ਵਿੱਕੀ ਜੈਨ ਦਾ ਸਫ਼ਰ ਖ਼ਤਮ! ਆਖਰੀ ਬੇਦਖ਼ਲੀ ਨੂੰ ਦੇਖ ਭੜਕੇ ਲੋਕ, ਕਿਹਾ– ‘ਅੰਕਿਤਾ ਲਈ ਖੇਡ...’
Tuesday, Jan 23, 2024 - 12:34 PM (IST)
ਮੁੰਬਈ (ਬਿਊਰੋ)– ‘ਬਿੱਗ ਬੌਸ 17’ ਦੇ ਘਰ ’ਚ ਹੁਣ ਸਭ ਤੋਂ ਵੱਡਾ ਟਵਿਸਟ ਆਉਣ ਵਾਲਾ ਹੈ। ਇਸ ਸੀਜ਼ਨ ਦੀ ਅੰਤਿਮ ਬੇਦਖ਼ਲੀ ਹੋਣ ਜਾ ਰਹੀ ਹੈ। ਘਰ ’ਚ ਹੁਣ ਤੱਕ ਕੁੱਲ 6 ਮੈਂਬਰ ਰਹਿ ਗਏ ਹਨ, ਜਿਨ੍ਹਾਂ ’ਚ ਅੰਕਿਤਾ ਲੋਖੰਡੇ, ਮੰਨਾਰਾ ਚੋਪੜਾ, ਵਿੱਕੀ ਜੈਨ, ਮੁਨੱਵਰ, ਅਭਿਸ਼ੇਕ ਕੁਮਾਰ ਤੇ ਅਰੁਣ ਸ਼ਾਮਲ ਹਨ। ਹੁਣ ਜੋ ਹੋਣ ਵਾਲਾ ਹੈ, ਉਹ ਸਭ ਨੂੰ ਹੈਰਾਨ ਕਰ ਦੇਵੇਗਾ। ਇਸ ਤੋਂ ਪਹਿਲਾਂ ਈਸ਼ਾ ਮਾਲਵੀਆ ਨੂੰ ਇਸ ਸ਼ੋਅ ’ਚੋਂ ਕੱਢਿਆ ਜਾ ਚੁੱਕਾ ਹੈ ਤੇ ਹੁਣ ਬਾਕੀ ਮੈਂਬਰਾਂ ’ਚੋਂ ਇਕ ਨੂੰ ਕੱਢਣ ਦੀ ਵਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਘਰ ’ਚੋਂ ਕੱਢੇ ਜਾਣ ਵਾਲੇ ਆਖਰੀ ਮੁਕਾਬਲੇਬਾਜ਼ ਕੋਈ ਹੋਰ ਨਹੀਂ, ਸਗੋਂ ਵਿੱਕੀ ਹਨ ਤੇ ਇਹ ਖ਼ਬਰ ਉਸ ਲਈ ਕਿਸੇ ਸਦਮੇ ਤੋਂ ਘੱਟ ਨਹੀਂ ਹੈ।
ਇਹ ਖ਼ਬਰ ਵੀ ਪੜ੍ਹੋ : ਪ੍ਰਾਣ ਪ੍ਰਤਿਸ਼ਠਾ ’ਤੇ ਝੂਮਿਆ ਬਾਲੀਵੁੱਡ, ਕਿਹਾ– ‘ਪੂਰਾ ਦੇਸ਼ ਅਯੁੱਧਿਆ ’ਚ ਰਾਮ ਲੱਲਾ ਦੇ ਸਵਾਗਤ ਲਈ ਇਕਜੁੱਟ ਹੋਇਆ’
‘ਬਿੱਗ ਬੌਸ’ ਦੇ ਪ੍ਰੋਮੋ ’ਚ ਉਹ ਕਹਿੰਦੇ ਨਜ਼ਰ ਆ ਰਹੇ ਹਨ, ‘‘ਅਸੀਂ ਇਕੱਠੇ 100 ਦਿਨ ਬਿਤਾਏ ਹਨ। ਮੈਂ ਪਹਿਲੇ ਦਿਨ ਹੀ ਕਿਹਾ ਸੀ ਕਿ ਮੇਰੇ ਸ਼ੋਅ ਲਈ ਜੋ ਵੀ ਚੰਗਾ ਹੋਵੇਗਾ, ਮੈਂ ਉਸ ਪ੍ਰਤੀ ਪੱਖਪਾਤੀ ਰਹਾਂਗਾ ਤੇ ਹੁਣ ਉਹ 6 ਲੋਕ ਮੇਰੇ ਸ਼ੋਅ ਲਈ ਚੰਗੇ ਸਨ। ਇਸ ਲਈ ਹੁਣ ਤੁਹਾਡੇ 6 ਲੋਕਾਂ ਨਾਲ ਮੇਰੀ ਆਖਰੀ ਸ਼ਰਤ ਹੈ। ਹੁਣ ਫ਼ੈਸਲੇ ਦਾ ਪਲ ਆ ਗਿਆ ਹੈ। 