)

ਰਣਵੀਰ ਦੇ ਨਿਊਡ ਫੋਟੋਸ਼ੂਟ ''ਤੇ ਵਿਦਿਆ ਬਾਲਨ ਨੇ ਦਿੱਤੀ ਇਹ ਪ੍ਰਤੀਕਿਰਿਆ, ਕਿਹਾ...

ਮੁੰਬਈ- ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਨੇ ਜਦੋਂ ਤੋਂ ਨਿਊਡ ਫੋਟੋਸ਼ੂਟ ਕਰਵਾਇਆ ਹੈ ਉਦੋਂ ਤੋਂ ਹੀ ਉਹ ਚਰਚਾ 'ਚ ਹਨ। ਕੈਮਰੇ 'ਚ ਰਣਵੀਰ ਸਿੰਘ ਦਾ ਨਿਊਡ ਹੋ ਕੇ ਪੋਜ਼ ਦੇਣਾ ਲੋਕਾਂ ਨੂੰ ਰਾਸ ਨਹੀਂ ਆਇਆ। ਪਰ ਰਣਵੀਰ ਸਿੰਘ ਦਾ ਖ਼ੁਦ ਦਾ ਇਹ ਫੋਟੋਸ਼ੂਟ ਕਾਫੀ ਆਕਟੀਸਟਿਕ ਲੱਗਿਆ। ਉਧਰ ਲੋਕ ਉਨ੍ਹਾਂ ਨੂੰ ਇਸ ਫੋਟੋਸ਼ੂਟ ਦੇ ਚੱਲਦੇ ਖੂਬ ਟਰੋਲ ਕਰ ਰਹੇ ਹਨ। ਇੰਨਾ ਹੀ ਨਹੀਂ ਰਣਵੀਰ ਸਿੰਘ ਖ਼ਿਲਾਫ਼ ਐੱਫ.ਆਈ.ਆਰ. ਵੀ ਦਰਜ ਹੋ ਗਈ ਹੈ।

PunjabKesari
ਅਦਾਕਾਰ 'ਤੇ ਦੋਸ਼ ਲੱਗਿਆ ਹੈ ਕਿ ਉਨ੍ਹਾਂ ਨੇ ਮਹਿਲਾਵਾਂ ਦੇ ਸੈਂਟੀਮੈਂਟਸ ਨੂੰ ਠੇਸ ਪਹੁੰਚਾਈ ਹੈ। ਆਮ ਜਨਤਾ ਤੋਂ ਲੈ ਕੇ ਬਾਲੀਵੁੱਡ ਸਿਤਾਰੇ ਇਸ 'ਤੇ ਆਪਣੀ ਰਾਏ ਦੇ ਰਹੇ ਹਨ। ਉਧਰ ਹੁਣ ਹਰ ਮੁੱਦੇ 'ਤੇ ਖੁੱਲ੍ਹ ਕੇ ਬੋਲਣ ਵਾਲੀ ਅਦਾਕਾਰਾ ਵਿਦਿਆ ਬਾਲਨ ਨੇ ਇਸ 'ਤੇ ਆਪਣੀ ਰਾਏ ਦਿੱਤੀ। ਉਨ੍ਹਾਂ ਨੇ ਰਣਵੀਰ ਸਿੰਘ ਦਾ ਸਮਰਥਨ ਕੀਤਾ। 

PunjabKesari
ਮੁੰਬਈ ਦੇ ਕੁਬਰਾ ਸੈਤ ਦੀ ਜੀਵਨੀ-'ਓਪਨ ਬੁੱਕ: ਨਾਟ ਕਵਿਟ ਏ ਮੇਮਾਯਰ' ਦੇ ਵਿਮੋਚਨ ਦੇ ਦੌਰਾਨ ਜਦੋਂ ਉਸ ਤੋਂ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੂੰ ਰਣਵੀਰ ਸਿੰਘ ਦਾ ਨਵਾਂ ਫੋਟੋਸ਼ੂਟ ਪਸੰਦ ਹੈ ਤਾਂ ਉਹ ਇਸ ਦੇ ਬਾਰੇ 'ਚ ਸੋਚਦੀ ਹੈ? ਇਸ 'ਤੇ ਅਦਾਕਾਰਾ ਨੇ ਕਿਹਾ-ਅਰੇ ਇਸ 'ਚ ਪ੍ਰਾਬਲਮ ਕੀ ਹੈ? ਪਹਿਲੀ ਵਾਰ ਕੋਈ ਆਦਮੀ ਕਰ ਰਿਹਾ ਹੈ। ਅਸੀਂ ਲੋਕਾਂ ਨੂੰ ਵੀ ਅੱਖਾਂ ਸੇਕਣ ਦਿਓ ਨਾ!'


ਉਧਰ ਜਦੋਂ ਵਿਦਿਆ ਬਾਲਨ ਤੋਂ ਰਣਵੀਰ ਸਿੰਘ ਦੇ ਖ਼ਿਲਾਫ਼ ਐੱਫ.ਆਈ.ਆਰ ਦਰਜ ਕਰਵਾਉਣ ਦੇ ਬਾਰੇ 'ਚ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਐੱਫ.ਆਈ.ਆਰ. ਕਰਵਾਉਣ ਵਾਲੇ ਲੋਕਾਂ ਦੇ ਕੋਲ ਜ਼ਿਆਦਾ ਕੰਮ ਨਹੀਂ ਹੈ ਇਸ ਲਈ ਇਨ੍ਹਾਂ ਚੀਜ਼ਾਂ 'ਤੇ ਉਹ ਸਮਾਂ ਗਵਾ ਰਹੇ ਹਨ। ਉਨ੍ਹਾਂ ਨੇ ਤਿੱਖੇ ਸ਼ਬਦਾਂ 'ਚ ਅੱਗੇ ਕਿਹਾ-'ਜੇਕਰ ਤੁਹਾਨੂੰ ਚੰਗਾ ਨਹੀਂ ਲੱਗਾ ਤਾਂ ਪੇਪਰ ਬੰਦ ਕਰ ਦਿਓ, ਸੁੱਟ ਦਿਓ, ਜੋ ਕਰਨਾ ਹੈ ਕਰੋ। ਐੱਫ.ਆਈ.ਆਰ-ਵੈੱਫ.ਆਈ.ਆਰ. ਦੇ ਚੱਕਰ 'ਚ ਕਿਉਂ ਪੈਣਾ ਹੈ?'


author

Aarti dhillon

Content Editor

Related News