ਵਿੱਕੀ-ਕੈਟਰੀਨਾ ''ਤੇ ਪ੍ਰਸ਼ੰਸਕਾਂ ਨੇ ਲੁਟਾਇਆ ਪਿਆਰ, ਜੋੜੇ ਦੀਆਂ ਬਣਾਈਆਂ ਖੂਬਸੂਰਤ ਪੇਂਟਿੰਗਾਂ
Sunday, Dec 12, 2021 - 10:47 AM (IST)
ਮੁੰਬਈ- ਅਦਾਕਾਰ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ 9 ਦਸੰਬਰ ਨੂੰ ਸੱਤ ਫੇਰੇ ਲੈ ਕੇ ਹਮੇਸ਼ਾ ਲਈ ਇਕ-ਦੂਜੇ ਦੇ ਹੋ ਗਏ ਹਨ। ਦੋਵਾਂ ਨੇ ਰਾਜਸਥਾਨ ਦੇ ਸਵਾਈ ਮਾਧੋਪੁਰ ਦੇ ਬਰਵਾੜਾ ਫੋਰਟ 'ਚ ਵਿਆਹ ਕੀਤਾ ਸੀ। ਸਿਤਾਰੇ ਅਤੇ ਪ੍ਰਸ਼ੰਸਕ ਜੋੜੇ ਨੂੰ ਵਧਾਈਆਂ ਦੇ ਰਹੇ ਹਨ। ਕੁਝ ਪ੍ਰਸ਼ੰਸਕਾਂ ਨੇ ਵਿੱਕੀ ਤੇ ਕੈਟਰੀਨਾ ਦੀ ਪੇਟਿੰਗ ਵੀ ਬਣਾਈ ਹੈ ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।
ਵੀਡੀਓ 'ਚ ਇਕ ਕਲਾਕਾਲ ਵਿੱਕੀ ਅਤੇ ਕੈਟਰੀਨਾ ਦੇ ਵਿਆਹ ਦੀ ਤਸਵੀਰ ਨੂੰ ਬਲਿਊ ਪੈਨ ਨਾਲ ਬਣਾਉਂਦਾ ਹੋਇਆ ਨਜ਼ਰ ਆ ਰਿਹਾ ਹੈ। ਇਸ ਤਸਵੀਰ 'ਚ ਕੈਟਰੀਨਾ ਵਿੱਕੀ ਨੂੰ ਜੈਮਾਲਾ ਪਹਿਣਾਉਂਦੀ ਹੋਈ ਦਿਖਾਈ ਦੇ ਰਹੀ ਹੈ।
ਇਸ ਤੋਂ ਇਲਾਵਾ ਅੰਮ੍ਰਿਤਸਰ ਦੇ ਕਿਸੇ ਸਟੂਡੀਓ 'ਚ ਇਕ ਕਲਾਕਾਰ ਨੇ ਆਇਲ ਪੇਂਟਿੰਗ ਨਾਲ ਵਿੱਕੀ ਅਤੇ ਕੈਟਰੀਨਾ ਦੀ ਤਸਵੀਰ ਤਿਆਰ ਕੀਤੀ ਇਸ ਦੀਆਂ ਹੋਰ ਵੀ ਤਸਵੀਰਾਂ ਸਾਹਮਣੇ ਆਈਆਂ ਹਨ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਅਤੇ ਵੀਡੀਓਜ਼ ਨੂੰ ਖੂਬ ਪਸੰਦ ਕਰ ਰਹੇ ਹਨ।
ਦੱਸ ਦੇਈਏ ਕਿ ਵਿਆਹ ਤੋਂ ਬਾਅਦ ਕੈਟਰੀਨਾ ਅਤੇ ਵਿੱਕੀ ਦੀ ਫੈਨ ਫੋਲੋਇੰਗ ਹੋਰ ਵੀ ਵੱਧ ਗਈ ਹੈ। ਜੋੜੇ ਨੇ ਆਪਣੇ ਵਿਆਹ ਨੂੰ ਕਾਫੀ ਸੀਕ੍ਰੇਟ ਰੱਖਿਆ ਸੀ। ਵੈਨਿਊ 'ਤੇ ਸਟਾਫ ਤੋਂ ਲੈ ਕੇ ਮਹਿਮਾਨਾਂ ਤੱਕ ਨੂੰ ਫੋਨ ਦੀ ਆਗਿਆ ਨਹੀਂ ਸੀ ਤਾਂ ਜੋ ਇਸ ਇਵੈਂਟ ਦੀਆਂ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ ਤੱਕ ਨਾ ਪਹੁੰਚਣ।
ਹਾਲਾਂਕਿ ਵਿਆਹ ਤੋਂ ਬਾਅਦ ਜੋੜੇ ਨੇ ਖ਼ੁਦ ਹੀ ਆਪਣੇ ਵਿਆਹ ਅਤੇ ਪ੍ਰੀ-ਵੈਡਿੰਗ ਫੰਕਸ਼ਨ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਸਨ।