ਡਾਂਸ ਕਰਦਿਆਂ ਵਰੁਣ ਧਵਨ ਨੇ ਹਾਲੀਵੁੱਡ ਸੁਪਰਮਾਡਲ Gigi Hadid ਨੂੰ ਗੋਦ ’ਚ ਚੁੱਕਿਆ, ਭੜਕ ਉਠੇ ਲੋਕ

04/02/2023 5:41:38 PM

ਮੁੰਬਈ (ਬਿਊਰੋ)– ਬੀਤੀ ਰਾਤ ਮੁੰਬਈ ’ਚ ਨੀਤਾ ਮੁਕੇਸ਼ ਅੰਬਾਨੀ ਕਲਚਰਲ ਵੈਂਚਰ ਈਵੈਂਟ ਦਾ ਦੂਜਾ ਦਿਨ ਵੀ ਸ਼ਾਨਦਾਰ ਰਿਹਾ। ਜਿਥੇ ਹਾਲੀਵੁੱਡ ਤੇ ਬਾਲੀਵੁੱਡ ਸੈਲੇਬਸ ਨੇ ਰੈੱਡ ਕਾਰਪੇਟ ’ਤੇ ਆਪਣੇ ਫੈਸ਼ਨ ਤੇ ਸੁੰਦਰਤਾ ਦਾ ਜਲਵਾ ਬਿਖੇਰਿਆ, ਉਥੇ ਹੀ ਉਨ੍ਹਾਂ ਨੇ ਆਪਣੇ ਸ਼ਾਨਦਾਰ ਡਾਂਸ ਨਾਲ ਸਮਾਗਮ ਨੂੰ ਅੱਗ ਲਗਾ ਦਿੱਤੀ। ਇਸ ਦੌਰਾਨ ਸੋਸ਼ਲ ਮੀਡੀਆ ’ਤੇ ਇਕ ਤੋਂ ਬਾਅਦ ਇਕ ਪਰਫਾਰਮੈਂਸ ਦੀਆਂ ਵੀਡੀਓਜ਼ ਸਾਹਮਣੇ ਆ ਰਹੀਆਂ ਹਨ, ਜਿਸ ’ਚ ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਪਠਾਨ’ ਦੇ ਗੀਤ ‘ਝੂਮੇ ਜੋ ਪਠਾਨ’ ’ਤੇ ਡਾਂਸ ਕਰਨ ਤੋਂ ਬਾਅਦ ਵਰੁਣ ਧਵਨ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ’ਚ ਉਹ ਹਾਲੀਵੁੱਡ ਸੁਪਰਮਾਡਲ Gigi Hadid ਨਾਲ ਡਾਂਸ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ਨੂੰ ਦੇਖਦਿਆਂ ਹੀ ਪ੍ਰਸ਼ੰਸਕ ਸੋਸ਼ਲ ਮੀਡੀਆ ’ਤੇ ਆਪਣਾ ਗੁੱਸਾ ਜ਼ਾਹਿਰ ਕਰਦੇ ਨਜ਼ਰ ਆ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਪੰਜਾਬ ’ਚ ਜਲਦ ਹੋਵੇਗੀ ਫ਼ਿਲਮ ਸਿਟੀ ਦੀ ਸਥਾਪਨਾ : CM ਭਗਵੰਤ ਮਾਨ