6 ਤੋਂ 5 ਹੋਣ ਦਾ ਸਮਾਂ। ਅੰਤਿਮ ਨਾਮਜ਼ਦਗੀਆਂ ਦੀ ਬੇਦਖ਼ਲੀ ਸ਼ੁਰੂ ਹੋਣ ਵਾਲੀ ਹੈ।’’ ਫਿਰ ਜੋ ਨਾਂ ਸਾਹਮਣੇ ਆਉਂਦਾ ਹੈ, ਉਸ ਨੂੰ ਦੇਖ ਕੇ ਪਰਿਵਾਰ ਵਾਲੇ ਹੈਰਾਨ ਰਹਿ ਜਾਂਦੇ ਹਨ।
ਵਿੱਕੀ ਸ਼ੋਅ ’ਚ ਆਪਣੀ ਯਾਤਰਾ ਦਾ ਹੱਕਦਾਰ ਹੈ
‘ਦਿ ਖ਼ਬਰੀ’ ਮੁਤਾਬਕ ਹੁਣ ਜੋ ਮੈਂਬਰ ਸ਼ੋਅ ਤੋਂ ਬਾਹਰ ਹੋਣ ਜਾ ਰਿਹਾ ਹੈ, ਉਹ ਕੋਈ ਹੋਰ ਨਹੀਂ, ਸਗੋਂ ਅੰਕਿਤਾ ਲੋਖੰਡੇ ਦੇ ਪਤੀ ਵਿੱਕੀ ਜੈਨ ਹਨ। ਉਦੋਂ ਤੋਂ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਜ਼ਬਰਦਸਤ ਆਉਣੀਆਂ ਸ਼ੁਰੂ ਹੋ ਗਈਆਂ ਹਨ। ਲੋਕ ਹੈਰਾਨ ਹਨ ਤੇ ਕਹਿੰਦੇ ਨਜ਼ਰ ਆ ਰਹੇ ਹਨ, ‘‘ਅਰੁਣ ਟਾਪ 5 ’ਚ ਹੈ, ਉਹ ਫਾਈਨਲ ’ਚ ਹੈ, ਇਹ ਸਭ ਤੋਂ ਵੱਡਾ ਮਜ਼ਾਕ ਹੈ।’’ ਇਕ ਨੇ ਕਿਹਾ, ‘‘ਕੀ ਹੋਇਆ, ਮੈਂ ਸੋਚਿਆ ਅਰੁਣ ਚਲਾ ਜਾਵੇਗਾ।’’ ਬਹੁਤ ਸਾਰੇ ਲੋਕਾਂ ਨੇ ਕਿਹਾ ਹੈ, ‘‘ਵਿੱਕੀ ਟਾਪ 5 ਦਾ ਹੱਕਦਾਰ ਹੈ, ਉਹ ਆਪਣੀ ਯਾਤਰਾ ਦੀ ਵੀਡੀਓ ਦਾ ਹੱਕਦਾਰ ਹੈ।’’ ਕਈਆਂ ਨੇ ਇਹ ਵੀ ਕਿਹਾ ਹੈ ਕਿ ਉਹ ਜੇਤੂ ਬਣਨ ਦਾ ਹੱਕਦਾਰ ਸੀ।
‘ਬਿੱਗ ਬੌਸ’ ਨੇ ਅੰਕਿਤਾ ਲਈ ਗੇਮ ਖੇਡੀ
ਕੁਝ ਲੋਕਾਂ ਨੇ ਕਿਹਾ, ‘‘ਵਿੱਕੀ ਬਾਹਰ ਨਹੀਂ ਆਇਆ ਤਾਂ ਅੰਕਿਤਾ ਦੀਆਂ ਵੋਟਾਂ ਕਿਵੇਂ ਮਿਲਣਗੀਆਂ, ਬਿੱਗ ਬੀ ਨੇ ਵਧੀਆ ਖੇਡਿਆ ਹੈ।’’ ਕਈ ਲੋਕਾਂ ਨੇ ਕਿਹਾ ਹੈ ਕਿ ‘ਬਿੱਗ ਬੌਸ’ ਨੂੰ ਅੰਕਿਤਾ ਦਾ ਵੋਟ ਬੈਂਕ ਵਧਾਉਣ ਲਈ ਅਜਿਹਾ ਕਰਨਾ ਪਿਆ, ਇਸ ’ਚ ਹੈਰਾਨੀ ਵਾਲੀ ਗੱਲ ਕੀ ਹੈ।’’
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।