''ਖਲਨਾਇਕ'' ਰਣਜੀਤ ਬਣਨਗੇ ਇਸ ਫ਼ਿਲਮ ਦਾ ਹਿੱਸਾ, ਕਰਨਗੇ ਸ਼ਾਨਦਾਰ ਵਾਪਸੀ
Thursday, Sep 26, 2024 - 10:17 AM (IST)
ਮੁੰਬਈ (ਬਿਊਰੋ) : ਹਿੰਦੀ ਸਿਨੇਮਾਂ ਜਗਤ 'ਚ ਦਹਾਕਿਆ ਤੱਕ ਛਾਏ ਰਹਿਣ ਵਾਲੇ ਅਦਾਕਾਰ ਰਣਜੀਤ ਹੁਣ ਲੰਮੇਂ ਸਮੇਂ ਬਾਅਦ ਇਕ ਵਾਰ ਫਿਰ ਸਿਲਵਰ ਸਕ੍ਰੀਨ 'ਤੇ ਸ਼ਾਨਦਾਰ ਵਾਪਸੀ ਲਈ ਤਿਆਰ ਹਨ, ਜੋ ਔਨ ਫਲੌਰ ਪੜਾਅ ਦਾ ਹਿੱਸਾ ਬਣੀ ਹੋਈ ਬਹੁ-ਚਰਚਿਤ ਹਿੰਦੀ ਸੀਕਅਲ ਫ਼ਿਲਮ 'ਹਾਊਸਫੁੱਲ 5' ਦੁਆਰਾ ਬਾਲੀਵੁੱਡ 'ਚ ਇਕ ਹੋਰ ਪ੍ਰਭਾਵੀ ਸ਼ੁਰੂਆਤ ਕਰਨਗੇ। 'ਸਾਜਿਦ ਨਡਿਆਦਵਾਲਾ ਦੀ ਹਿੱਟ ਫ੍ਰੈਂਚਚੀਜ਼ ਦੀ ਪੰਜਵੀਂ ਸੀਕੁਅਲ ਵਜੋਂ ਸਾਹਮਣੇ ਆਉਣ ਜਾ ਰਹੀ ਉਕਤ ਫ਼ਿਲਮ ਦਾ ਤਰੁਣ ਮਨਸੁਖਾਣੀ ਕਰ ਰਹੇ ਹਨ, ਜੋ ਇਸ ਤੋਂ ਪਹਿਲਾਂ ਕਈ ਚਰਚਿਤ ਅਤੇ ਵੱਡੀਆ ਫ਼ਿਲਮਾਂ ਨਾਲ ਨਿਰਦੇਸ਼ਕ ਦੇ ਰੂਪ ਵਿਚ ਜੁੜੇ ਰਹੇ ਹਨ, ਅੱਜਕਲ੍ਹ ਬਾਲੀਵੁੱਡ ਦੇ ਮੋਹਰੀ ਕਤਾਰ ਨਿਰਦੇਸ਼ਕਾਂ 'ਚ ਅਪਣਾ ਸ਼ੁਮਾਰ ਕਰਵਾਉੰਦੇ ਹਨ।
'ਹਾਊਸਫੁੱਲ 5' ਦੀ ਸਟਾਰ ਕਾਸਟ
ਲੰਡਨ ਦੇ ਵੱਖ-ਵੱਖ ਹਿੱਸਿਆ ਵਿਚ ਤੇਜੀ ਨਾਲ ਮੁਕੰਮਲ ਕੀਤੀ ਜਾ ਰਹੀ ਇਸ ਦਿਲਚਸਪ ਡਰਾਮਾ ਫ਼ਿਲਮ 'ਹਾਊਸਫੁੱਲ 5' 'ਚ ਕਾਫ਼ੀ ਮਹੱਤਵਪੂਰਨ ਕਿਰਦਾਰ ਅਦਾ ਕਰਦੇ ਨਜ਼ਰੀ ਪੈਣਗੇ ਅਦਾਕਾਰ ਰਣਜੀਤ, ਜਿਨ੍ਹਾਂ ਦੀ ਇਸ ਬਿੱਗ ਸੈਟਅੱਪ ਫ਼ਿਲਮ 'ਚ ਜੈਕੀ ਸਰਾਫ, ਨਾਨਾ ਪਾਟੇਕਰ, ਅਕਸ਼ੈ ਕੁਮਾਰ, ਦਿਨੋ ਮਾਰੀਆ, ਚੰਕੀ ਪਾਂਡੇ , ਜਾਨੀ ਲੀਵਰ, ਜੈਕਲਿਨ ਫਰਨਾਂਡਿਸ, ਨਰਗਿਸ ਫਾਖਰੀ, ਚਿਤਰਗਾਂਦਾ ਸਿੰਘ ਲੀਡਿੰਗ ਭੂਮਿਕਾਵਾਂ ਅਦਾ ਕਰ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ - ਕੰਗਨਾ ਰਣੌਤ 'ਤੇ ਰਾਜਾ ਵੜਿੰਗ ਦਾ ਵੱਡਾ ਬਿਆਨ, ਸ਼ਰੇਆਮ ਆਖ ਦਿੱਤੀਆਂ ਇਹ ਗੱਲਾਂ
