ਮੁੰਬਈ ਟੂਰ ''ਚ ਕਰਨ ਔਜਲਾ ਨਾਲ ਸ਼ਾਮਲ ਹੋਣਗੇ ਵਿੱਕੀ ਕੌਸ਼ਲ

Thursday, Sep 05, 2024 - 01:56 PM (IST)

ਮੁੰਬਈ ਟੂਰ ''ਚ ਕਰਨ ਔਜਲਾ ਨਾਲ ਸ਼ਾਮਲ ਹੋਣਗੇ ਵਿੱਕੀ ਕੌਸ਼ਲ

ਮੁੰਬਈ- 'ਬੈਡ ਨਿਊਜ਼' ਹਾਲ ਹੀ 'ਚ ਰਿਲੀਜ਼ ਹੋਇਆ ਇੱਕ ਬਾਲੀਵੁੱਡ ਕਾਮੇਡੀ ਡਰਾਮਾ ਹੈ ਜਿਸ 'ਚ ਐਨੀਮਲ ਫੇਮ ਤ੍ਰਿਪਤੀ ਡਿਮਰੀ, ਵਿੱਕੀ ਕੌਸ਼ਲ ਅਤੇ ਐਮੀ ਵਿਰਕ ਮੁੱਖ ਭੂਮਿਕਾਵਾਂ 'ਚ ਹਨ। ਆਨੰਦ ਤਿਵਾਰੀ ਦੁਆਰਾ ਨਿਰਦੇਸ਼ਿਤ ਇਹ ਫਿਲਮ ਇੱਕ ਵਾਰ ਫਿਰ ਸੁਰਖੀਆਂ 'ਚ ਹੈ। ਇਹ ਫਿਲਮ 19 ਜੁਲਾਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਇਸ ਤੋਂ ਬਾਅਦ ਹੁਣ ਇਹ ਫਿਲਮ OTT 'ਤੇ ਧਮਾਲਾਂ ਪਾ ਰਹੀ ਹੈ। ਫਿਲਮ ਦਾ ਗੀਤ 'ਤੌਬਾ-ਤੌਬਾ' ਅੱਜ ਵੀ ਦਰਸ਼ਕਾਂ ਦੇ ਬੁੱਲਾਂ 'ਤੇ ਹੈ। ਹੁਣ ਖਬਰ ਆ ਰਹੀ ਹੈ ਕਿ ਆਉਣ ਵਾਲੇ ਦਿਨਾਂ 'ਚ ਵਿੱਕੀ ਅਤੇ ਗਾਇਕ ਕਰਨ ਔਜਲਾ ਦੀ ਜੋੜੀ ਇੱਕ ਵਾਰ ਫਿਰ ਤੋਂ ਹਲਚਲ ਮਚਾਉਣ ਜਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ -ਹੜ੍ਹ ਪੀੜਤ ਲੋਕਾਂ ਦੀ ਮਦਦ ਲਈ ਅੱਗੇ ਆਏ ਮਹੇਸ਼ ਬਾਬੂ, ਦਾਨ ਕੀਤੀ ਮੋਟੀ ਰਕਮ

ਵਿੱਕੀ ਕੌਸ਼ਲ ਅਤੇ ਕਰਨ ਔਜਲਾ ਦੀ ਜੋੜੀ ਨੇ 'ਬੈਡ ਨਿਊਜ਼' ਦੇ ਗੀਤ 'ਤੌਬਾ ਤੌਬਾ' 'ਤੇ ਕੰਮ ਕੀਤਾ ਸੀ, ਜਿਸ ਨੇ ਲੋਕਾਂ ਨੂੰ ਕਾਫੀ ਪਸੰਦ ਕੀਤਾ ਸੀ। ਹੁਣ ਇਹ ਉਤਸ਼ਾਹ ਜਾਰੀ ਰਹੇਗਾ ਕਿਉਂਕਿ ਹਾਲੀਆ ਰਿਪੋਰਟਾਂ ਦੱਸਦੀਆਂ ਹਨ ਕਿ ਵਿੱਕੀ ਕੌਸ਼ਲ ਕਥਿਤ ਤੌਰ 'ਤੇ ਆਪਣੇ 'ਇਟ ਵਾਜ਼ ਆਲ ਏ ਡ੍ਰੀਮ' ਮੁੰਬਈ ਦੌਰੇ ਦੌਰਾਨ ਕਰਨ ਔਜਲਾ ਨਾਲ ਸ਼ਾਮਲ ਹੋਣ ਲਈ ਤਿਆਰ ਹੈ। ਮੁੰਬਈ ਸ਼ੋਅ 21 ਦਸੰਬਰ 2024 ਨੂੰ ਹੋਵੇਗਾ।ਬਾਲੀਵੁੱਡ ਹੰਗਾਮਾ ਦੀ ਇਕ ਰਿਪੋਰਟ ਮੁਤਾਬਕ, ਮੁੰਬਈ ਟੂਰ ਦੇ ਪ੍ਰਸ਼ੰਸਕਾਂ ਲਈ ਇਕ ਵੱਖਰਾ ਈਵੈਂਟ ਬਣਾਇਆ ਜਾ ਰਿਹਾ ਹੈ, ਜਿਸ 'ਚ ਵਿੱਕੀ ਕੌਸ਼ਲ ਦੇ ਹੈਰਾਨੀਜਨਕ ਰੂਪ ਨੂੰ ਲੈ ਕੇ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਹਾਲਾਂਕਿ ਅਜੇ ਤੱਕ ਇਸ ਖਬਰ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ ਪਰ ਪ੍ਰਸ਼ੰਸਕ ਇਸ ਵਿਲੱਖਣ ਜੋੜੀ ਨੂੰ ਦੇਖਣ ਦੇ ਮੌਕੇ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ -Bigg Boss 17 ਲਈ ਸਲਮਾਨ ਖ਼ਾਨ ਨੇ ਚਾਰਜ਼ ਕੀਤੀ ਮੋਟੀ ਫੀਸ

ਇਹ ਟੂਰ 7 ਤੋਂ 21 ਦਸੰਬਰ, 2024 ਤੱਕ ਚੰਡੀਗੜ੍ਹ, ਬੈਂਗਲੁਰੂ, ਦਿੱਲੀ ਐਨਸੀਆਰ ਅਤੇ ਮੁੰਬਈ 'ਚ ਹੋਵੇਗਾ। ਰਿਪੋਰਟਾਂ ਦੱਸਦੀਆਂ ਹਨ ਕਿ ਔਜਲਾ ਨੂੰ ਭਾਰਤ 'ਚ ਉਸ ਦੇ ਪਹਿਲੇ ਦੌਰੇ ਲਈ USD 2 ਮਿਲੀਅਨ (ਲਗਭਗ 16.79 ਕਰੋੜ ਰੁਪਏ) ਦਾ ਭੁਗਤਾਨ ਕੀਤਾ ਗਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News