ਹਾਲੀਵੁੱਡ ਇੰਡਸਟਰੀ ''ਚ ਪਸਰਿਆ ਮਾਤਮ, ਹੁਣ ਇਸ ਦਿੱਗਜ ਅਦਾਕਾਰ ਨੇ ਛੱਡੀ ਦੁਨੀਆ
Wednesday, Dec 31, 2025 - 11:05 AM (IST)
ਐਂਟਰਟੇਨਮੈਂਟ ਡੈਸਕ- ਮਨੋਰੰਜਨ ਜਗਤ ਤੋਂ ਇੱਕ ਬਹੁਤ ਹੀ ਦੁਖਦ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਹਾਲੀਵੁੱਡ ਦੇ ਮਸ਼ਹੂਰ ਕਰੈਕਟਰ ਅਦਾਕਾਰ ਇਸਾਇਆ ਵ੍ਹਿਟਲੌਕ ਜੂਨੀਅਰ (Isiah Whitlock Jr.) ਦਾ ਨਿਊਯਾਰਕ ਵਿੱਚ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ 71 ਸਾਲ ਦੀ ਉਮਰ ਵਿੱਚ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਆਪਣੀ ਦਮਦਾਰ ਆਵਾਜ਼ ਅਤੇ ਬੇਮਿਸਾਲ ਅਦਾਕਾਰੀ ਲਈ ਪਛਾਣੇ ਜਾਣ ਵਾਲੇ ਵ੍ਹਿਟਲੌਕ ਦੇ ਜਾਣ ਨਾਲ ਫਿਲਮ ਇੰਡਸਟਰੀ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਵਿੱਚ ਸੋਗ ਦੀ ਲਹਿਰ ਹੈ।
ਇਹ ਵੀ ਪੜ੍ਹੋ: ਸੁਪਰਸਟਾਰ ਅਦਾਕਾਰ ਨੂੰ ਲੱਗਾ ਵੱਡਾ ਸਦਮਾ, ਸਿਰ ਤੋਂ ਉੱਠਿਆ ਮਾਂ ਦਾ ਹੱਥ

ਮੈਨੇਜਰ ਵੱਲੋਂ ਭਾਵੁਕ ਸ਼ਰਧਾਂਜਲੀ
ਅਭਿਨੇਤਾ ਦੇ ਦਿਹਾਂਤ ਦੀ ਪੁਸ਼ਟੀ ਉਨ੍ਹਾਂ ਦੇ ਲੰਬੇ ਸਮੇਂ ਦੇ ਦੋਸਤ ਅਤੇ ਮੈਨੇਜਰ ਬ੍ਰਾਇਨ ਲੀਬਮੈਨ ਨੇ ਕੀਤੀ ਹੈ। ਲੀਬਮੈਨ ਨੇ ਸੋਸ਼ਲ ਮੀਡੀਆ 'ਤੇ ਆਪਣਾ ਦੁੱਖ ਪ੍ਰਗਟ ਕਰਦੇ ਹੋਏ ਲਿਖਿਆ ਕਿ ਉਹ ਬਹੁਤ ਭਾਰੀ ਮਨ ਨਾਲ ਆਪਣੇ ਪਿਆਰੇ ਦੋਸਤ ਅਤੇ ਕਲਾਇੰਟ ਦੇ ਚਲੇ ਜਾਣ ਦੀ ਖਬਰ ਸਾਂਝੀ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਇਸਾਇਆ ਨਾ ਸਿਰਫ ਇੱਕ ਅਸਾਧਾਰਨ ਕਲਾਕਾਰ ਸਨ, ਸਗੋਂ ਇੱਕ ਅਦਭੁਤ ਇਨਸਾਨ ਵੀ ਸਨ, ਜਿਨ੍ਹਾਂ ਦੀ ਸ਼ਖਸੀਅਤ ਦਾ ਹਰ ਕੋਈ ਕਾਇਲ ਹੋ ਜਾਂਦਾ ਸੀ।
ਇਹ ਵੀ ਪੜ੍ਹੋ: ਕਦੇ ਪੰਜਾਬੀ ਇੰਡਸਟਰੀ 'ਚ ਪਾਈ ਸੀ ਧੱਕ ! ਹੁਣ ਗਰੀਬੀ ਦਾ ਝੰਬਿਆ ਕਲਾਕਾਰ ਬਣ ਗਿਆ ਡਿਲੀਵਰੀ ਬੁਆਏ
Related News
ਪੂਰਨ ਸ਼ਾਹਕੋਟੀ ਦੇ ਦੇਹਾਂਤ ਨਾਲ ਇੰਡਸਟਰੀ 'ਚ ਸੋਗ; ਪਰਿਵਾਰ ਨਾਲ ਦੁੱਖ ਵੰਡਾਉਣ ਪਹੁੰਚੇ ਜਸਬੀਰ ਜੱਸੀ ਤੇ ਫਿਰੋਜ਼ (ਵੀਡੀ