ਇਨ੍ਹਾਂ ਫ਼ਿਲਮਾਂ ਦਾ ਹਿੱਸਾ ਰਹਿ ਚੁੱਕੇ ਰਣਜੀਤ
1970 ਦੇ ਸਮੇਂ ਦੌਰਾਨ ਕਰਿਅਰ ਦਾ ਸਿਖਰ ਹੰਢਾਉਣ ਵਾਲੇ ਅਦਾਕਾਰ ਰਣਜੀਤ ਬਾਲੀਵੁੱਡ ਦੇ ਨਾਮੀ ਗਿਰਾਮੀ ਸਟਾਰਜ ਨੂੰ ਵੀ ਸਖਤ ਟੱਕਰ ਅਤੇ ਚੁਣੌਤੀ ਦਿੰਦੇ ਰਹੇ ਹਨ, ਜਿਨ੍ਹਾਂ ਵੱਲੋਂ 'ਖਲਨਾਇਕ' ਦੇ ਰੂਪ 'ਚ 'ਸ਼ਰਮੀਲੀ' (1971), 'ਬੰਧੇ ਹੱਥ' (1973), 'ਨਮਕ ਹਲਾਲ' (1982), 'ਹਮਸੇ ਹੈ ਜ਼ਮਾਨਾ' (1983), 'ਜ਼ਿੰਮੇਦਾਰ' (1990) ਅਤੇ 'ਜ਼ਾਲਿਮ' (1990 ) ਤੋਂ ਇਲਾਵਾ 'ਲਾਵਾਰਿਸ', 'ਮਾਂ' , 'ਧਰਮਵੀਰ' ਆਦਿ ਜਿਹੀਆਂ ਫ਼ਿਲਮਾਂ 'ਚ ਨਿਭਾਈਆਂ ਨੈਗੇਟਿਵ ਭੂਮਿਕਾਵਾਂ ਨੇ ਕਈ ਨਵੇਂ ਮੀਲ ਪੱਥਰ ਸਥਾਪਿਤ ਕੀਤੇ ਹਨ।
ਇਹ ਖ਼ਬਰ ਵੀ ਪੜ੍ਹੋ - ਕੀ ਗਾਇਕਾ ਅਫਸਾਨਾ ਖ਼ਾਨ ਹੈ ਗਰਭਵਤੀ? ਪੋਸਟ ਸਾਂਝੀ ਕਰ ਕਿਹਾ- 'ਤੁਹਾਡਾ ਸਾਰਿਆਂ ਦਾ ਧੰਨਵਾਦ...'
ਪੰਜਾਬ ਦੇ ਤਰਨਤਾਰਨ ਤੋਂ ਨੇ ਅਦਾਕਾਰ ਰਣਜੀਤ
ਮੂਲ ਰੂਪ 'ਚ ਪੰਜਾਬ ਦੇ ਧਾਰਮਿਕ ਅਤੇ ਇਤਿਹਾਸਿਕ ਜਿਲ੍ਹੇ ਸ਼੍ਰੀ ਤਰਨਤਾਰਨ ਸਾਹਿਬ ਅਧੀਨ ਆਉਂਦੇ ਜੰਡਿਆਲਾ ਗੁਰੂ ਨਾਲ ਸਬੰਧਤ ਇਹ ਬਾਕਮਾਲ ਅਦਾਕਾਰ ਰਣਜੀਤ ਕਈ ਚਰਚਿਤ ਪੰਜਾਬੀ ਫ਼ਿਲਮਾਂ ਦਾ ਵੀ ਪ੍ਰਭਾਵੀ ਹਿੱਸਾ ਰਹੇ ਹਨ, ਜਿਨ੍ਹਾਂ 'ਚ 'ਮਨ ਜੀਤੇ ਜਗ ਜੀਤ', 'ਰੱਬ ਨੇ ਬਣਾਈਆਂ ਜੋੜੀਆਂ' ਅਤੇ 'ਮੌਜਾਂ ਦੁਬਈ ਦੀਆਂ' ਆਦਿ ਸ਼ੁਮਾਰ ਰਹੀਆ ਹਨ। ਸਾਲ 2012 'ਚ ਆਈ 'ਹਾਊਸਫੁੱਲ 2' ਅਤੇ ਸਾਲ 2019 'ਚ ਆਈ 'ਹਾਊਸਫੁੱਲ 4' ਦਾ ਵੀ ਹਿੱਸਾ ਰਹੇ ਅਦਾਕਾਰ ਰਣਜੀਤ ਤੀਜੀ ਵਾਰ ਉਕਤ ਸੀਕੁਅਲ ਸੀਰੀਜ਼ 'ਚ ਅਪਣੀ ਮੌਜ਼ੂਦਗੀ ਦਰਜ ਕਰਵਾਉਣ ਜਾ ਰਹੇ ਹਨ, ਜੋ ਇਸ ਫ਼ਿਲਮ ਦੇ ਲੰਡਨ ਸ਼ੈਡਿਊਲ 'ਚ ਸ਼ਾਮਲ ਹੋ ਚੁੱਕੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।