ਇਸ ਗੰਭੀਰ ਬੀਮਾਰੀ ਨਾਲ ਜੂਝ ਰਹੇ ਵਰੁਣ ਧਵਨ, ਕਿਹਾ- ‘ਮੈਂ ਖ਼ੁਦ ਦਾ ਬੈਲੇਂਸ...’

Saturday, Nov 05, 2022 - 01:54 PM (IST)

ਇਸ ਗੰਭੀਰ ਬੀਮਾਰੀ ਨਾਲ ਜੂਝ ਰਹੇ ਵਰੁਣ ਧਵਨ, ਕਿਹਾ- ‘ਮੈਂ ਖ਼ੁਦ ਦਾ ਬੈਲੇਂਸ...’

ਮੁੰਬਈ (ਬਿਊਰੋ)– ‘ਭੇੜੀਆ’ ਬਣ ਕੇ ਜਲਦੀ ਵਰੁਣ ਧਵਨ ਵੱਡੇ ਪਰਦੇ ’ਤੇ ਨਜ਼ਰ ਆਉਣ ਵਾਲੇ ਹਨ। ਅੱਜਕਲ ਉਹ ਆਪਣੀ ਫ਼ਿਲਮ ਦੀ ਪ੍ਰਮੋਸ਼ਨ ’ਚ ਰੁੱਝੇ ਹੋਏ ਹਨ। ਕ੍ਰਿਤੀ ਸੈਨਨ ਨਾਲ ਵਰੁਣ ਦੀ ਫ਼ਿਲਮ ’ਚ ਜੋੜੀ ਬਣੀ ਹੈ। ਦੋਵੇਂ ਇਸ ਤੋਂ ਪਹਿਲਾਂ ਫ਼ਿਲਮ ‘ਦਿਲਵਾਲੇ’ ’ਚ ਇਕੱਠੇ ਨਜ਼ਰ ਆਏ ਸਨ।

ਹਾਲ ਹੀ ’ਚ ਫ਼ਿਲਮ ਦਾ ਟਰੇਲਰ ਰਿਲੀਜ਼ ਹੋਇਆ ਸੀ, ਜਿਸ ਨੂੰ ਕਾਫੀ ਪਸੰਦ ਕੀਤਾ ਗਿਆ। ਦਰਸ਼ਕਾਂ ਨੂੰ ਵਰੁਣ ਧਵਨ ਦਾ ਇੱਛਾਧਾਰੀ ਭੇੜੀਏ ਦਾ ਰੂਪ ਕਾਫੀ ਪਸੰਦ ਆਇਆ।

ਇਹ ਖ਼ਬਰ ਵੀ ਪੜ੍ਹੋ : ‘ਜੇ ਮੈਂ ਮਹਾਠੱਗ ਹਾਂ ਤਾਂ ਮੇਰੇ ਕੋਲੋਂ 50 ਕਰੋੜ ਕਿਉਂ ਲਏ?’ ਮਹਾਠੱਗ ਸੁਕੇਸ਼ ਦਾ ਕੇਜਰੀਵਾਲ ਨੂੰ ਲੈ ਕੇ ਵੱਡਾ ਬਿਆਨ

ਹਾਲ ਹੀ ’ਚ ਇਕ ਇੰਟਰਵਿਊ ਦੌਰਾਨ ਵਰੁਣ ਨੇ ਦੱਸਿਆ ਕਿ ਉਹ ਵੇਸਟੀਬੁਲਰ ਹਾਇਪੋਫੰਕਸ਼ਨ ਦੀ ਸਮੱਸਿਆ ਨਾਲ ਜੂਝ ਚੁੱਕੇ ਹਨ। ਇਸ ਬੀਮਾਰੀ ’ਚ ਇਕ ਵਿਅਕਤੀ ਆਪਣੇ ਸਰੀਰ ਦਾ ਬੈਲੇਂਸ ਗੁਆ ਬੈਠਦਾ ਹੈ। ਕੋਰੋਨਾ ਮਹਾਮਾਰੀ ਤੋਂ ਬਾਅਦ ਜਦੋਂ ਚੀਜ਼ਾਂ ਹੌਲੀ-ਹੌਲੀ ਖੁੱਲ੍ਹਣੀਆਂ ਸ਼ੁਰੂ ਹੋਈਆਂ ਤਾਂ ਵਰੁਣ ਧਵਨ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।

