ਵਰੁਣ ਧਵਨ ਪ੍ਰੇਮਿਕਾ ਨਾਲ ਇਸ ਮਹੀਨੇ ਰਚਾਉਣਗੇ ਵਿਆਹ! ਹੋਟਲ ਕਰ ਲਿਆ ਬੁੱਕ

1/13/2021 6:35:18 PM

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਵਰੁਣ ਧਵਨ ਇਸ ਮਹੀਨੇ ਆਪਣੀ ਪ੍ਰੇਮਿਕਾ ਨਤਾਸ਼ਾ ਦਲਾਲ ਨਾਲ ਵਿਆਹ ਕਰਵਾਉਣ ਜਾ ਰਹੇ ਹਨ। ਵਰੁਣ ਤੇ ਨਤਾਸ਼ਾ ਅਲੀਬਾਗ ਦੇ ਇਕ ਪੰਜ ਸਿਤਾਰਾ ਹੋਟਲ ’ਚ ਵਿਆਹ ਕਰਵਾਉਣਗੇ। ਇਸ ਦੀ ਬੁਕਿੰਗ ਹੋ ਚੁੱਕੀ ਹੈ ਤੇ ਵਰੁਣ ਨੇ ਇਸ ਹੋਟਲ ’ਚ ਸਮਾਂ ਵੀ ਬਤੀਤ ਕੀਤਾ ਹੈ। ਵਰੁਣ ਤੇ ਨਤਾਸ਼ਾ ਦੇ ਵਿਆਹ ’ਚ ਆਉਣ ਵਾਲੇ 200 ਮਹਿਮਾਨਾਂ ਦੀ ਸੂਚੀ ਵੀ ਤਿਆਰ ਕੀਤੀ ਗਈ ਹੈ।

ਜਾਣਕਾਰੀ ਮੁਤਾਬਕ ਵਰੁਣ ਧਵਨ ਦਾ ਕਹਿਣਾ ਹੈ ਕਿ ਅਲੀਬਾਗ ’ਚ ਇਕ ਪੰਜ ਸਿਤਾਰਾ ਹੋਟਲ ਬੁੱਕ ਕੀਤਾ ਗਿਆ ਸੀ ਤੇ ਕੁਝ ਐਡਵਾਂਸ ਅਦਾਇਗੀ ਕੀਤੀ ਗਈ ਸੀ। 200 ਮਹਿਮਾਨਾਂ ਦੀ ਸੂਚੀ ਪਹਿਲਾਂ ਹੀ ਤਿਆਰ ਕੀਤੀ ਜਾ ਚੁੱਕੀ ਹੈ। ਹਾਲਾਂਕਿ ਅਜੇ ਇਹ ਖੁਲਾਸਾ ਨਹੀਂ ਹੋਇਆ ਹੈ ਕਿ ਵਰੁਣ ਤੇ ਨਤਾਸ਼ਾ ਇਸ ਮਹੀਨੇ ਕਿਸ ਤਾਰੀਖ਼ ਨੂੰ ਵਿਆਹ ਕਰਵਾਉਣਗੇ।

ਦੱਸਣਯੋਗ ਹੈ ਕਿ ਵਰੁਣ ਧਵਨ ਤੇ ਫੈਸ਼ਨ ਡਿਜ਼ਾਈਨਰ ਨਤਾਸ਼ਾ ਦਲਾਲ ਦੀ ਪਹਿਲਾਂ ਹੀ ਮੰਗਣੀ ਹੋ ਚੁੱਕੀ ਹੈ। ਹਾਲ ਹੀ ’ਚ ਕਰੀਨਾ ਕਪੂਰ ਖ਼ਾਨ ਨੇ ਆਪਣੇ ਰੇਡੀਓ ਸ਼ੋਅ '‘ਵੱਟ ਵੁਮੈਨ ਵਾਂਟ’ ’ਚ ਨਤਾਸ਼ਾ ਦਲਾਲ ਨੂੰ ‘ਵਰੁਣ ਦੀ ਮੰਗੇਤਰ’ ਵਜੋਂ ਸੰਬੋਧਿਤ ਕੀਤਾ ਸੀ। ਇਸ ਰੇਡੀਓ ਸ਼ੋਅ ’ਚ ਵਰੁਣ ਧਵਨ ਇਕੱਲੇ ਸਨ।

ਨਤਾਸ਼ਾ ਤੇ ਵਰੁਣ ਲੰਮੇ ਸਮੇਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਸਾਲ 2020 ’ਚ ਦੋਵਾਂ ਦੇ ਵਿਆਹ ਹੋਣ ਦੀ ਚਰਚਾ ਸੀ। ਵਰੁਣ ਧਵਨ ਨੇ ਰੇਡੀਓ ਸ਼ੋਅ ’ਤੇ ਕਿਹਾ, ‘ਪਹਿਲੀ ਵਾਰ ਜਦੋਂ ਮੈਂ ਨਤਾਸ਼ਾ ਨੂੰ ਮਿਲਿਆ ਸੀ, ਉਹ ਛੇਵੀਂ ਜਮਾਤ ’ਚ ਸੀ। ਉਸ ਸਮੇਂ ਤੋਂ ਅਸੀਂ ਡੇਟਿੰਗ ਨਹੀਂ ਕਰ ਰਹੇ। 11ਵੀਂ ਜਾਂ 12ਵੀਂ ਜਮਾਤ ਤੱਕ ਅਸੀਂ ਦੋਸਤ ਸੀ। ਅਸੀਂ ਬਹੁਤ ਕਰੀਬੀ ਦੋਸਤ ਸੀ।’

ਕਾਫੀ ਸਮੇਂ ਬਾਅਦ ਵਰੁਣ ਨੇ ਨਤਾਸ਼ਾ ਨੂੰ ਡੇਟ ਕਰਨਾ ਸ਼ੁਰੂ ਕਰ ਦਿੱਤਾ। ਵਰੁਣ ਨੇ ਇਸ ਰੇਡੀਓ ’ਚ ਕਿਹਾ, ‘ਉਸ ਨੇ ਮੈਨੂੰ ਤਿੰਨ ਜਾਂ ਚਾਰ ਵਾਰ ਰਿਜੈਕਟ ਕਰ ਦਿੱਤਾ ਸੀ ਪਰ ਮੈਂ ਉਮੀਦ ਨਹੀਂ ਛੱਡੀ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


Rahul Singh

Content Editor Rahul Singh