ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ ’ਚ ਚਮਕੇਗੀ ਫਿਲਮ ‘ਵਧ 2’
Wednesday, Nov 12, 2025 - 10:33 AM (IST)
ਮੁੰਬਈ- ਫਿਲਮ ‘ਵੱਧ’ ਦੀ ਸਫਲਤਾ ਅਤੇ ਦਰਸ਼ਕਾਂ ਤੋਂ ਮਿਲੇ ਜ਼ਬਰਦਸਤ ਪਿਆਰ ਤੋਂ ਬਾਅਦ ਜਸਪਾਲ ਸਿੰਘ ਸੰਧੂ ਨਿਰਦੇਸ਼ਿਤ ਸਪ੍ਰਿਚੁਅਲ ਸੀਕਵਲ ‘ਵਧ-2’ ਫਿਲਮ ਗੋਵਾ ਵਿਚ ਹੋਣ ਵਾਲੇ 56ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡਿਆ ਦੇ ਗਾਲਾ ਪ੍ਰੀਮੀਅਰ ਸੇਗਮੈਂਟ ਵਿਚ ਦਿਖਾਈ ਜਾਵੇਗੀ। ਸੰਜੇ ਮਿਸ਼ਰਾ ਅਤੇ ਨੀਨਾ ਗੁਪਤਾ ਜਿਹੇ ਦਮਦਾਰ ਕਲਾਕਾਰਾਂ ਨਾਲ ਸਜੀ ਇਹ ਰੋਮਾਂਚਕ ਡਰਾਮਾ ਨਵੀਂ ਕਹਾਣੀ, ਨਵੇਂ ਕਿਰਦਾਰ ਅਤੇ ਨਵੀਂ ਉਲਝਣਾਂ ਵਿਚ ਉਤਰਦੀ ਹੈ।
ਆਪਣੀ ਖੁਸ਼ੀ ਜਤਾਉਂਦੇ ਹੋਏ ਸੰਜੇ ਮਿਸ਼ਰਾ ਅਤੇ ਨੀਨਾ ਗੁਪਤਾ ਨੇ ਸੋਸ਼ਲ ਮੀਡੀਆ ’ਤੇ ਇਕ ਪਿਆਰਾ ਵੀਡੀਓ ਸ਼ੇਅਰ ਕੀਤਾ, ਜਿਸ ਵਿਚ ਉਨ੍ਹਾਂ ਨੇ ਧੰਨਵਾਦ ਅਤੇ ਉਤਸ਼ਾਹ ਜ਼ਾਹਿਰ ਕੀਤਾ। ‘ਵਧ-2’ ਪਹਿਲੀ ਫਿਲਮ ਦਾ ਇਕ ਭਾਵਨਾਤਮਕ ਸੀਕਵਲ ਹੈ, ਜਿਸ ਵਿਚ ਇਕ ਨਵੀਂ ਕਹਾਣੀ ਦਿਖਾਈ ਗਈ ਹੈ। ਇਸ ਵਾਰ ਨਵੇਂ ਕਿਰਦਾਰ, ਭਾਵਨਾਵਾਂ ਅਤੇ ਹਾਲਾਤ ਹਨ ਪਰ ਕਹਾਣੀ ਦਾ ਮੂਲ ਭਾਵ ਉਹੀ ਹੈ।