ਉਨ੍ਹਾਂ ਨੇ ਖ਼ੁਦ ਨੂੰ ਪ੍ਰੈਸ਼ਰਾਈਜ਼ ਕਰਕੇ ਕੰਮ ਪ੍ਰਤੀ ਅੱਗੇ ਵਧਾਇਆ। ਨਾ ਚਾਹੁੰਦੇ ਹੋਏ ਵੀ ਵਰੁਣ ਧਵਨ ਨੂੰ ਕੰਮ ਤੋਂ ਬ੍ਰੇਕ ਲੈਣੀ ਪਈ। ਜਦੋਂ ਵਰੁਣ ਧਵਨ ਨੂੰ ਆਪਣੀ ਇਸ ਬੀਮਾਰੀ ਬਾਰੇ ਪਤਾ ਲੱਗਾ ਤਾਂ ਉਹ ਕਾਫੀ ਦੁਖੀ ਹੋ ਗਏ ਸਨ। ਖ਼ੁਦ ਨੂੰ ਅੱਗੇ ਵਧਾਉਣਾ ਉਨ੍ਹਾਂ ਲਈ ਕਾਫੀ ਚੈਲੇਂਜਿੰਗ ਰਿਹਾ। ਕੋਵਿਡ-19 ਤੋਂ ਬਾਅਦ ਜਦੋਂ ਵਰੁਣ ਧਵਨ ਨੇ ਕੰਮ ’ਤੇ ਵਾਪਸੀ ਕਰਨੀ ਚਾਹੀ ਤਾਂ ਉਨ੍ਹਾਂ ਦੇ ਸਾਹਮਣੇ ਕਈ ਚੁਣੌਤੀਆਂ ਆਈਆਂ।

ਇਹ ਖ਼ਬਰ ਵੀ ਪੜ੍ਹੋ : ਜਾਣੋ ਦਰਸ਼ਕਾਂ ਨੂੰ ਕਿਵੇਂ ਦੀ ਲੱਗੀ ਐਮੀ-ਤਾਨੀਆ ਦੀ ਫ਼ਿਲਮ ‘ਓਏ ਮੱਖਣਾ’ (ਵੀਡੀਓ)

ਵਰੁਣ ਧਵਨ ਨੇ ਕਿਹਾ ਕਿ ਜਦੋਂ ਅਸੀਂ ਘਰ ਦੇ ਦਰਵਾਜ਼ੇ ਖੋਲ੍ਹਦੇ ਹਾਂ ਤਾਂ ਕੀ ਤੁਹਾਨੂੰ ਨਹੀਂ ਲੱਗਦਾ ਕਿ ਅਸੀਂ ਉਸੇ ਰੈਟ ਰੇਸ ’ਚ ਸਾਮਲ ਹੋਣ ਜਾ ਰਹੇ ਹਾਂ, ਜੋ ਘਰ ਦੇ ਬਾਹਰ ਚੱਲ ਰਹੀ ਹੈ। ਇਥੇ ਬੈਠੇ ਕਿੰਨੇ ਲੋਕ ਇਹ ਗੱਲ ਕਹਿ ਸਕਦੇ ਹਨ ਕਿ ਉਹ ਬਦਲੇ ਹਨ। ਮੈਂ ਦੇਖਦਾ ਹਾਂ ਕਿ ਲੋਕ ਪਹਿਲਾਂ ਤੋਂ ਜ਼ਿਆਦਾ ਮਿਹਨਤ ਕਰਕੇ ਕੰਮ ਕਰਨ ਲੱਗੇ ਹਨ।

ਮੈਂ ਖ਼ੁਦ ਨੂੰ ਫ਼ਿਲਮ ‘ਜੁਗ ਜੁਗ ਜੀਓ’ ਲਈ ਇੰਨਾ ਪ੍ਰੈਸ਼ਰਾਈਜ਼ ਕੀਤਾ ਕਿ ਮੈਨੂੰ ਮਹਿਸੂਸ ਹੋਣ ਲੱਗਾ ਕਿ ਮੈਂ ਕਿਸੇ ਇਲੈਕਸ਼ਨ ’ਚ ਤਾਂ ਹਿੱਸਾ ਨਹੀਂ ਲੈ ਰਿਹਾ ਹਾਂ। ਮੈਂ ਨਹੀਂ ਜਾਣਦਾ ਕਿ ਮੈਂ ਖ਼ੁਦ ਨੂੰ ਇੰਨਾ ਸਟ੍ਰੈੱਸ ਤੇ ਪ੍ਰੈਸ਼ਰ ’ਚ ਕਿਉਂ ਪਾਇਆ ਪਰ ਮੈਂ ਕੀਤਾ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News