ਈਵੈਂਟ ਦੇ ਦੂਜੇ ਦਿਨ ਰਣਵੀਰ ਸਿੰਘ ਤੇ ਵਰੁਣ ਧਵਨ ਨੇ ਸ਼ਾਨਦਾਰ ਪਰਫਾਰਮੈਂਸ ਦਿੱਤੀ, ਜਿਸ ’ਚੋਂ ਇਕ ਗੀਤ ’ਚ ਸ਼ਾਹਰੁਖ ਖ਼ਾਨ ਉਨ੍ਹਾਂ ਨਾਲ ‘ਝੂਮੇ ਜੋ ਪਠਾਨ’ ’ਤੇ ਡਾਂਸ ਕਰਦੇ ਨਜ਼ਰ ਆਏ। ਵੀਡੀਓ ’ਚ ਵਰੁਣ ਧਵਨ ਸਟੇਜ ’ਤੇ ਆਉਂਦੇ ਹੀ ਅਮਰੀਕੀ ਸੁਪਰਮਾਡਲ Gigi Hadid ਨੂੰ ਗੋਦ ’ਚ ਚੁੱਕਦੇ ਨਜ਼ਰ ਆ ਰਹੇ ਹਨ। ਇੰਨਾ ਹੀ ਨਹੀਂ, ਉਹ ਸਟੇਜ ਤੋਂ ਬਾਹਰ ਜਾਣ ਤੋਂ ਪਹਿਲਾਂ ਉਨ੍ਹਾਂ ਨੂੰ ਘੁਮਾਉਂਦਿਆਂ ਗੱਲ੍ਹ ’ਤੇ ਚੁੰਮਦੇ ਨਜ਼ਰ ਆ ਰਹੇ ਹਨ। ਇਸ ਨੂੰ ਲੈ ਕੇ ਵਰੁਣ ਧਵਨ ਨੂੰ ਟਰੋਲ ਕੀਤਾ ਜਾ ਰਿਹਾ ਹੈ। ਇਹ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ’ਤੇ ਪ੍ਰਸ਼ੰਸਕ ਆਪਣਾ ਗੁੱਸਾ ਜ਼ਾਹਿਰ ਕਰਦੇ ਨਜ਼ਰ ਆ ਰਹੇ ਹਨ।

ਵੀਡੀਓ ਦੇਖਦਿਆਂ ਹੀ ਸੋਸ਼ਲ ਮੀਡੀਆ ਯੂਜ਼ਰਸ ਨੇ ਉਸ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ। ਇਕ ਨੇ ਲਿਖਿਆ, ‘‘ਇਹ ਜ਼ਰੂਰੀ ਨਹੀਂ ਸੀ।’’ ਇਕ ਹੋਰ ਨੇ ਲਿਖਿਆ, ‘‘ਜਿਵੇਂ ਹੀ ਉਹ ਸਟੇਜ ਤੋਂ ਭੱਜੀ ਸੀ, ਲੱਗਦਾ ਹੈ ਕਿ ਉਹ ਕਦੇ ਭਾਰਤ ਨਹੀਂ ਆਵੇਗੀ।’’ ਤੀਜੇ ਯੂਜ਼ਰ ਨੇ ਲਿਖਿਆ, ‘‘ਉਹ ਬਹੁਤ ਅਸਹਿਜ ਮਹਿਸੂਸ ਕਰ ਰਹੀ ਹੈ।’’

ਚੌਥੇ ਯੂਜ਼ਰ ਨੇ ਲਿਖਿਆ, ‘‘ਵਰੁਣ ਧਵਨ ਨੇ Gigi Hadid ਨੂੰ ਗੋਦ ’ਚ ਕਿਉਂ ਚੁੱਕਿਆ, ਉਮੀਦ ਨਹੀਂ ਸੀ।’’ ਜਦਕਿ ਇਕ ਹੋਰ ਯੂਜ਼ਰ ਨੇ ਲਿਖਿਆ, ‘‘ਵਰੁਣ ਧਵਨ ਦਾ Gigi Hadid ਨੂੰ ਚੁੱਕਣਾ ਅੱਜ ਇੰਟਰਨੈੱਟ ’ਤੇ ਸਭ ਤੋਂ ਸ਼ਰਮਨਾਕ ਗੱਲ ਹੈ।’’

ਦੱਸ ਦੇਈਏ ਕਿ ਬੀਤੀ ਰਾਤ ਮੁੰਬਈ ਦੇ ਬਾਂਦਰਾ ਕੁਰਲਾ ਕੰਪਲੈਕਸ ’ਚ ਨੀਤਾ ਮੁਕੇਸ਼ ਅੰਬਾਨੀ ਕਲਚਰਲ ਸੈਂਟਰ ਦੀ ਲਾਂਚਿੰਗ ਦਾ ਦੂਜਾ ਦਿਨ ਸੀ, ਜਿਸ ’ਚ ਟਾਮ ਹਾਲੈਂਡ, ਜ਼ੇਂਡਿਆ, ਗਿਗੀ ਹਦੀਦ ਤੋਂ ਇਲਾਵਾ ਸਲਮਾਨ ਖ਼ਾਨ, ਸ਼ਰਧਾ ਕਪੂਰ, ਆਲੀਆ ਭੱਟ, ਰਸ਼ਮਿਕਾ ਮੰਦਾਨਾ, ਮਲਾਇਕਾ ਅਰੋੜਾ ਤੇ ਅਰਜੁਨ ਕਪੂਰ ਮੌਜੂਦ ਸਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News