ਅਦਾਕਾਰ ਪ੍ਰੇਮ ਚੋਪੜਾ ਤੇ ਪਤਨੀ ਓਮਾ ਚੋਪੜਾ ''ਕੋਰੋਨਾ ਪਾਜ਼ੇਟਿਵ'', ਹਸਪਤਾਲ ''ਚ ਦਾਖ਼ਲ

Tuesday, Jan 04, 2022 - 10:36 AM (IST)

ਅਦਾਕਾਰ ਪ੍ਰੇਮ ਚੋਪੜਾ ਤੇ ਪਤਨੀ ਓਮਾ ਚੋਪੜਾ ''ਕੋਰੋਨਾ ਪਾਜ਼ੇਟਿਵ'', ਹਸਪਤਾਲ ''ਚ ਦਾਖ਼ਲ

ਨਵੀਂ ਦਿੱਲੀ (ਬਿਊਰੋ) : ਬੀਤੇ ਦਿਨਾਂ ਤੋਂ ਲਗਾਤਾਰ ਬਾਲੀਵੁੱਡ ਸੈਲੀਬ੍ਰਿਟੀਜ਼ ਦੇ ਕੋਰੋਨਾ ਪਾਜ਼ੇਟਿਵ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਸੋਮਵਾਰ ਨੂੰ ਜਾਨ ਅਬਰਾਹਮ ਅਤੇ ਏਕਤਾ ਕਪੂਰ ਤੋਂ ਬਾਅਦ ਹੁਣ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਪ੍ਰੇਮ ਚੋਪੜਾ ਅਤੇ ਉਨ੍ਹਾਂ ਦੀ ਪਤਨੀ ਓਮਾ ਚੋਪੜਾ ਦਾ ਕੋਵਿਡ 19 ਟੈਸਟ ਪਾਜ਼ੇਟਿਵ ਆਇਆ ਹੈ। ਦੋਵਾਂ ਨੂੰ ਮੁੰਬਈ ਸਥਿਤ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਸੁਨੰਦਾ ਸ਼ਰਮਾ ਨੇ ਇੰਝ ਮਨਾਇਆ ਨਵੇਂ ਸਾਲ ਦਾ ਜਸ਼ਨ, ਵੀਰਾਂ ਨਾਲ ਸਾਂਝੀਆਂ ਕੀਤੀਆਂ ਖ਼ਾਸ ਤਸਵੀਰਾਂ

ਸਮਾਚਾਰ ਏਜੰਸੀ ਪੀ. ਟੀ. ਆਈ. ਦੀ ਰਿਪੋਰਟ ਅਨੁਸਾਰ, ਸੀਨੀਅਰ ਅਦਾਕਾਰ ਪ੍ਰੇਮ ਚੋਪੜਾ ਅਤੇ ਉਨ੍ਹਾਂ ਦੀ ਪਤਨੀ ਓਮਾ ਚੋਪੜਾ ਨੂੰ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। 86 ਸਾਲਾ ਦਿੱਗਜ਼ ਅਦਾਕਾਰ ਅਤੇ ਉਨ੍ਹਾਂ ਦੀ ਪਤਨੀ ਨੂੰ ਮੁੰਬਈ ਸਥਿਤ ਲੀਲਾਵਤੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਨਾਲ ਹੀ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਦੋਵਾਂ ਨੂੰ ਆਉਣ ਵਾਲੇ ਇਕ ਜਾਂ ਦੋ ਦਿਨਾਂ ਬਾਅਦ ਹਸਪਤਾਲ ਤੋਂ ਛੁੱਟੀ ਮਿਲਣ ਦੀ ਸੰਭਾਵਨਾ ਹੈ।

ਇਹ ਖ਼ਬਰ ਵੀ ਪੜ੍ਹੋ - ਹਰਭਜਨ ਮਾਨ ਸ੍ਰੀ ਦਰਬਾਰ ਸਾਹਿਬ ਵਿਖੇ ਪਰਿਵਾਰ ਨਾਲ ਹੋਏ ਨਤਮਸਤਕ, ਸਾਂਝੀਆਂ ਕੀਤੀਆਂ ਤਸਵੀਰਾਂ

ਸਿਹਤ 'ਚ ਹੋ ਰਿਹੈ ਸੁਧਾਰ
ਅਦਾਕਾਰ ਦਾ ਇਲਾਜ ਕਰ ਰਹੇ ਡਾਕਟਰ ਦਾ ਕਹਿਣਾ ਹੈ ਕਿ, ''ਦੋਵਾਂ ਨੂੰ ਮੋਨੋਕਲੋਨਲ ਐਂਟੀਬਾਡੀ ਕਾਕਟੇਅ ਦੇ ਦਿੱਤਾ ਹੈ ਅਤੇ ਦੋਵੇਂ ਹੌਲੀ-ਹੌਲੀ ਚੰਗੀ ਤਰ੍ਹਾਂ ਸਿਹਤਮੰਦ ਹੋ ਰਹੇ ਹਨ। ਉਮੀਦ ਹੈ ਕਿ ਉਨ੍ਹਾਂ ਨੂੰ ਇਕ ਜਾਂ ਦੋ ਦਿਨਾਂ 'ਚ ਹਸਪਤਾਲ ਤੋਂ ਛੁੱਟੀ ਮਿਲ ਜਾਵੇਗੀ।'' ਉਧਰ, ਸੋਮਵਾਰ ਨੂੰ ਨਿਰਮਾਤਾ ਏਕਤਾ ਕਪੂਰ ਦਾ ਟੈਸਟ ਵੀ ਪਾਜ਼ੇਟਿਵ ਆਇਆ ਹੈ। ਉਨ੍ਹਾਂ ਨੇ ਇਸ ਦੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰਕੇ ਦਿੱਤੀ ਹੈ ਅਤੇ ਆਪਣੇ ਸੰਪਰਕ 'ਚ ਆਏ ਲੋਕਾਂ ਨੂੰ ਆਪਣਾ ਕੋਰੋਨਾ ਟੈਸਟ ਕਰਵਾਉਣ ਦੀ ਅਪੀਲ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ - ਆਮ ਨਹੀਂ ਹੈ ਸਲਮਾਨ ਖ਼ਾਨ ਦੇ ਬ੍ਰੇਸਲੇਟ ’ਚ ਲੱਗਾ ਪੱਥਰ, ਅਜਿਹਾ ਕੀ ਹੋਇਆ ਕਿ 7 ਵਾਰ ਬਦਲਣਾ ਪਿਆ

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
 


author

sunita

Content Editor

Related News