ਕੈਟਰੀਨਾ ਕੈਫ-ਵਿੱਕੀ ਕੌਸ਼ਲ ਦੇ ਵਿਆਹ ਤੋਂ ਬਾਅਦ ਸਲਮਾਨ ਖ਼ਾਨ ਨੇ ਲਿਆ ਵੱਡਾ ਫ਼ੈਸਲਾ, ਕੀਤਾ ਇਹ ਐਲਾਨ
Saturday, Dec 11, 2021 - 11:37 AM (IST)
ਮੁੰਬਈ (ਬਿਊਰੋ) : ਬਾਲੀਵੁੱਡ ਦੇ ਦਬੰਗ ਖ਼ਾਨ ਸਲਮਾਨ ਖ਼ਾਨ ਆਪਣੀ ਸੁਪਰਹਿੱਟ ਫ਼ਿਲਮ 'ਦਬੰਗ' ਦੇ ਨਾਂ 'ਤੇ ਕਈ ਸਾਲਾਂ ਤੋਂ ਸਟੇਜ ਸ਼ੋਅ ਕਰ ਰਹੇ ਹਨ। ਇਸ ਸਾਲ ਉਨ੍ਹਾਂ ਦਾ ਸ਼ੋਅ 10 ਦਸੰਬਰ ਨੂੰ ਰਿਆਦ 'ਚ ਹੋ ਚੁੱਕਿਆ ਹੈ। ਸਲਮਾਨ ਦੇ ਕਰੀਬੀ ਸੂਤਰਾਂ ਦਾ ਕਹਿਣਾ ਹੈ ਕਿ ਜਿਵੇਂ ਹੀ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦੇ ਵਿਆਹ ਦੀ ਤਰੀਕ ਪੱਕੀ ਹੋਈ ਤਾਂ ਸਲਮਾਨ ਨੇ ਸ਼ੋਅ ਨੂੰ ਹਰੀ ਝੰਡੀ ਦੇ ਦਿੱਤੀ ਸੀ। ਖੈਰ, ਜੇਕਰ 'ਦਬੰਗ ਟੂਰ' ਦੀ ਗੱਲ ਕਰੀਏ ਤਾਂ ਤੁਹਾਨੂੰ ਸੋਸ਼ਲ ਮੀਡੀਆ 'ਤੇ ਇਸ ਟੂਰ ਨਾਲ ਸਬੰਧਿਤ ਕਈ ਵੀਡੀਓ ਦੇਖਣ ਨੂੰ ਮਿਲਣਗੇ। ਅਜਿਹਾ ਹੀ ਇੱਕ ਵੀਡੀਓ ਸ਼ਿਲਪਾ ਸ਼ੈੱਟੀ ਦੀ ਡਾਂਸ ਰਿਹਰਸਲ ਦਾ ਵੀ ਸ਼ੇਅਰ ਕੀਤਾ ਗਿਆ ਹੈ। ਜੋ ਪਹਿਲੀ ਵਾਰ ਇਸ ਦੌਰੇ ਦਾ ਹਿੱਸਾ ਬਣ ਰਹੀ ਹੈ। ਇਸ 'ਚ ਅਦਾਕਾਰਾ ਦੇ ਹੈਂਗਿੰਗ ਕੰਸਰਟ ਨੂੰ ਦੇਖਿਆ ਜਾ ਸਕਦਾ ਹੈ ਅਤੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਕੰਸਰਟ ਕਿੰਨਾ ਧਮਾਕੇਦਾਰ ਹੋਣ ਵਾਲਾ ਹੈ।
ਦੱਸ ਦੇਈਏ ਕਿ ਪਿਛਲੇ ਦਿਨੀਂ ਸ਼ਿਲਪਾ ਸ਼ੈੱਟੀ ਨੂੰ ਏਅਰਪੋਰਟ 'ਤੇ ਸਪਾਟ ਕੀਤਾ ਗਿਆ ਸੀ। ਜਿੱਥੇ ਹਰ ਕਿਸੇ ਦੀਆਂ ਨਜ਼ਰਾਂ ਉਸ ਦੇ ਨਵੇਂ ਟ੍ਰੈਂਡਿੰਗ ਵੱਖ-ਵੱਖ ਤਰ੍ਹਾਂ ਦੇ ਜੁੱਤੇ 'ਤੇ ਟਿੱਕੀਆਂ ਹੋਈਆਂ ਸਨ। ਦੋ ਪੈਰਾਂ 'ਤੇ ਵੱਖ-ਵੱਖ ਤਰ੍ਹਾਂ ਦੀਆਂ ਜੁੱਤੀਆਂ ਪਹਿਨ ਕੇ ਅਦਾਕਾਰਾ ਫੰਕੀ ਲੁੱਕ 'ਚ ਨਜ਼ਰ ਆਈ।
ਦੱਸਣਯੋਗ ਹੈ ਕਿ ਸ਼ਿਲਪਾ ਸ਼ੈੱਟੀ ਦੇ ਨਾਲ ਮਨੀਸ਼ ਪਾਲ, ਸੁਨੀਲ ਗਰੋਵਰ, ਸਲਮਾਨ ਦੇ ਜੀਜਾ ਆਯੂਸ਼ ਸ਼ਰਮਾ, ਪ੍ਰਭੂ ਦੇਵਾ, ਸਿੰਗਰ ਗੁਰੂ ਰੰਧਾਵਾ, ਸੁਨੀਲ ਗਰੋਵਰ, ਸਾਈ ਮਾਂਜਰੇਕਰ ਅਤੇ ਸਿੰਗਰ ਕਮਲ ਖ਼ਾਨ ਵੀ 'ਦਬੰਗ ਟੂਰ' ਦਾ ਹਿੱਸਾ ਹਨ। ਦੂਜੇ ਪਾਸੇ ਜੈਕਲੀਨ ਫਰਨਾਂਡੀਜ਼ ਇਸ ਕੰਸਰਟ ਦਾ ਹਿੱਸਾ ਨਹੀਂ ਹੋਵੇਗੀ। ਮਨੀ ਲਾਂਡਰਿੰਗ ਮਾਮਲੇ 'ਚ ਈਡੀ ਦੀ ਪੁੱਛਗਿੱਛ ਕਾਰਨ ਉਹ ਕੰਸਰਟ ਤੋਂ ਹਟ ਗਈ ਸੀ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਜ਼ਰੂਰ ਦੱਸੋ।